ਮਾਸੀ ਬਣਨ ਲਈ ਉਤਸ਼ਾਹਿਤ ਹੈ ਅੰਸ਼ੁਲਾ, ਭੈਣ ਸੋਨਮ ਕਪੂਰ ਨਾਲ ਤਸਵੀਰ ਸਾਂਝੀ ਕਰ ਆਖੀ ਇਹ ਗੱਲ

Friday, Mar 25, 2022 - 02:00 PM (IST)

ਮਾਸੀ ਬਣਨ ਲਈ ਉਤਸ਼ਾਹਿਤ ਹੈ ਅੰਸ਼ੁਲਾ, ਭੈਣ ਸੋਨਮ ਕਪੂਰ ਨਾਲ ਤਸਵੀਰ ਸਾਂਝੀ ਕਰ ਆਖੀ ਇਹ ਗੱਲ

ਮੁੰਬਈ- ਅਦਾਕਾਰਾ ਸੋਨਮ ਕਪੂਰ ਦੇ ਘਰ ਬਹੁਤ ਜਲਦ ਖੁਸ਼ੀ ਦਸਤਕ ਦੇਣ ਵਾਲੀ ਹੈ। ਹਾਲ ਹੀ 'ਚ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸਾਂਝੀਆਂ ਕਰਕੇ ਆਪਣੀ ਪ੍ਰੈਗਨੈਂਸੀ ਦੀ ਅਨਾਊਂਸਮੈਂਟ ਕੀਤੀ ਸੀ। ਤਸਵੀਰਾਂ 'ਚ ਅਦਾਕਾਰਾ ਪਤੀ ਆਨੰਦ ਆਹੂਜਾ ਦੀ ਗੋਦ 'ਚ ਲੇਟੀ ਹੋਈ ਸੀ ਅਤੇ ਬੇਬੀ ਬੰਪ ਫਲਾਂਟ ਕਰ ਰਹੀ ਸੀ। ਪ੍ਰੈਗਨੈਂਸੀ ਦੀ ਅਨਾਊਂਸਮੈਂਟ ਤੋਂ ਬਾਅਦ ਸੋਨਮ ਨੂੰ ਆਨੰਦ ਦੇ ਨਾਲ ਇਕ ਇਵੈਂਟ 'ਚ ਸਪਾਟ ਕੀਤਾ ਗਿਆ। ਇਸ ਇਵੈਂਟ 'ਚ ਜਵਾਈ ਅਤੇ ਧੀ ਦੇ ਨਾਲ ਅਨਿਲ ਕਪੂਰ ਵੀ ਨਜ਼ਰ ਆਏ ਸਨ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਪ੍ਰੈਗਨੈਂਸੀ ਦੀ ਖ਼ਬਰ ਦੇਣ ਤੋਂ ਬਾਅਦ ਤੋਂ ਸੋਨਮ ਨੂੰ ਢੇਰ ਸਾਰੀਆਂ ਸ਼ੁੱਭਕਾਮਨਾਵਾਂ ਮਿਲ ਰਹੀਆਂ ਹਨ। ਅਰਜੁਨ ਕਪੂਰ ਦੀ ਭੈਣ ਅੰਸ਼ੁਲਾ ਕਪੂਰ ਨੇ ਵੀ ਤਸਵੀਰ ਸਾਂਝੀ ਕਰਕੇ ਸੋਨਮ ਨੂੰ ਵਧਾਈ ਦਿੱਤੀ ਹੈ।

PunjabKesari
ਤਸਵੀਰ 'ਚ ਅੰਸ਼ੁਲਾ ਵ੍ਹਾਈਟ ਟਾਪ ਅਤੇ ਪੈਂਟ 'ਚ ਨਜ਼ਰ ਆ ਰਹੀ ਹੈ। ਇਸ ਦੇ ਉਪਰ ਤੋਂ ਅੰਸ਼ੁਲਾ ਨੇ ਰੈੱਡ ਸ਼ਰਟ ਕੈਰੀ ਕੀਤੀ ਹੈ। ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਅੰਸ਼ੁਲਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਅੰਸ਼ੁਲਾ ਬਹੁਤ ਪਿਆਰੀ ਲੱਗ ਰਹੀ ਹੈ। ਉਧਰ ਸੋਨਮ ਬਲਿਊ ਪੈਂਟ 'ਚ ਦਿਖਾਈ ਦੇ ਰਹੀ ਹੈ। ਸੋਨਮ ਦੀ ਇਹ ਲੁੱਕ ਇਵੈਂਟ ਦੀ ਹੈ। ਅਦਾਕਾਰਾ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਹੈ। ਦੋਵੇਂ ਕੈਮਰੇ ਦੇ ਸਾਹਮਣੇ ਜ਼ਬਰਦਸਤ ਅੰਦਾਜ਼ 'ਚ ਪੋਜ਼ ਦੇ ਰਹੀਆਂ ਹਨ। ਤਸਵੀਰ ਸਾਂਝੀ ਕਰਦੇ ਹੋਏ ਅੰਸ਼ੁਲਾ ਨੇ ਲਿਖਿਆ-'ਤੁਹਾਨੂੰ ਬਹੁਤ ਯਾਦ ਕੀਤਾ। @sonamkapoor... ਇਸ ਦੇ ਨਾਲ ਦਿਲ ਵਾਲਾ ਇਮੋਜ਼ੀ ਵੀ ਬਣਾਇਆ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।

PunjabKesari
ਦੱਸ ਦੇਈਏ ਕਿ ਅਨਿਲ ਕਪੂਰ ਨੇ ਵੀ ਧੀ ਸੋਨਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਸਨ ਅਤੇ ਲਿਖਿਆ ਸੀ- ਹੁਣ ਮੈਂ ਆਪਣੇ ਜੀਵਨ ਦੇ ਸਭ ਤੋਂ ਐਕਸਾਈਟਿੰਗ ਰੋਲ ਨੂੰ ਪਲੇਅ ਕਰਨ ਦੀ ਤਿਆਰੀ 'ਚ ਜੁੱਟ ਗਿਆ ਹਾਂ। ਹੁਣ ਮੈਂ ਨਾਨਾ ਬਣਨ ਵਾਲਾ ਹਾਂ। ਹੁਣ ਸਾਡਾ ਜੀਵਨ ਪਹਿਲੇ ਦੀ ਤਰ੍ਹਾਂ ਬਿਲਕੁੱਲ ਨਹੀਂ ਰਹੇਗਾ। ਮੈਂ ਇਸ ਤੋਂ ਜ਼ਿਆਦਾ ਖੁਸ਼ ਨਹੀਂ ਹੋ ਸਕਦਾ। ਜਾਣਕਾਰੀ ਲਈ ਦੱਸ ਦੇਈਏ ਕਿ ਸੋਨਮ ਨੇ 8 ਮਈ 2018 ਨੂੰ ਆਨੰਦ ਨਾਲ ਵਿਆਹ ਕੀਤਾ ਸੀ। ਇਹ ਇਕ ਗ੍ਰੈਂਡ ਵਿਆਹ ਸੀ ਜਿਸ 'ਚ ਵੱਡੇ-ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ।


author

Aarti dhillon

Content Editor

Related News