ਅਨੁਦ ਸਿੰਘ ’ਚ ਰਣਵੀਰ ਸਿੰਘ, ਸੁਸ਼ਾਂਤ ਸਿੰਘ ਰਾਜਪੂਤ ਅਤੇ ਆਯੁਸ਼ਮਾਨ ਖੁਰਾਨਾ ਵਰਗੀ  ਪ੍ਰਤਿਭਾ ਹੈ-ਰਾਜ ਸ਼ਾਂਡਿਲਿਆ

Tuesday, May 24, 2022 - 06:42 PM (IST)

ਅਨੁਦ ਸਿੰਘ ’ਚ ਰਣਵੀਰ ਸਿੰਘ, ਸੁਸ਼ਾਂਤ ਸਿੰਘ ਰਾਜਪੂਤ ਅਤੇ ਆਯੁਸ਼ਮਾਨ ਖੁਰਾਨਾ ਵਰਗੀ  ਪ੍ਰਤਿਭਾ ਹੈ-ਰਾਜ ਸ਼ਾਂਡਿਲਿਆ

ਮੁੰਬਈ: ਫ਼ਿਲਮ ‘ਜਨਹਿਤ ਮੇਂ ਜਾਰੀ’ ਦੇ ਮੇਕਰਸ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸ ਦੇ ਦੋ ਕਾਰਨ ਹਨ। ਇਕ ਤਾਂ ਫ਼ਿਲਮ ਦੀ ਕਹਾਣੀ ਜੋ ਹੱਸਦੇ -ਹੱਸਦੇ ਤੁਹਾਨੂੰ ਸੰਦੇਸ਼ ਦੇਵੇਗੀ ਅਤੇ ਦੂਜੀ ਫ਼ਿਲਮ ਦੀ ਸ਼ਾਨਦਾਰ ਸਟਾਰਕਾਸਟ। ਇਕ ਪਾਸੇ ਨੁਸਰਤ ਭਰੂਚਾ ਹੈ। ਜੋ ਅੱਜ ਕੱਲ੍ਹ ਦੀ ਪ੍ਰਮੁੱਖ ਅਦਾਕਾਰਾਂ ’ਚੋਂ ਇਕ ਹੈ ਅਤੇ ਘਰ-ਘਰ ’ਚ ਜਾਣੀ ਜਾਂਦੀ ਹੈ। ਉੱਥੇ ਹੀ ਦੂਜੇ ਪਾਸੇ ਫ਼ਿਲਮ ਦੇ ਅਦਾਕਾਰ ਅਨੁਦ ਸਿੰਘ ਇਕ ਹੈਰਾਨੀਜਨਕ ਰੂਪ ’ਚ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ: ਲੰਡਨ ’ਚ ਆਨੰਦ ਲੈ ਰਹੀ ਸਾਰਾ ਅਲੀ ਖ਼ਾਨ, ਸਟਾਈਲਿਸ਼ ਲੁੱਕ ’ਚ ਮਸਤੀ ਕਰਦੀ ਨਜ਼ਰ ਆਈ

PunjabKesari

ਹਿੰਦੀ ਫ਼ਿਲਮ ਇੰਡਸਟਰੀ ’ਚ ਲੀਡ ਅਦਾਕਾਰ ਦੇ ਰੂਪ ’ਚ ਬਾਲੀਵੁੱਡ ’ਚ ਆਪਣੀ ਸ਼ੁਰੂਆਤ ਕਰਨ ਵਾਲੇ ਅਦਾਕਾਰ ਅਨੁਦ ਸਿੰਘ ਨੂੰ ਨਾ ਸਿਰਫ਼ ਇੰਡਸਟਰੀ ਦੇ ਲੋਕਾਂ ਤੋਂ ਬਲਕਿ ਆਲੋਚਕਾਂ ਅਤੇ ਦਰਸ਼ਕਾਂ ਤੋਂ ਵੀ ਬਹੁਤ ਪਿਆਰ ਮਿਲ ਰਿਹਾ ਹੈ। ਉਸ ਬਾਰੇ ਗੱਲ ਕਰਦੇ ਹੋਏ ਲੇਖਕ-ਨਿਰਮਾਤਾ ਰਾਜ ਸ਼ਾਂਡਿਲਿਆ ਨੇ ਕਿਹਾ ‘ਨੁਸਰਤ ਦੇ ਉਲਟ ਕਿਸੇ ਅਜਿਹੇ ਵਿਅਕਤੀ ਦੀ ਭਾਲ ਸੀ ਜੋ ਸ਼ਰਾਰਤੀ ਹੋਵੇ । ਜਿਸ ਨੂੰ ਅਸੀਂ ਸਾਰੇ ਪਿਆਰ ਕਰ ਸਕਦੇ ਹਾਂ ਅਤੇ ਜੋ ਨੁਸਰਤ ਦੇ ਕਿਰਦਾਰ ਦਾ ਸਮਰਥਨ ਕਰ ਸਕਦਾ ਹੈ।

ਅਸੀਂ ਉਸ ਦੀਆਂ ਕੁਝ ਕਲਿੱਪਾਂ ਦੇਖੀਆਂ ਸਨ ਜਿਨ੍ਹਾਂ ਨੇ ਸਾਨੂੰ ਯਕੀਨ ਦਿਵਾਇਆ ਕਿ ਉਹ ਮਨੋਰੰਜਨ ਕਰਨ ਵਾਲੇ ਦੇ ਕਿਰਦਾਰ ਲਈ ਬਿਲਕੁਲ ਫਿੱਟ ਬੈਠਦਾ ਹੈ ਅਤੇ ਉਹ ਕਿਰਦਾਰ ਨਾਲ ਪੂਰਾ ਇਨਸਾਫ਼ ਕਰੇਗਾ। ਉਸਨੇ ਨੁਸਰਤ ਵਰਗੀ ਪ੍ਰਤਿਭਾਸ਼ਾਲੀ ਅਦਾਕਾਰੀ ਦੇ ਸਾਹਮਣੇ ਆਪਣੀ ਚੰਗੀ ਪਕੜ ਬਣਾਈ ਹੈ। ਉਨ੍ਹਾਂ ਦੀ ਸਹਿਜਤਾ ਮੈਨੂੰ ਨੌਜਵਾਨ ਰਣਵੀਰ ਸਿੰਘ, ਆਯੁਸ਼ਮਾਨ ਖੁਰਾਨਾ ਅਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਯਾਦ ਦਿਵਾਉਂਦੀ ਹੈ। 

ਇਹ ਵੀ ਪੜ੍ਹੋ: ਫ਼ਰਾਂਸ ਦੀਆਂ ਗਲੀਆਂ ’ਚ ਸ਼ਾਹਿਦ ਦੀ ਬੱਚਿਆਂ ਵਾਂਗ 'ਮਸਤੀ', ਔਰਤ ਬਾਹਰ ਆਈ ਤਾਂ ਕਿਹਾ ‘ਸੌਰੀ ਆਂਟੀ’

ਦੱਸ ਦੇਈਏ ਸ੍ਰੀ ਰਾਘਵ ਐਂਟਰਟੇਨਮੈਂਟ ਐਲ.ਐਲ.ਪੀ. ਦੇ ਸਹਿਯੋਗ ਨਾਲ ਨਿਰਮਿਤ, ਜ਼ੀ ਸਟੂਡੀਓਜ਼ ਫ਼ਿਲਮ ਜੋ ਕਿ ਲੋਕ ਹਿੱਤ ’ਚ 10 ਜੂਨ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।


author

Anuradha

Content Editor

Related News