ਕਿਰਨ ਖੇਰ ਦੀ ਮੌਤ ਦੀਆਂ ਅਫਵਾਹਾਂ ਨਾਲ ਬੁਰੀ ਤਰ੍ਹਾਂ ਟੁੱਟੇ ਅਨੁਪਮ ਖੇਰ, ਸਾਂਝਾ ਕੀਤਾ ਆਪਣਾ ਦਰਦ

Tuesday, May 11, 2021 - 06:33 PM (IST)

ਕਿਰਨ ਖੇਰ ਦੀ ਮੌਤ ਦੀਆਂ ਅਫਵਾਹਾਂ ਨਾਲ ਬੁਰੀ ਤਰ੍ਹਾਂ ਟੁੱਟੇ ਅਨੁਪਮ ਖੇਰ, ਸਾਂਝਾ ਕੀਤਾ ਆਪਣਾ ਦਰਦ

ਮੁੰਬਈ (ਬਿਊਰੋ) : ਹਾਲ ਹੀ 'ਚ ਕੈਂਸਰ ਪੀੜਤ ਅਦਾਕਾਰਾ ਤੇ ਬੀਜੇਪੀ ਐੱਮ. ਪੀ. ਕਿਰਨ ਖੇਰ ਦੀ ਮੌਤ ਨੂੰ ਲੈ ਕੇ ਇਕ ਵਾਰ ਫਿਰ ਤੋਂ ਉੱਡੀਆਂ ਅਫਵਾਹਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਕੁਝ ਮਹੀਨੇ ਪਹਿਲਾਂ ਕਿਰਨ ਖੇਰ ਨੂੰ ਕੈਂਸਰ ਹੋਣ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਤੋਂ ਇਹ ਦੂਜਾ ਮੌਕਾ ਸੀ ਜਦੋਂ ਉਨ੍ਹੀਂ ਦੀ ਮੌਤ ਦੀ ਅਫਵਾਹ ਇਸ ਤਰ੍ਹਾਂ ਫੈਲੀ ਸੀ। ਇਕ ਨਿੱਜੀ ਚੈਨਲ ਨਾਲ ਖ਼ਾਸ ਗੱਲਬਾਤ ਕਰਦਿਆਂ ਕਿਰਨ ਖੇਰ ਦੇ ਪਤੀ ਤੇ ਅਦਾਕਾਰ ਅਨੁਪਮ ਖੇਰ ਨੇ ਇਸ ਤਰ੍ਹਾਂ ਦੀਆਂ ਉੱਡਣ ਵਾਲੀਆਂ ਅਫਵਾਹਾਂ ਨੂੰ ਮਾਨਸਿਕ ਤੌਰ 'ਤੇ ਕਾਫ਼ੀ ਡਿਸਟਰਬ ਕਰਨ ਵਾਲਾ ਦੱਸਿਆ ਹੈ।        

PunjabKesari

ਕਿਰਨ ਖੇਰ ਬਾਰੇ ਗੱਲਬਾਤ ਕਰਦਿਆਂ ਅਨੁਪਮ ਖੇਰ ਨੇ ਕਿਹਾ, 'ਇਸ ਤਰ੍ਹਾਂ ਦੀਆਂ ਅਫਵਾਹਾਂ ਮੈਨੂੰ ਕਾਫ਼ੀ ਡਿਸਟਰਬ ਕਰਦੀਆਂ ਹਨ। ਅਚਾਨਕ ਜਦੋਂ ਰਾਤ 10 ਵਜੇ ਤੋਂ ਬਾਅਦ ਕਿਰਨ ਖੇਰ ਨੂੰ ਲੈ ਕੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਫੋਨ ਆਉਣ ਲੱਗਦੇ ਹਨ ਤੇ ਕਿਰਨ ਖੇਰ ਦੇ ਠੀਕ ਹੋਣ ਨੂੰ ਲੈ ਕੇ ਸਵਾਲ ਪੁੱਛੇ ਜਾਂਦੇ ਹਨ ਤਾਂ ਮੈਨੂੰ ਅਚਾਨਕ ਸਮਝ ਨਹੀਂ ਆਉਂਦਾ ਕਿ ਅਜਿਹਾ ਕੀ ਹੋ ਗਿਆ ਕਿ ਮੇਰੇ ਤੋਂ ਕਿਰਨ ਨੂੰ ਲੈ ਕੇ ਅਜਿਹੇ ਸਵਾਲ ਪੁੱਛੇ ਜਾ ਰਹੇ ਹਨ ਪਰ ਇਨ੍ਹਾਂ ਅਫਵਾਹਾਂ ਦਾ ਭਲਾ ਕੀ ਕੀਤਾ ਜਾ ਸਕਦਾ?'

PunjabKesari

ਦੱਸ ਦਈਏ ਕਿ ਅਨੁਪਮ ਖੇਰ ਨੇ ਬਲੱਡ ਕੈਂਸਰ ਨਾਲ ਜੂਝ ਰਹੀ ਆਪਣੀ ਪਤਨੀ ਕਿਰਨ ਖੇਰ ਦੀ ਹੈਲਥ ਅਪਡੇਟ ਦਿੰਦਿਆਂ ਕਿਹਾ 'ਫਿਲਹਾਲ ਉਹ ਠੀਕ ਹੈ। ਹਾਲਾਂਕਿ ਉਨ੍ਹਾਂ ਦਾ ਇਲਾਜ ਕਾਫ਼ੀ ਮੁਸ਼ਕਿਲ ਹੈ। ਮਹੀਨੇ 'ਚ ਦੋ ਵਾਰ ਉਨ੍ਹਾਂ ਨੂੰ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਕੀਮੋਥੈਰੇਪੀ ਲਈ ਜਾਣਾ ਪੈਂਦਾ ਹੈ। ਇਸ ਦੇ ਨਾਲ ਹੀ ਵਿਦੇਸ਼ ਤੋਂ ਵੀ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।'

PunjabKesari

ਦੱਸਣਯੋਗ ਹੈ ਕਿ 7 ਮਈ ਨੂੰ ਇਕ ਵਾਰ ਫਿਰ ਤੋਂ ਕਿਰਨ ਖੇਰ ਦੇ ਮਰਨ ਦੀ ਅਫਵਾਹ ਫੈਲੀ ਸੀ ਤਾਂ ਅਨੁਪਮ ਖੇਰ ਦੇ ਦੋਸਤਾਂ, ਕਰੀਬੀਆਂ, ਰਿਸ਼ਤੇਦਾਰਾਂ ਤੇ ਸ਼ੁਭਚਿੰਤਕਾ ਵੱਲੋਂ ਲਗਾਤਾਰ ਫੋਨ ਆ ਰਹੇ ਸਨ। ਅਜਿਹੇ 'ਚ ਅਨੁਪਮ ਖੇਰ ਨੇ ਇਨ੍ਹਾਂ ਅਫਵਾਹਾਂ ਨੂੰ ਖਾਰਜ ਕਰਦਿਆਂ ਟਵਿਟਰ 'ਤੇ ਕਿਰਨ ਖੇਰ ਨਾਲ ਜੁੜਿਆ ਹੈਲਥ ਅਪਡੇਟ ਦਿੱਤਾ ਸੀ।

PunjabKesari


author

sunita

Content Editor

Related News