ਵਿਆਹ ਦੇ 8 ਸਾਲ ਬਾਅਦ ਵੱਖ ਹੋ ਰਿਹੈ ਇਕ ਹੋਰ ਮਸ਼ਹੂਰ ਜੋੜਾ ! ਇੱਕ-ਦੂਜੇ ਨੂੰ ਕੀਤਾ 'ਅਨਫਾਲੋ'
Saturday, Jul 04, 2026 - 02:51 PM (IST)
ਐਂਟਰਟੇਨਮੈਂਟ ਡੈਸਕ - ਟੀਵੀ ਇੰਡਸਟਰੀ ਦੇ ਚਰਚਿਤ ਕਪਲ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਇਕ ਮੁੜ ਆਪਣੇ ਰਿਸ਼ਤੇ ਨੂੰ ਲੈ ਚਰਚਾ ਵਿਚ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਦੋਹਾਂ ਇਕ ਤਾਜ਼ਾ ਗਤੀਵਿਧੀ ਨੇ ਪ੍ਰਸ਼ੰਸਕਾਂ ਵਿਚਾਲੇ ਹਲਚਲ ਪੈਦਾ ਕਰ ਦਿੱਤੀ ਹੈ, ਜਿਸ ਤੋਂ ਬਾਅਦ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਕੀ ਉਨ੍ਹਾਂ ਦੇ ਵਿਆਹੁਤਾ ਰਿਸ਼ਤੇ ਵਿੱਚ ਸਭ ਕੁਝ ਠੀਕ ਨਹੀਂ ਹੈ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ ਇਨਫਲੂਐਂਸਰ ਦਾ ਪਤੀ ਨੇ ਕੀਤਾ ਕਤਲ ! ਮਗਰੋਂ ਖੁਦ ਨੂੰ ਵੀ...

ਤਾਜ਼ਾ ਰਿਪੋਰਟਾਂ ਅਨੁਸਾਰ, ਪ੍ਰਿੰਸ ਅਤੇ ਯੁਵਿਕਾ ਨੇ ਇੱਕ-ਦੂਜੇ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਅਨਫਾਲੋ (Unfollow) ਕਰ ਦਿੱਤਾ ਹੈ। ਇਸ ਕਦਮ ਤੋਂ ਬਾਅਦ ਪ੍ਰਸ਼ੰਸਕਾਂ ਵੱਲੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਵਾਂ ਵਿਚਕਾਰ ਦੂਰੀਆਂ ਵਧ ਗਈਆਂ ਹਨ। ਹਾਲਾਂਕਿ, ਹਾਲੇ ਤੱਕ ਦੋਵਾਂ ਨੇ ਇਸ ਮਾਮਲੇ 'ਤੇ ਅਧਿਕਾਰਤ ਤੌਰ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਇਹ ਵੀ ਪੜ੍ਹੋ: ਵਿਆਹ ਦੇ ਬੰਧਨ 'ਚ ਬੱਝੀ ਦੁਨੀਆ ਦੀ ਮਸ਼ਹੂਰ ਗਾਇਕਾ ! ਇਸ ਸਟਾਰ ਖਿਡਾਰੀ ਨੂੰ ਚੁਣਿਆ ਜੀਵਨਸਾਥੀ

ਪਹਿਲੀ ਵਾਰ ਨਹੀਂ ਹੈ ਜਦੋਂ ਉਨ੍ਹਾਂ ਦੇ ਵੱਖ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਪਿਛਲੇ ਸਾਲ ਵੀ, ਉਨ੍ਹਾਂ ਦੇ ਵੱਖ-ਵੱਖ ਰਹਿਣ ਦੀ ਅਫਵਾਹ ਫੈਲੀ ਸੀ। ਉਸ ਸਮੇਂ, ਅਜਿਹੀਆਂ ਅਫਵਾਹਾਂ ਸਨ ਕਿ ਉਨ੍ਹਾਂ ਵਿਚਕਾਰ ਚੀਜ਼ਾਂ ਠੀਕ ਨਹੀਂ ਹਨ ਅਤੇ ਉਹ ਵੱਖ-ਵੱਖ ਰਹਿ ਰਹੇ ਸਨ। ਹਾਲਾਂਕਿ, ਯੁਵਿਕਾ ਨੇ ਬਾਅਦ ਵਿੱਚ ਇਨ੍ਹਾਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਮਧੂਬਾਲਾ ਦੇ ਪਿਆਰ 'ਚ ਪਾਗਲ ਸੀ ਇਹ ਗੈਂਗਸਟਰ ! ਨਹੀਂ ਮਿਲੀ ਤਾਂ ਹਮਸ਼ਕਲ ਨਾਲ ਹੀ ਕਰਵਾ ਲਿਆ ਵਿਆਹ

ਇੱਕ ਇੰਟਰਵਿਊ ਦੌਰਾਨ, ਯੁਵਿਕਾ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਉਨ੍ਹਾਂ ਦੇ ਰਿਸ਼ਤੇ ਵਿੱਚ ਕੋਈ ਸਮੱਸਿਆ ਨਹੀਂ ਹੈ। ਘਰ ਵਿੱਚ ਕੰਮ ਚੱਲਣ ਕਾਰਨ ਉਹ ਆਪਣੀ ਮਾਂ ਦੇ ਘਰ ਸ਼ਿਫਟ ਹੋਈ ਸੀ, ਜਿਸ ਨੂੰ ਲੋਕਾਂ ਨੇ ਗਲਤ ਸਮਝ ਲਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
