ਸੱਸ ਨਾਲ ਲੰਚ ਡੇਟ ’ਤੇ ਪਹੁੰਚੀ ਅਨੁਪਮਾ, ਅਸਲ ਜ਼ਿੰਦਗੀ ’ਚ ਰੁਪਾਲੀ ਗਾਂਗੁਲੀ ਇੰਝ ਕਰਦੀ ਹੈ ਸੱਸ ਦੀ ਸੇਵਾ

07/18/2022 4:20:31 PM

ਮੁੰਬਈ:  ‘ਅਨੁਪਮਾ’ ਅਦਾਕਾਰਾ ਰੁਪਾਲੀ ਗਾਂਗੁਲੀ ਅਸਲ ਜ਼ਿੰਦਗੀ ’ਚ ਆਪਣੇ ਪਰਿਵਾਰ ਦੇ ਲਈ ਇਕ ਹਮੇਸ਼ਾ ਖੜੀ ਰਹਿੰਦੀ ਹੈ। ਅਸਲੀ ਜ਼ਿੰਦਗੀ ’ਚ ਵੀ ਆਪਣੀ ਸੱਸ ਦਾ ਪੂਰਾ ਧਿਆਨ ਰੱਖਦੀ  ਹੈ। ਇਸ ਦਾ ਸਬੂਤ ਹਾਲ ਹੀ ’ਚ ਇਕ ਵੀਡੀਓ ਹੈ ਜੋ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। 

PunjabKesari

ਇਹ ਵੀ ਪੜ੍ਹੋ : ਆਦਿਤਿਆ ਦੇ ਸਿਰ ਸਜਿਆ DANCE DEEWANE JUNIORS ਦਾ ਤਾਜ, ਕੋਰੀਓਗ੍ਰਾਫ਼ਰ ਨੇ ਮੋਢਿਆਂ ’ਤੇ ਚੁੱਕਿਆ

ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਰੁਪਾਲੀ ਕਿਵੇਂ ਆਪਣੀ ਬੁੱਢੀ ਸੱਸ ਦੀ ਸੇਵਾ ਕਰ ਰਹੀ ਹੈ। ਇਸ ਦੌਰਾਨ ਰੁਪਾਲੀ ਆਪਣੀ ਸੱਸ ਨਾਲ ਰੈਸਟੋਰੈਂਟ ’ਚ ਲੈ ਕੇ ਜਾ ਰਹੀ ਹੈ।

 

ਵੀਡੀਓ ’ਚ ਰੁਪਾਲੀ ਆਪਣੀ ਸੱਸ ਨੂੰ ਕਾਰ ’ਚੋਂ ਬਾਹਰ ਨਿਕਾਲ ਕੇ ਵ੍ਹੀਲ ਚੇਅਰ ’ਤੇ ਬਿਠਾ ਰਹੀ ਹੈ ਅਤੇ ਕੇਅਰਟੇਕਰ ਦੀ ਮਦਦ ਨਾਲ ਉਸ ਨੂੰ ਰੈਸਟੋਰੈਂਟ ’ਚ ਲੈ ਜਾਂਦੀ ਹੈ। ਇਸ ਨੂੰ ਦੇਖ ਕੇ ਹੁਣ ਹਰ ਕੋਈ ਰੁਪਾਲੀ ਗਾਂਗੁਲੀ ਦੀ ਖ਼ੂਬ ਤਾਰੀਫ਼ ਕਰ ਰਿਹਾ ਹੈ।

PunjabKesari

ਰੁਪਾਲੀ ਦੀ ਟੀ.ਵੀ. ਕਰੀਅਰ ਦੇ ਕੰਮ ਦੀ ਗੱਲ ਕਰੀਏ ਤਾਂ ਰੁਪਾਲੀ ਨੇ ‘ਸਾਰਾਭਾਈ ਵਰਸਿਜ਼ ਸਾਰਾਭਾਈ’ ’ਚ ਮੋਨੀਸ਼ਾ ਦਾ ਕਿਰਦਾਰ ਨਿਭਾ ਕੇ ਕਾਫ਼ੀ ਸਫ਼ਲਤਾ ਹਾਸਲ ਕੀਤੀ ਸੀ। ਇਸ ’ਚ ਦਰਸ਼ਕਾਂ ਨੂੰ ਉਨ੍ਹਾਂ ਦਾ ਇਹ ਅੰਦਾਜ਼ ਕਾਫ਼ੀ ਪਸੰਦ ਆਇਆ।

PunjabKesari

ਇਹ ਵੀ ਪੜ੍ਹੋ : Happy Birthday Priyanka Chopra : ਜਾਣੋ ਅਦਾਕਾਰਾ ਦੇ ਜ਼ਿੰਦਗੀ ਨਾਲ ਜੁੜੇ ਮਜ਼ੇਦਾਰ ਕਿੱਸੇ

ਨਿੱਜੀ ਜ਼ਿੰਦਗੀ ਬਾਰੇ ਦੱਸ ਦੇਈਏ ਕਿ ਰੁਪਾਲੀ ਦਾ ਅਸ਼ਵਨੀ ਵਰਮਾ ਨਾਲ ਵਿਆਹ ਹੋਇਆ ਹੈ। ਜੋੜੇ ਦਾ ਇਕ ਪੁੱਤਰ ਵੀ ਹੈ ਜਿਸ ਦਾ ਨਾਂ ਰੁਦਰਾਂਸ਼ ਹੈ।


Anuradha

Content Editor

Related News