ਕੰਗਨਾ ਰਣੌਤ ਦੀ ‘ਐਮਰਜੈਂਸੀ’ ’ਚ ਅਨੁਪਮ ਖੇਰ ਨਿਭਾਉਣਗੇ ਜੈਪ੍ਰਕਾਸ਼ ਨਾਰਾਇਣ ਦੀ ਭੂਮਿਕਾ, ਲੁੱਕ ਆਇਆ ਸਾਹਮਣੇ

Friday, Jul 22, 2022 - 11:31 AM (IST)

ਕੰਗਨਾ ਰਣੌਤ ਦੀ ‘ਐਮਰਜੈਂਸੀ’ ’ਚ ਅਨੁਪਮ ਖੇਰ ਨਿਭਾਉਣਗੇ ਜੈਪ੍ਰਕਾਸ਼ ਨਾਰਾਇਣ ਦੀ ਭੂਮਿਕਾ, ਲੁੱਕ ਆਇਆ ਸਾਹਮਣੇ

ਮੁੰਬਈ (ਬਿਊਰੋ)– ਕੰਗਨਾ ਰਣੌਤ ਦੇ ਨਿਰਦੇਸ਼ਨ ’ਚ ਬਣ ਰਹੀ ਫ਼ਿਲਮ ‘ਐਮਰਜੈਂਸੀ’ ਤੋਂ ਅਨੁਪਮ ਖੇਰ ਦਾ ਲੁੱਕ ਸਾਹਮਣੇ ਆ ਗਿਆ ਹੈ। ਕੁਝ ਦਿਨ ਪਹਿਲਾਂ ਹੀ ਫ਼ਿਲਮ ਦਾ ਫਰਸਟ ਲੁੱਕ ਰਿਲੀਜ਼ ਕੀਤਾ ਗਿਆ ਸੀ, ਜਿਸ ’ਚ ਕੰਗਨਾ ਰਣੌਤ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ’ਚ ਦੇਖ ਕੇ ਲੋਕ ਹੈਰਾਨ ਰਹਿ ਗਏ ਸਨ। ਕੰਗਨਾ ਤੋਂ ਬਾਅਦ ਹੁਣ ਅਨੁਪਮ ਖੇਰ ਦਾ ਲੁੱਕ ਵੀ ਕਾਫੀ ਹੈਰਾਨੀ ਵਾਲਾ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪਾਕਿਸਤਾਨ ’ਚੋਂ ਆਏ ਫੋਨ, ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ

ਅਨੁਪਮ ਖੇਰ ਬਾਲੀਵੁੱਡ ਦੇ ਸ਼ਾਨਦਾਰਾਂ ਕਲਾਕਾਰਾਂ ’ਚੋਂ ਇਕ ਹਨ, ਜੋ ਆਪਣੇ ਹਰ ਕਿਰਦਾਰ ਨੂੰ ਘੋਲ ਕੇ ਪੀ ਜਾਂਦੇ ਹਨ। ‘ਐਮਰਜੈਂਸੀ’ ’ਚ ਉਨ੍ਹਾਂ ਦੇ ਲੁੱਕ ਨੂੰ ਦੇਖ ਕੇ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਹ ਇਸ ਫ਼ਿਲਮ ’ਚ ਆਪਣੇ ਰੋਲ ਨਾਲ ਨਵਾਂ ਇਤਿਹਾਸ ਰਚਣ ਵਾਲੇ ਹਨ। ਕੰਗਨਾ ਦੀ ਫ਼ਿਲਮ ’ਚ ਅਨੁਪਮ ਖੇਰ ਕ੍ਰਾਂਤੀਕਾਰੀ ਨੇਤਾ ਜੈ ਪ੍ਰਕਾਸ਼ ਨਾਰਾਇਣ ਦੀ ਭੂਮਿਕਾ ’ਚ ਨਜ਼ਰ ਆਉਣ ਵਾਲੇ ਹਨ।

ਜੈ ਪ੍ਰਕਾਸ਼ ਨਾਰਾਇਣ ਨੂੰ ਸਮਾਜਵਾਦੀ, ਸਿਧਾਂਤਵਾਦੀ ਤੇ ਰਾਜਨੇਤਾ ਦੇ ਰੂਪ ’ਚ ਜਾਣਿਆ ਜਾਂਦਾ ਹੈ, ਜਿਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ। ਫ਼ਿਲਮ ਦੇ ਪੋਸਟਰ ’ਚ ਅਨੁਪਮ ਖੇਰ ਜੇ. ਪੀ. ਨਾਰਾਇਣ ਵਾਂਗ ਨਜ਼ਰ ਆ ਰਹੇ ਹਨ।

ਉਨ੍ਹਾਂ ਦਾ ਮੇਕਅੱਪ ਹੋਵੇ ਜਾਂ ਹਾਵ-ਭਾਵ, ਸਭ ਕੁਝ ਭਾਰਤੀ ਰਾਜਨੇਤਾ ਵਾਂਗ ਲੱਗ ਰਿਹਾ ਹੈ। ਜੇ. ਪੀ. ਨਾਰਾਇਣ ਦੇ ਲੁੱਕ ’ਚ ਅਨੁਪਮ ਖੇਰ ਨੂੰ ਦੇਖ ਕੇ ਕਹਿਣਾ ਹੀ ਹੋਵੇਗਾ ਕਿ ਕਿਰਦਾਰ ਕਿਵੇਂ ਦਾ ਵੀ ਹੋਵੇ, ਉਹ ਉਸ ’ਚ ਖ਼ੁਦ ਨੂੰ ਬਾਖੂਬੀ ਢਾਲਣਾ ਜਾਣਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News