ਸਲਮਾਨ ਦੀ ਫ਼ਿਲਮ ''ਅੰਤਿਮ'' ਦਾ ਟਰੇਲਰ ਰਿਲੀਜ਼, ਜੀਜੇ-ਸਾਲੇ ਦੇ ਐਕਸ਼ਨ ਨੇ ਜਿੱਤਿਆ ਦਰਸ਼ਕਾਂ ਦਾ ਦਿਲ

Tuesday, Oct 26, 2021 - 03:57 PM (IST)

ਸਲਮਾਨ ਦੀ ਫ਼ਿਲਮ ''ਅੰਤਿਮ'' ਦਾ ਟਰੇਲਰ ਰਿਲੀਜ਼, ਜੀਜੇ-ਸਾਲੇ ਦੇ ਐਕਸ਼ਨ ਨੇ ਜਿੱਤਿਆ ਦਰਸ਼ਕਾਂ ਦਾ ਦਿਲ

ਮੁੰਬਈ (ਬਿਊਰੋ) - ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਦੀ ਫ਼ਿਲਮ 'ਅੰਤਿਮ' ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲ ਹੀ 'ਚ ਫ਼ਿਲਮ 'ਅੰਤਿਮ' ਦਾ ਧਮਾਕੇਦਾਰ ਟਰੇਲਰ ਰਿਲੀਜ਼ ਹੋਇਆ ਹੈ। ਟਰੇਲਰ ਨੂੰ ਮਿਲੀਅਨ 'ਚ ਵਿਊਜ਼ ਮਿਲ ਚੁੱਕੇ ਹਨ। 3 ਮਿੰਟ 5 ਸੈਕਿੰਡ ਦਾ ਸ਼ਾਨਦਾਰ ਟਰੇਲਰ ਪੂਰੀ ਤਰ੍ਹਾਂ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ, ਜਿਸ 'ਚ ਸਲਮਾਨ ਖ਼ਾਨ ਸਰਦਾਰ ਲੁੱਕ 'ਚ ਨਜ਼ਰ ਆ ਰਹੇ ਹਨ। ਟਰੇਲਰ 'ਚ ਉਹ ਪੁਲਸ ਅਫਸਾਰ ਦੀ ਭੂਮਿਕਾ 'ਚ ਨਜ਼ਰ ਆ ਰਹੇ ਹਨ। ਉੱਧਰ ਸਲਮਾਨ ਖ਼ਾਨ ਦੇ ਆਪੋਜਿਟ ਆਯੁਸ਼ ਸ਼ਰਮਾ ਨਜ਼ਰ ਆ ਰਿਹਾ ਹੈ।
ਇਥੇ ਵੇਖੋ ਫ਼ਿਲਮ ਦਾ ਟਰੇਲਰ

ਫ਼ਿਲਮ ਦੇ ਟਰੇਲਰ 'ਚ ਸਲਮਾਨ ਖ਼ਾਨ ਤੇ ਆਯੁਸ਼ ਸ਼ਰਮਾ ਦੇ ਐਕਸ਼ਨ ਸੀਨ ਦੇਖਣ ਨੂੰ ਮਿਲ ਰਹੇ ਹਨ। ਦੋਵੇਂ ਇੱਕ ਦੂਜੇ ਨੂੰ ਕੁੱਟਦੇ ਹੋਏ ਨਜ਼ਰ ਆ ਰਹੇ ਹਨ। ਆਯੁਸ਼ ਸ਼ਰਮਾ ਜੋ ਕਿ ਵਿਲੇਨ ਦੇ ਕਿਰਦਾਰ ਨੂੰ ਬਾਖੂਬੀ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ। ਸਲਮਾਨ ਖ਼ਾਨ ਜੋ ਕਿ ਇਸ ਫ਼ਿਲਮ 'ਚ ਵੀ ਹੀਰੋ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਟਰੇਲਰ ਨੂੰ ਸਲਮਾਨ ਖ਼ਾਨ ਫ਼ਿਲਮਜ਼ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। Mahesh V Manjrekar ਨੇ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ। ਦਰਸ਼ਕ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕ ਹਨ। 

ਦੱਸ ਦਈਏ ਕਿ ਫ਼ਿਲਮ 'ਅੰਤਿਮ' 26 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸਲਮਾਨ ਖ਼ਾਨ ਆਖਰੀ ਵਾਰ 'ਰਾਧੇ' ਫ਼ਿਲਮ 'ਚ ਨਜ਼ਰ ਆਏ ਸੀ। ਇੰਨੀਂ ਦਿਨੀਂ ਸਲਮਾਨ ਖ਼ਾਨ ਟੀ. ਵੀ. ਦੇ ਚਰਚਿਤ ਸ਼ੋਅ 'ਬਿੱਗ ਬੌਸ' ਸੀਜ਼ਨ 15 ਨੂੰ ਵੀ ਹੋਸਟ ਕਰ ਰਹੇ ਹਨ।


author

sunita

Content Editor

Related News