ਵ੍ਹਾਈਟ ਲੁੱਕ ''ਚ ਅੰਕਿਤਾ-ਵਿੱਕੀ ਦੀ ਲਵਿੰਗ ਕੈਮਿਸਟਰੀ, ਤਸਵੀਰਾਂ ਦੇਖ ਮਦਹੋਸ਼ ਹੋਏ ਪ੍ਰਸ਼ੰਸਕ

Sunday, Apr 10, 2022 - 10:38 AM (IST)

ਵ੍ਹਾਈਟ ਲੁੱਕ ''ਚ ਅੰਕਿਤਾ-ਵਿੱਕੀ ਦੀ ਲਵਿੰਗ ਕੈਮਿਸਟਰੀ, ਤਸਵੀਰਾਂ ਦੇਖ ਮਦਹੋਸ਼ ਹੋਏ ਪ੍ਰਸ਼ੰਸਕ

ਮੁੰਬਈ- ਅਦਾਕਾਰਾ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਟੀ.ਵੀ. ਦੇ ਪਾਵਰ ਜੋੜੇ 'ਚੋਂ ਇਕ ਹੈ, ਜੋ ਹਮੇਸ਼ਾ ਆਪਣੀ ਲਵਿੰਗ ਕੈਮਿਸਟਰੀ ਨੂੰ ਲੈ ਕੇ ਲਾਈਮਲਾਈਟ 'ਚ ਰਹਿੰਦੇ ਹਨ। ਦੋਵਾਂ ਨੂੰ ਕਈ ਵਾਰ ਸੋਸ਼ਲ ਮੀਡੀਆ 'ਤੇ ਪੋਸਟ ਦੇ ਰਾਹੀਂ ਇਕ ਦੂਜੇ ਦੇ ਲਏ ਪਿਆਰ ਦਾ ਇਜ਼ਹਾਰ ਕਰਦੇ ਦੇਖਿਆ ਗਿਆ ਹੈ। ਇਸ ਵਿਚਾਲੇ ਅੰਕਿਤਾ ਨੇ ਕੁਝ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਕੇ ਪਤੀ ਦੇ ਲਈ ਖਾਸ ਪੋਸਟ ਲਿਖੀ ਹੈ ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

PunjabKesari
ਲੁੱਕ ਦੀ ਗੱਲ ਕਰੀਏ ਤਾਂ ਇਨ੍ਹਾਂ ਤਸਵੀਰਾਂ 'ਚ ਜੋੜਾ ਆਲ ਵ੍ਹਾਈਟ ਲੁੱਕ 'ਚ ਨਜ਼ਰ ਆ ਰਿਹਾ ਹੈ। ਜਿਥੇ ਅੰਕਿਤਾ ਲੋਖੰਡੇ ਵ੍ਹਾਈਟ ਫਰਾਕ ਸੂਟ ਪਹਿਨੇ ਖੂਬਸੂਰਤ ਲੁੱਕ 'ਚ ਗਜਬ ਲੱਗ ਰਹੀ ਹੈ, ਉਧਰ ਉਨ੍ਹਾਂ ਦੇ ਪਤੀ ਵ੍ਹਾਈਟ ਕੁੜਤੇ ਦੇ ਨਾਲ ਮੈਚਿੰਗ ਜੈਕੇਟ 'ਚ ਪਰਫੈਕਟ ਲੱਗ ਰਹੇ ਹਨ। 

PunjabKesari
ਕਦੇ ਇਕ ਦੂਜੇ ਦਾ ਹੱਥ ਫੜੇ ਤਾਂ ਕਦੇ ਇਕ ਦੂਜੇ ਦੀਆਂ ਬਾਹਾਂ 'ਚ ਪੋਜ਼ ਦਿੰਦਾ ਹੋਇਆ ਜੋੜਾ ਜ਼ਬਰਦਸਤ ਬਾਂਡਿੰਗ ਸਾਂਝੀ ਕਰ ਰਿਹਾ ਹੈ। 

PunjabKesari
ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅੰਕਿਤਾ ਨੇ ਕੈਪਸ਼ਨ 'ਚ ਲਿਖਿਆ-'ਇਕ ਚੰਗਾ ਵਿਆਹ ਉਹ ਹੁੰਦਾ ਹੈ ਜਿਥੇ ਹਰੇਕ ਸਾਥੀ ਨੂੰ ਗੁਪਤ ਰੂਪ ਨਾਲ ਸੰਦੇਹ ਹੁੰਦਾ ਹੈ ਕਿ ਉਨ੍ਹਾਂ ਨੂੰ ਬਿਹਤਰ ਸੌਦਾ ਮਿਲ ਗਿਆ ਹੈ'।

PunjabKesari
ਪ੍ਰਸ਼ੰਸਕ ਜੋੜੇ ਦੀਆਂ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਕਿਰਿਆ ਵੀ ਦੇ ਰਹੇ ਹਨ।

PunjabKesari
ਕੰਮ ਦੀ ਗੱਲ ਕਰੀਏ ਤਾਂ ਅੰਕਿਤਾ ਲੋਖੰਡੇ ਇਨੀਂ ਦਿਨੀਂ ਆਪਣੇ ਪਤੀ ਵਿੱਕੀ ਜੈਨ ਨਾਲ ਟੀ.ਵੀ. ਰਿਐਲਿਟੀ ਸ਼ੋਅ 'ਸਮਾਰਟ ਜੋੜੀ' 'ਚ ਕੰਟੈਸਟੈਂਟ ਦੇ ਤੌਰ 'ਤੇ ਨਜ਼ਰ ਆ ਰਹੀ ਹੈ। 


author

Aarti dhillon

Content Editor

Related News