ਗਰਭ ਅਵਸਥਾ ਦੇ ਆਖਰੀ ਮਹੀਨਿਆਂ ’ਚ ਅਜਿਹੀ ਦਿਖਣ ਲੱਗੀ ਹੈ ਅਨੁਸ਼ਕਾ ਸ਼ਰਮਾ, ਤਸਵੀਰਾਂ ਵਾਇਰਲ

11/24/2020 4:59:34 PM

ਜਲੰਧਰ (ਬਿਊਰੋ)– ਅਦਾਕਾਰਾ ਅਨੁਸ਼ਕਾ ਸ਼ਰਮਾ ਗਰਭਵਤੀ ਹੈ ਤੇ ਇਸ ਦੇ ਬਾਵਜੂਦ ਉਹ ਸੈੱਟ ’ਤੇ ਵਾਪਸ ਕੰਮ ਲਈ ਪਹੁੰਚ ਗਈ ਹੈ। ਦੁਬਈ ’ਚ ਆਪਣੇ ਪਤੀ ਵਿਰਾਟ ਕੋਹਲੀ ਨਾਲ ਕੁਝ ਸਮਾਂ ਬਤੀਤ ਕਰਨ ਤੋਂ ਬਾਅਦ ਅਨੁਸ਼ਕਾ ਮੁੰਬਈ ਆਈ ਤੇ ਹੁਣ ਉਸ ਨੇ ਸ਼ੂਟਿੰਗ ਮੁੜ ਸ਼ੁਰੂ ਕਰ ਦਿੱਤੀ ਹੈ।

PunjabKesari

ਅਨੁਸ਼ਕਾ ਸ਼ਰਮਾ ਦਾ ਨਜ਼ਰ ਨਹੀਂ ਆਇਆ ਬੇਬੀ ਬੰਪ
ਅਨੁਸ਼ਕਾ ਨੇ ਕੁਝ ਸਮਾਂ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਸਾਂਝੀ ਕੀਤੀ, ਜਿਸ ’ਚ ਉਸ ਦਾ ਖੂਬਸੂਰਤ ਅੰਦਾਜ਼ ਵੇਖਣ ਨੂੰ ਮਿਲਾ ਰਿਹਾ ਹੈ। ਅਦਾਕਾਰਾ ਇਕ ਕਾਊਚ ’ਤੇ ਬੈਠੀ ਪੋਜ਼ ਦੇ ਰਹੀ ਹੈ। ਤਸਵੀਰ ਨੂੰ ਲੱਖਾਂ ਲੋਕਾਂ ਨੇ ਪਸੰਦ ਕੀਤਾ ਹੈ ਪਰ ਇਸ ਤਸਵੀਰ ’ਤੇ ਕੁਝ ਲੋਕ ਇਹ ਵੀ ਟਿੱਪਣੀਆਂ ਕਰ ਰਹੇ ਹਨ ਕਿ ਤਸਵੀਰ ’ਚ ਅਨੁਸ਼ਕਾ ਸ਼ਰਮਾ ਦਾ ਬੇਬੀ ਬੰਪ ਨਜ਼ਰ ਨਹੀਂ ਆ ਰਿਹਾ ਹੈ। ਅਸਲ ’ਚ ਅਨੁਸ਼ਕਾ ਕਾਊਚ ’ਤੇ ਕੁਝ ਇਸ ਅੰਦਾਜ਼ ’ਚ ਬੈਠੀ ਹੈ ਕਿ ਉਸ ਦਾ ਬੇਬੀ ਬੰਪ ਨਹੀਂ ਦਿਖਾਈ ਦੇ ਰਿਹਾ। ਇਸ ਨੂੰ ਲੈ ਕੇ ਲੋਕਾਂ ਨੇ ਉਸ ਦੀਆਂ ਤਸਵੀਰਾਂ ’ਤੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

