ਅਨੁਭਵ ਸਿਨਹਾ ਨੇ ਉਡਾਇਆ ਸੁਸ਼ਾਂਤ ਸਿੰਘ ਰਾਜਪੂਤ ਦਾ ਮਜ਼ਾਕ, ਨਾਰਾਜ਼ ਹੋਏ ਲੋਕ ਬੋਲੇ, ''ਤੇਰੀ ਵਾਰੀ ਵੀ ਆਵੇਗੀ''

Saturday, May 29, 2021 - 02:33 PM (IST)

ਅਨੁਭਵ ਸਿਨਹਾ ਨੇ ਉਡਾਇਆ ਸੁਸ਼ਾਂਤ ਸਿੰਘ ਰਾਜਪੂਤ ਦਾ ਮਜ਼ਾਕ, ਨਾਰਾਜ਼ ਹੋਏ ਲੋਕ ਬੋਲੇ, ''ਤੇਰੀ ਵਾਰੀ ਵੀ ਆਵੇਗੀ''

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਇਕ ਸਾਲ ਹੋਣ ਵਾਲਾ ਹੈ। ਸੁਸ਼ਾਂਤ ਸਿੰਘ ਰਾਜਪੂਤ ਦੇ ਪ੍ਰਸ਼ੰਸਕ ਹੁਣ ਤਕ ਉਨ੍ਹਾਂ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਫ਼ਿਲਮ ਨਿਰਮਾਤਾ-ਨਿਰਦੇਸ਼ਕ ਅਨੁਭਵ ਸਿਨਹਾ ਨੇ ਸੁਸ਼ਾਂਤ ਸਿੰਘ ਰਾਜਪੂਤ 'ਤੇ ਇਕ ਅਜਿਹਾ ਕੁਮੈਂਟ ਕਰ ਦਿੱਤਾ, ਜਿਸ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਨਾਰਾਜ਼ ਹੋ ਰਹੇ ਹਨ।

ਦੱਸ ਦਈਏ ਕਿ ਬੀਤੇ ਸਾਲ 14 ਜੂਨ 2020 ਨੂੰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਹੋ ਗਈ ਸੀ। ਅਦਾਕਾਰ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ। ਇਸ ਮਾਮਲੇ ਨੂੰ ਪਹਿਲੀ ਜਾਂਚ 'ਚ ਖ਼ੁਦਕੁਸ਼ੀ ਦੱਸਿਆ ਗਿਆ ਸੀ ਪਰ ਪਰਿਵਾਰ ਅਤੇ ਸੁਸ਼ਾਂਤ ਦੇ ਪ੍ਰਸ਼ੰਸਕਾਂ ਦੀ ਮੰਗ ਤੋਂ ਬਾਅਦ ਮਾਮਲੇ ਨੂੰ ਇਕ ਵੱਖਰੇ ਹੀ ਨਜ਼ਰੀਏ ਨਾਲ ਦੇਖਿਆ ਗਿਆ। ਹਾਲਾਂਕਿ ਹੁਣ ਤਕ ਸੀ. ਬੀ. ਆਈ. ਇਸ ਮਾਮਲੇ 'ਤੇ ਕਿਸੇ ਫ਼ੈਸਲੇ ਤਕ ਨਹੀਂ ਪਹੁੰਚੀ ਹੈ। ਹੁਣ ਇਸ ਸਾਲ 14 ਜੂਨ ਨੂੰ ਅਦਾਕਾਰ ਦੀ ਮੌਤ ਨੂੰ ਇਕ ਸਾਲ ਹੋਣ ਵਾਲਾ ਹੈ। ਇਸ ਦੌਰਾਨ ਅਨੁਭਵ ਸਿਨਹਾ ਨੇ ਇਕ ਅਜਿਹਾ ਟਵੀਟ ਕਰ ਕੀਤਾ ਹੈ, ਜਿਸ ਨਾਲ ਉਹ ਸੁਸ਼ਾਂਤ ਦੇ ਪ੍ਰਸ਼ੰਸਕਾਂ ਦੇ ਨਿਸ਼ਾਨੇ 'ਤੇ ਆ ਗਏ ਹਨ।

PunjabKesari

ਅਨੁਭਵ ਸਿਨਹਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਰਾਹੀਂ ਹਾਲ ਹੀ 'ਚ ਇਕ ਟਵੀਟ ਕੀਤਾ ਹੈ। ਇਸ ਟਵੀਟ 'ਚ ਉਨ੍ਹਾਂ ਨੇ ਸੁਸ਼ਾਂਤ ਦੀ ਮੌਤ ਨੂੰ ਲੈ ਕੇ ਟਿੱਪਣੀ ਕੀਤੀ ਹੈ। ਅਨੁਭਵ ਨੇ ਟਵੀਟ 'ਚ ਲਿਖਿਆ 'ਐੱਸ. ਐੱਸ. ਆਰ. ਸੀਜਨ 2' ਜਲਦ ਆ ਰਿਹਾ ਹੈ। ਅਨੁਭਵ ਦਾ ਇਹ ਟਵੀਟ ਸੁਸ਼ਾਂਤ ਦੇ ਪ੍ਰਸ਼ੰਸਕਾਂ ਨੂੰ ਜ਼ਰਾ ਵੀ ਪਸੰਦ ਨਹੀਂ ਆਇਆ ਤੇ ਉਨ੍ਹਾਂ ਨੇ ਟਵੀਟ ਨੂੰ ਲੈ ਕੇ ਅਨੁਭਵ ਸਿਨਹਾ ਦੀ ਕਲਾਸ ਲਾ ਦਿੱਤੀ।


author

sunita

Content Editor

Related News