...ਜਦੋਂ ਨੇਹਾ ਕੱਕੜ ਦਾ ਗਾਣਾ ਸੁਣ ਕੇ ਅਨੂ ਮਲਿਕ ਨੂੰ ਆਇਆ ਗੁੱਸਾ
Tuesday, Dec 03, 2024 - 01:10 PM (IST)
ਮੁੰਬਈ- ਜੋ ਲੋਕ ਇੰਡੀਅਨ ਰਿਐਲਿਟੀ ਟੀਵੀ ਸ਼ੋਅ ਦੇਖਣਾ ਪਸੰਦ ਕਰਦੇ ਹਨ ਜਾਂ ਕਾਫੀ ਸਮੇਂ ਤੋਂ ਦੇਖਦੇ ਆਏ ਹਨ ਉਨ੍ਹਾਂ ਨੂੰ ਇਹ ਜ਼ਰੂਰ ਪਤਾ ਹੋਵੇਗਾ ਕਿ ਅੱਜ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਦੀ ਸ਼ੁਰੂਆਤ ਕਿੱਥੋਂ ਹੋਈ ਸੀ। ਦਰਅਸਲ ਗਾਇਕਾ ਨੇਹਾ ਕੱਕੜ (Neha Kakkar) ਅੱਜ ਇੰਡਸਟਰੀ ਦੀ ਮਸ਼ਹੂਰ ਸਟਾਰ ਹੈ। ਨੇਹਾ ਨੇ ਆਪਣੇ ਗੀਤਾਂ ਨਾਲ ਇੰਡਸਟਰੀ ‘ਚ ਕਾਫੀ ਧੂਮ ਮਚਾਈ ਹੋਈ ਹੈ। ਉਸ ਦੇ ਗੀਤ ਚਾਰਟਬੀਟਸ ‘ਤੇ ਟਾਪ ‘ਤੇ ਰਹਿੰਦੇ ਹਨ। ਨੇਹਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੰਡੀਅਨ ਆਈਡਲ ਨਾਲ ਕੀਤੀ ਸੀ। ਇਸ ਤੋਂ ਪਹਿਲਾਂ ਉਹ ਜਾਗਰਤਾ ਵਿੱਚ ਗਾਉਂਦੀ ਸੀ।
ਇੰਡੀਅਨ ਆਈਡਲ ਵਿੱਚ ਨਜ਼ਰ ਆਈ ਸੀ ਨੇਹਾ ਕੱਕੜ
ਨੇਹਾ ਕੱਕੜ 2006 ਵਿੱਚ ਇੰਡੀਅਨ ਆਈਡਲ 2 ਵਿੱਚ ਨਜ਼ਰ ਆਈ ਸੀ। ਉਹ ਇਸ ਸੀਜ਼ਨ ਦੀ ਪ੍ਰਤੀਯੋਗੀ ਸੀ। ਹੁਣ ਸ਼ੋਅ ਨਾਲ ਜੁੜਿਆ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਨੇਹਾ ਕੱਕੜ ਇੱਕ ਹੋਰ ਮੁਕਾਬਲੇਬਾਜ਼ ਦਾ ਹੱਥ ਫੜ ਕੇ ਗੀਤ ਗਾਉਂਦੀ ਨਜ਼ਰ ਆ ਰਹੀ ਹੈ। ਅਨੂ ਮਲਿਕ, ਸੋਨੂੰ ਨਿਗਮ ਅਤੇ ਫਰਾਹ ਖਾਨ ਜੱਜਾਂ ਦੀਆਂ ਕੁਰਸੀਆਂ ‘ਤੇ ਬੈਠੇ ਹਨ। ਨੇਹਾ ਦਾ ਗਾਣਾ ਸੁਣ ਕੇ ਅਨੂ ਮਲਿਕ ਨੂੰ ਗੁੱਸਾ ਆ ਜਾਂਦਾ ਹੈ।
ਅਨੂ ਮਲਿਕ (Anu Malik) ਕਹਿੰਦੇ ਹਨ- ਨੇਹਾ ਕੱਕੜ, ਤੁਹਾਡੀ ਆਵਾਜ਼ ਸੁਣ ਕੇ ਮੈਨੂੰ ਆਪਣੇ ਮੂੰਹ ‘ਤੇ ਥੱਪੜ ਮਾਰਨ ਦਾ ਮਨ ਕਰ ਰਿਹਾ ਹੈ, ਇਹ ਕਹਿੰਦੇ ਹੋਏ ਅਨੂ ਮਲਿਕ ਆਪਣੇ ਮੂੰਹ ਉੱਤੇ ਥੱਪੜ ਵੀ ਮਾਰਦੇ ਹਨ। ਇਸ ਦੇ ਨਾਲ ਹੀ ਅਨੂ ਮਲਿਕ ਨੇਹਾ ਕੱਕੜ ਨੂੰ ਪੁੱਛਦੇ ਹਨ ਕਿ ਤੈਨੂੰ ਕੀ ਹੋ ਗਿਆ ਹੈ?
ਤੁਹਾਨੂੰ ਦੱਸ ਦੇਈਏ ਕਿ ਨੇਹਾ ਇਸ ਸਫ਼ਰ ‘ਚ ਕਾਫ਼ੀ ਦੂਰ ਆ ਚੁੱਕੀ ਹੈ। ਉਸ ਨੇ ਇੰਡੀਅਨ ਆਈਡਲ ਦੇ ਕਈ ਸੀਜ਼ਨਾਂ ਨੂੰ ਜੱਜ ਕੀਤਾ ਹੈ। ਉਹ ਇੰਡੀਅਨ ਆਈਡਲ 10, ਸੀਜ਼ਨ 11, ਸੀਜ਼ਨ 12 ਨੂੰ ਜੱਜ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਸ਼ੋਅ ‘ਜੋ ਜੀਤਾ ਸੁਪਰ ਸਟਾਰ’ ‘ਚ ਨਜ਼ਰ ਆਈ ਸੀ। ਉਸ ਨੇ ‘ਕਾਮੇਡੀ ਸਰਕਸ ਕਾ ਤਾਨਸੇਨ’ ਵੀ ਕੀਤਾ। ਉਸ ਨੇ ਸਾ ਰੇ ਗਾ ਮਾ ਪਾ ਲਿਟਲ ਚੈਂਪਸ 2017 ਵੀ ਜੱਜ ਕੀਤਾ ਸੀ। ਇਸ ਤੋਂ ਇਲਾਵਾ ਉਹ ਖ਼ਤਰਾ ਖ਼ਤਰਾ ‘ਚ ਵੀ ਪ੍ਰਤੀਯੋਗੀ ਰਹੀ ਹੈ। ਨੇਹਾ ਨੇ ਸੈਕਿੰਡ ਹੈਂਡ ਜਵਾਨੀ, ਸੰਨੀ ਸੰਨੀ, ਲੰਡਨ ਠੁਮਕਦਾ, ਕਰ ਗਈ ਚੁੱਲ, ਮਿਲੇ ਹੋ ਤੁਮ, ਕਾਲਾ ਚਸ਼ਮਾ, ਚੀਜ਼ ਬੜੀ, ਬਦਰੀ ਕੀ ਦੁਲਹਨੀਆ, ਕੋਕਾ ਕੋਲਾ, ਏਕ ਤੋਂ ਕਮ ਜ਼ਿੰਦਗਾਨੀ ਵਰਗੇ ਕਈ ਹਿੱਟ ਗੀਤ ਦਿੱਤੇ ਹਨ।