PunjabKesari

ਇਹ ਖ਼ਬਰ ਵੀ ਪੜ੍ਹੋ : ਬਾਲੀਵੁੱਡ ਛੱਡਣ ਤੋਂ ਬਾਅਦ ਮੁੜ ਸੁਰਖ਼ੀਆਂ 'ਚ ਜ਼ਾਇਰਾ ਵਸੀਮ, ਹੁਣ ਲੋਕਾਂ ਨੂੰ ਕਰ ਰਹੀ ਹੈ ਇਹ ਅਪੀਲ

ਅਨੁਸ਼ਕਾ ਨੇ ਸ਼ੂਟਿੰਗ ਸ਼ੁਰੂ ਕਰਨ ਲਈ ਕਾਫੀ ਸਾਵਧਾਨੀ ਵਰਤੀ ਹੈ। ਉਸ ਦੇ ਗਰਭਵਤੀ ਹੋਣ ਕਾਰਨ ਸੈੱਟ ’ਤੇ ਮੌਜੂਦ ਲੋਕਾਂ ਦਾ ਕੋਰੋਨਾ ਟੈਸਟ ਵੀ ਕਰਵਾਇਆ ਗਿਆ ਹੈ। ਅਗਲੇ ਸਾਲ ਜਨਵਰੀ ’ਚ ਅਨੁਸ਼ਕਾ ਬੱਚੇ ਨੂੰ ਜਨਮ ਦੇਵੇਗੀ।

PunjabKesari

ਤਸਵੀਰਾਂ ’ਚ ਸਾਫ ਦੇਖਿਆ ਜਾ ਸਕਦਾ ਹੈ ਕਿ ਸੁਰੱਖਿਆ ਦੇ ਲਿਹਾਜ਼ ਨਾਲ ਸੈੱਟ ’ਤੇ ਕੰਮ ਕਰਨ ਵਾਲੇ ਲੋਕਾਂ ਨੇ ਮਾਸਕ ਦੇ ਨਾਲ-ਨਾਲ ਪੀ. ਪੀ. ਈ. ਕਿੱਟ ਵੀ ਪਹਿਨ ਰੱਖੀ ਹੈ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਦੇ ਬੰਗਲੇ ਦੀ ਭੰਨਤੋੜ ਮਾਮਲੇ 'ਚ 27 ਨਵੰਬਰ ਨੂੰ ਹਾਈ ਕੋਰਟ ਕਰੇਗਾ ਫ਼ੈਸਲਾ

PunjabKesari

ਪਿਤਾ ਨਾਲ ਪਿਆਰੀ ਤਸਵੀਰ ਵੀ ਕੀਤੀ ਸਾਂਝੀ
ਕੁਝ ਦਿਨ ਪਹਿਲਾਂ ਅਨੁਸ਼ਕਾ ਨੇ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਸੀ, ਜਿਸ ’ਚ ਉਸ ਦੇ ਪਿਤਾ ਉਸ ਦੀ ਤਸਵੀਰ ਖਿੱਚਦੇ ਨਜ਼ਰ ਆ ਰਹੇ ਸਨ। ਅਨੁਸ਼ਕਾ ਨੇ ਤਸਵੀਰ ਨਾਲ ਹਸਾਉਣ ਵਾਲੀ ਕੈਪਸ਼ਨ ਲਿਖਦਿਆਂ ਕਿਹਾ, ‘ਜਦੋਂ ਤੁਹਾਡੇ ਪਿਤਾ ਤੁਹਾਡੇ ਚਾਹ ਦੇ ਸਮੇਂ ਤੁਹਾਡੀਆਂ ਵਧੀਆ ਤਸਵੀਰਾਂ ਖਿੱਚਣ ਤੇ ਤੁਹਾਨੂੰ ਕਹਿਣ ਉਨ੍ਹਾਂ ਨੂੰ ਫਰੇਮ ਤੋਂ ਹਟਾ ਦੇਣਾ ਪਰ ਤੁਸੀਂ ਨਹੀਂ ਹਟਾਉਂਦੇ ਕਿਉਂਕਿ ਤੁਸੀਂ ਉਨ੍ਹਾਂ ਦੀ ਧੀ ਹੋ।’


Rahul Singh

Content Editor Rahul Singh