ਅਨੂੰ ਮਲਿਕ ਦੀ ਮਾਂ ਦਾ ਹੋਇਆ ਦਿਹਾਂਤ, ਇਸ ਬੀਮਾਰੀ ਕਾਰਨ ਹਸਪਤਾਲ ’ਚ ਸੀ ਦਾਖ਼ਲ

Monday, Jul 26, 2021 - 01:19 PM (IST)

ਅਨੂੰ ਮਲਿਕ ਦੀ ਮਾਂ ਦਾ ਹੋਇਆ ਦਿਹਾਂਤ, ਇਸ ਬੀਮਾਰੀ ਕਾਰਨ ਹਸਪਤਾਲ ’ਚ ਸੀ ਦਾਖ਼ਲ

ਮੁੰਬਈ (ਬਿਊਰੋ)– ਮਿਊਜ਼ਿਕ ਕੰਪੋਜ਼ਰ ਤੇ ‘ਇੰਡੀਅਨ ਆਈਡਲ 12’ ਦੇ ਜੱਜ ਅਨੂੰ ਮਲਿਕ ਦੀ ਮਾਂ ਦਾ 25 ਜੁਲਾਈ ਨੂੰ ਦੁਪਹਿਰ 3.30 ਵਜੇ ਦਿਹਾਂਤ ਹੋ ਗਿਆ।

ਮਿਡ ਡੇਅ ਦੀ ਰਿਪੋਰਟ ਮੁਤਾਬਕ ਅਨੂੰ ਮਲਿਕ, ਅਬੂ ਮਲਿਕ ਤੇ ਡਬੂ ਮਲਿਕ ਦੀ ਮਾਂ ਬਿਲਕਿਸ ਮਲਿਕ ਨੂੰ ਸਟ੍ਰੋਕ ਆਉਣ ਤੋਂ ਬਾਅਦ ਵੀਰਵਾਰ ਨੂੰ ਜੁਹੂ ਸਥਿਤ ਆਰੋਗਿਆ ਨਿਧੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਕੀ ਪ੍ਰੈਗਨੈਂਟ ਹੈ ਨੇਹਾ ਕੱਕੜ? ਤੰਗ ਕੱਪੜੇ ਛੱਡ ਖੁੱਲ੍ਹੇ ਕੱਪੜਿਆਂ ’ਚ ਆਈ ਨਜ਼ਰ, ਦੇਖੋ ਤਸਵੀਰਾਂ

ਉਨ੍ਹਾਂ ਨੂੰ ਸੋਮਵਾਰ ਸਵੇਰੇ ਸਾਂਤਾ ਕਰੂਜ਼ ਕਬਰਿਸਤਾਨ ’ਚ ਦਫਨਾਇਆ ਗਿਆ। ਮਿਊਜ਼ਿਕ ਕੰਪੋਜ਼ਰ ਅਮਾਲ ਮਲਿਕ ਤੇ ਅਰਮਾਨ ਮਲਿਕ ਆਪਣੀ ਦਾਦੀ ਦੇ ਦਿਹਾਂਤ ਤੋਂ ਕਾਫੀ ਦੁਖੀ ਹਨ ਤੇ ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕਰਕੇ ਦੁੱਖ ਪ੍ਰਗਟ ਕੀਤਾ ਹੈ।

ਅਮਾਲ ਮਲਿਕ ਨੇ ਦਾਦੀ ਨੂੰ ਯਾਦ ਕਰਦਿਆਂ ਇਕ ਪੋਸਟ ਸਾਂਝੀ ਕੀਤੀ ਤੇ ਦੱਸਿਆ ਕਿ ਦਾਦੀ ਨੂੰ ਆਪਣੇ ਹੱਥਾਂ ਨਾਲ ਦਫਨਾਉਣਾ ਉਨ੍ਹਾਂ ਲਈ ਜ਼ਿੰਦਗੀ ਦਾ ਸਭ ਤੋਂ ਮੁਸ਼ਕਿਲ ਕੰਮ ਸੀ ਪਰ ਇਸ ਗੱਲ ਦੀ ਖ਼ੁਸ਼ੀ ਹੈ ਕਿ ਉਹ ਦਾਦੀ ਦੀ ਅੰਤਿਮ ਇੱਛਾ ਪੂਰੀ ਕਰਨ ’ਚ ਕਾਮਯਾਬ ਰਹੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News