ਐਮੀ-ਪਰੀ ਦੀ ‘ਅੰਨ੍ਹੀ ਦਿਆ ਮਜ਼ਾਕ ਏ’ ਫ਼ਿਲਮ ਤੋਂ ਰੂਹਦਾਰ ਗੀਤ ‘ਰਾਖੀ’ ਰਿਲੀਜ਼ (ਵੀਡੀਓ)

Saturday, Apr 15, 2023 - 10:52 AM (IST)

ਐਮੀ-ਪਰੀ ਦੀ ‘ਅੰਨ੍ਹੀ ਦਿਆ ਮਜ਼ਾਕ ਏ’ ਫ਼ਿਲਮ ਤੋਂ ਰੂਹਦਾਰ ਗੀਤ ‘ਰਾਖੀ’ ਰਿਲੀਜ਼ (ਵੀਡੀਓ)

ਚੰਡੀਗੜ੍ਹ (ਬਿਊਰੋ)– ਹਿੱਟ ਭੰਗੜਾ ਗੀਤ ‘ਕੁੰਢੀ ਮੁੱਛ’ ਤੋਂ ਬਾਅਦ ਹੁਣ ਪੰਜ ਪਾਣੀ ਫ਼ਿਲਮਜ਼ ਤੇ ਰਿਧਮ ਬੁਆਏਜ਼ ਐਂਟਰਟੇਨਮੈਂਟ ਨੇ ‘ਅੰਨ੍ਹੀ ਦਿਆ ਮਜ਼ਾਕ ਏ’ ਫ਼ਿਲਮ ਦਾ ਇਕ ਹੋਰ ਰੂਹਾਨੀ ਤੇ ਖ਼ੂਬਸੂਰਤ ਗੀਤ ‘ਰਾਖੀ’ ਰਿਲੀਜ਼ ਕੀਤਾ ਹੈ। ਇਹ ਗੀਤ ਬੰਟੀ ਬੈਂਸ ਵਲੋਂ ਲਿਖਿਆ ਤੇ ਕੰਪੋਜ਼ ਕੀਤਾ ਗਿਆ ਹੈ, ਜਿਸ ਨੂੰ ਐਮੀ ਵਿਰਕ ਤੇ ਪਰੀ ਪੰਧੇਰ ਨੇ ਗਾਇਆ ਹੈ। ਦਿਲ ਨੂੰ ਛੂਹ ਜਾਣ ਵਾਲਾ ਸੰਗੀਤ ਚੇਤ ਸਿੰਘ ਨੇ ਦਿੱਤਾ ਹੈ।

ਫ਼ਿਲਮ ਰਿਲੀਜ਼ ਹੋਣ ਤੱਕ ਦਰਸ਼ਕਾਂ ਨੂੰ ਜੋੜਨ ਲਈ ਨਿਰਮਾਤਾਵਾਂ ਵਲੋਂ ਇਕ ਤੋਂ ਬਾਅਦ ਇਕ ਬਾਕਮਾਲ ਗੀਤ ਰਿਲੀਜ਼ ਕੀਤੇ ਜਾ ਰਹੇ ਹਨ। ਜੇਕਰ ਗਾਣੇ ਦੀ ਗੱਲ ਕਰੀਏ ਤਾਂ ਇਹ ਐਮੀ ਵਿਰਕ ਤੇ ਪਰੀ ਪੰਧੇਰ ਦੀ ਮਨਮੋਹਕ ਕੈਮਿਸਟਰੀ ਨੂੰ ਦਰਸਾਉਂਦਾ ਹੈ, ਜਿਸ ’ਚ ਐਮੀ ਗੀਤ ਰਾਹੀਂ ਪਿਆਰ ਤੇ ਰਾਖੀ ਕਰਨ ਦਾ ਪ੍ਰਗਟਾਵਾ ਕਰਦੇ ਹਨ। ਦਰਸ਼ਕ ਗੀਤ ਦੀ ਤਾਰੀਫ਼ ਕਰ ਰਹੇ ਹਨ, ਜਿਸ ਦਾ ਮਤਲਬ ਹੈ ਕਿ ਦਰਸ਼ਕਾਂ ਵਲੋਂ ਇਸ ਨੂੰ ਦਿਲੋਂ ਪਸੰਦ ਕੀਤਾ ਜਾ ਰਿਹਾ ਹੈ।

ਜੇਕਰ ਅਸੀਂ ਫ਼ਿਲਮ ਦੀ ਗੱਲ ਕਰੀਏ ਤਾਂ ਡਾਇਲਾਗ ‘ਅੰਨ੍ਹੀ ਦਿਆ ਮਜ਼ਾਕ ਏ’ ਪੰਜਾਬੀ ਇੰਡਸਟਰੀ ’ਚ ਪਹਿਲਾਂ ਹੀ ਇਕ ਮਸ਼ਹੂਰ ਤੇ ਵਿਆਪਕ ਤੌਰ ’ਤੇ ਵਰਤਿਆ ਜਾਣ ਵਾਲਾ ਡਾਇਲਾਗ ਹੈ ਤੇ ਇਥੋਂ ਤੱਕ ਕਿ ਅਸੀਂ ਇਸ ਨੂੰ ਮੀਮਜ਼ ਰਾਹੀਂ ਸੋਸ਼ਲ ਮੀਡੀਆ ’ਤੇ ਟ੍ਰੈਂਡਿੰਗ ’ਚ ਦੇਖਿਆ ਹੈ। ਐਮੀ ਵਿਰਕ ਦੇ ਨਾਲ ਨਾਸਿਰ ਚਿਨਓਟੀ ਤੇ ਇਫਤਿਖਾਰ ਠਾਕੁਰ ਦੇ ਸੁਮੇਲ ਕਾਰਨ ਹਾਸੇ ਦੀ ਇਹ ਸਵਾਰੀ ਰੋਮਾਂਚਕ ਹੋਣ ਵਾਲੀ ਹੈ।

ਦੋਵੇਂ ਪਾਕਿਸਤਾਨੀ ਅਦਾਕਾਰ ਆਪਣੀ ਕਾਮੇਡੀ ਟਾਈਮਿੰਗ ਲਈ ਪਹਿਲਾਂ ਹੀ ਮਸ਼ਹੂਰ ਹਨ ਤੇ ਸਾਡਾ ਪੰਜਾਬੀ ਮੁੰਡਾ ਐਮੀ ਵਿਰਕ ਸਿਤਾਰਿਆਂ ਨੂੰ ਜੋੜ ਰਿਹਾ ਹੈ ਤੇ ਉਨ੍ਹਾਂ ਨਾਲ ਵਧੀਆ ਤਿਕੜੀ ਬਣਾ ਰਿਹਾ ਹੈ। 3 ਹਾਸਿਆਂ ਦੇ ਬਾਦਸ਼ਾਹਾਂ ਦੀ ਕੁਦਰਤੀ ਕਾਮੇਡੀ ਨੇ ਮੇਕਰਸ ਦੀ ਜੇਤੂ ਕੈਪ ’ਚ ਖੰਭ ਜੋੜ ਦਿੱਤੇ ਹਨ।

ਐਮੀ ਵਿਰਕ ਤੇ ਪਰੀ ਪੰਧੇਰ ਮੁੱਖ ਭੂਮਿਕਾਵਾਂ ’ਚ ਹਨ। ਸਟਾਰ ਕਾਸਟ ’ਚ ਨਾਸਿਰ ਚਿਨਓਟੀ, ਇਫਤਿਖਾਰ ਠਾਕੁਰ, ਨਿਰਮਲ ਰਿਸ਼ੀ, ਹਰਦੀਪ ਗਿੱਲ, ਅਮਰ ਨੂਰੀ, ਦੀਦਾਰ ਗਿੱਲ ਤੇ ਗੁਰਦੀਪ ਗਰੇਵਾਲ ਸ਼ਾਮਲ ਹਨ। ਫ਼ਿਲਮ ਰਾਕੇਸ਼ ਧਵਨ ਵਲੋਂ ਲਿਖੀ ਤੇ ਡਾਇਰੈਕਟ ਕੀਤੀ ਗਈ ਹੈ, ਜੋ 21 ਅਪ੍ਰੈਲ, 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ‘ਰਾਖੀ’ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ।


author

Rahul Singh

Content Editor

Related News