ਅਨੁਪਮਾ ਤਾਂ ਹਮੇਸ਼ਾ ਕਾਟਨ ਦੀ ਸਾੜ੍ਹੀ ਵਿਚ ਹੀ ਘੁੰਮਦੀ ਹੈ : ਰੁਪਾਲੀ ਗਾਂਗੁਲੀ
Saturday, May 30, 2026 - 03:51 PM (IST)
ਮੁੰਬਈ- ਸਟਾਰ ਪਲੱਸ ਦੇ ਫੈਸ਼ਨ ਸਪੈਸ਼ਲ ‘ਫੈਸ਼ਨ ਕੇ ਰੰਗ, ਰਿਸ਼ਤੋਂ ਕੇ ਸੰਗ’ ਨੂੰ ਲੈ ਕੇ ਪਹਿਲਾਂ ਹੀ ਕਾਫ਼ੀ ਚਰਚਾ ਹੋ ਰਹੀ ਹੈ। ਪਹਿਲੀ ਜੂਨ ਨੂੰ ਟੈਲੀਕਾਸਟ ਹੋਣ ਵਾਲੇ ਇਸ ਖ਼ਾਸ ਈਵੈਂਟ ਵਿਚ ਟੀ.ਵੀ. ਸਿਤਾਰੇ ਆਪਣੇ ਆਨ-ਸਕ੍ਰੀਨ ਕਿਰਦਾਰਾਂ ਤੋਂ ਬਿਲਕੁਲ ਵੱਖਰੇ ਅੰਦਾਜ਼ ਵਿਚ ਦਿਖਾਈ ਦੇਣਗੇ।
ਆਪਣੇ ਆਈਕਾਨਿਕ ਕਿਰਦਾਰ ਅਨੁਪਮਾ ਤੋਂ ਹਟ ਕੇ ਨਵੇਂ ਲੁਕ ਵਿਚ ਨਜ਼ਰ ਆਉਣ ਬਾਰੇ ਰੁਪਾਲੀ ਗਾਂਗੁਲੀ ਨੇ ਈਵੈਂਟ ਸ਼ੂਟ ਦੌਰਾਨ ਕਿਹਾ, ‘ਕੁਝ ਦਿਨ ਪਹਿਲਾਂ ਇਕ ਮੈਟ ਗਾਲਾ ਵਾਲੀ ਪੋਸਟ ਪਾਈ ਸੀ। ਮੈਨੂੰ ਬਹੁਤ ਮਜ਼ਾ ਆ ਰਿਹਾ ਸੀ ਜਦੋਂ ਪ੍ਰਸ਼ੰਸਕ ਆਪਣੇ ਕਾਸਟਿਊਮਸ ਨੂੰ ਮੈਟ-ਗਾਲਾ ਲੁਕਸ ਵਿਚ ਬਦਲ ਰਹੇ ਸਨ। ਉਸੇ ਤੋਂ ਸਟਾਰ ਪਲੱਸ ਵਾਲਿਆਂ ਨੂੰ ਵੀ ਇਹ ਆਈਡੀਆ ਆਇਆ। ਸੱਚ ਕਹਾਂ ਤਾਂ ਮੈਨੂੰ ਵੀ ਬਹੁਤ ਮਜ਼ਾ ਆ ਰਿਹਾ ਹੈ, ਕਿਉਂਕਿ ਅਜਿਹੇ ਕੱਪੜੇ ਪਹਿਨਣ ਦਾ ਮੌਕਾ ਕਿੱਥੇ ਮਿਲਦਾ ਹੈ। ਅਨੁਪਮਾ ਤਾਂ ਹਮੇਸ਼ਾ ਕਾਟਨ ਦੀ ਸਾੜ੍ਹੀ ਵਿਚ ਹੀ ਘੁੰਮਦੀ ਹੈ, ਤਾਂ ਇੱਥੇ ਕੁਝ ਵੱਖਰਾ ਕਰਨ ਦਾ ਮੌਕਾ ਮਿਲ ਰਿਹਾ ਹੈ।’
