ਸ਼ਹੀਦੀ ਦਿਵਸ ’ਤੇ ਅਨੁਪਮ ਖੇਰ ਨੇ ਵੀਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਦਿੱਤੀ ਸ਼ਰਧਾਂਜਲੀ
Tuesday, Mar 23, 2021 - 05:19 PM (IST)
ਮੁੰਬਈ: ਦੇਸ਼ ’ਚ 23 ਮਾਰਚ ਨੂੰ ਵੀਰ ਸਪੂਤ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਦੇ ਤੌਰ ’ਤੇ ਮਨਾਇਆ ਜਾ ਰਿਹਾ ਹੈ। ਇਸ ਦਿਨ ’ਤੇ ਸਾਰੇ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਲੇ ਵੀਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਯਾਦ ਕਰ ਰਹੇ ਹਨ ਅਤੇ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਸ਼ਰਧਾਜਲੀ ਦੇ ਰਹੇ ਹਨ। ਇਸ ਦੌਰਾਨ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਨੁਪਮ ਖੇਰ ਨੇ ਵੀ ਦੇਸ਼ ਦੇ ਅਸਲੀ ਹੀਰੋਜ਼ ਨੂੰ ਸ਼ਹੀਦੀ ਦਿਵਸ ਦੇ ਮੌਕੇ ’ਤੇ ਉਨ੍ਹਾਂ ਨੂੰ ਨਮਨ ਕੀਤਾ ਹੈ। ਇਸ ਸਬੰਧ ’ਚ ਕੀਤਾ ਗਿਆ ਉਨ੍ਹਾਂ ਦਾ ਇਹ ਟਵੀਟ ਖ਼ੂਬ ਵਾਇਰਲ ਹੋ ਰਿਹਾ ਹੈ।
ਅਨੁਪਮ ਖੇਰ ਨੇ ਟਵੀਟ ਕਰਕੇ ਲਿਖਿਆ ਕਿ ਭਾਰਤ ਦੇ ਵੀਰ ਸਪੂਤਾਂ ਸੁਖਦੇਵ, ਭਗਤ ਸਿੰਘ ਅਤੇ ਰਾਜਗੁਰੂ ਨੂੰ ਸ਼ਹੀਦੀ ਦਿਵਸ ’ਤੇ ਸ਼ਰਧਾਜਲੀ ਅਤੇ ਸ਼ਤ ਸ਼ਤ ਪ੍ਰਣਾਮ। ਜੈ ਹਿੰਦ। ਭਾਰਤ ਮਾਤਾ ਕੀ ਜੈ!!
भारत के वीर सपूतो सुखदेव, भगत सिंह और राजगुरु को शहीदी दिवस पर विनम्र श्रद्धांजली एवं शत शत प्रणाम। जय हिन्द। भारत माता की जय!! 🙏🙏😍🇮🇳🇮🇳🇮🇳
— Anupam Kher (@AnupamPKher) March 23, 2021
ਅਦਾਕਾਰ ਅਨੁਪਨ ਖੇਰ ਦਾ ਇਹ ਟਵੀਟ ਖ਼ੂਬ ਪੜਿ੍ਹਆ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਕੁਮੈਂਟ ਕਰਕੇ ਇਸ ’ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਵਰਣਨਯੋਗ ਹੈ ਕਿ ਦੇਸ਼ ਦੀ ਆਜ਼ਾਦੀ ਲਈ ਭਾਰਤ ਮਾਂ ਦੇ ਕਈ ਵੀਰ ਸਪੂਤਾਂ ਨੇ ਆਪਣੀ ਜਾਨ ਦੇ ਦਿੱਤੀ ਸੀ ਜਿਸ ’ਚੋਂ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਵੀ ਇਕ ਹਨ। ਅੰਗਰੇਜ਼ੀ ਸ਼ਾਸਨ ਦੀ ਹੁਕੂਮਤ ਦੇ ਖ਼ਿਲਾਫ਼ ਆਵਾਜ਼ ਬੁੰਲਦ ਕਰਦੇ ਹੋਏ ਉਨ੍ਹਾਂ ਨੇ ‘ਪਬਲਿਕ ਸੇਫਟੀ’ ਅਤੇ ‘ਟ੍ਰੇਡ ਡਿਸਟਰੀਬਿਊਟ ਬਿੱਲ’ ਦੇ ਵਿਰੋਧ ’ਚ ਸੈਂਟਰਲ ਐਸੇਂਬਲੀ ’ਚ ਬੰਬ ਸੁੱਟੇ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਸੀ ਅਤੇ 23 ਮਾਰਚ 1931 ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਸੀ।