‘ਬਿੱਗ ਬੌਸ 17’ ’ਚ ਮੰਨਾਰਾ ਚੋਪੜਾ ਦੇ ਇਸ ਬਿਆਨ ਤੋਂ ਭੜਕੀ ਅੰਕਿਤਾ ਲੋਖੰਡੇ, ਰੋਂਦਿਆਂ ਆਖ ਦਿੱਤੀ ਇਹ ਗੱਲ

12/04/2023 10:39:41 AM

ਮੁੰਬਈ (ਬਿਊਰੋ)– ‘ਬਿੱਗ ਬੌਸ 17’ ਦੀ ਸ਼ੁਰੂਆਤ ਤੋਂ ਹੀ ਮੰਨਾਰਾ ਚੋਪੜਾ ਤੇ ਅੰਕਿਤਾ ਲੋਖੰਡੇ ਵਿਚਾਲੇ ਵਿਵਾਦ ਚੱਲ ਰਿਹਾ ਹੈ। ਦੋਵੇਂ ਇਕ-ਦੂਜੇ ਨੂੰ ਮੂੰਹ-ਤੋੜ ਜਵਾਬ ਦਿੰਦੇ ਨਜ਼ਰ ਆ ਰਹੇ ਹਨ। ਕਈ ਵਾਰ ਦੋਵਾਂ ਵਿਚਾਲੇ ਲੜਾਈ ਇੰਨੀ ਵੱਧ ਜਾਂਦੀ ਹੈ ਕਿ ਮੁਕਾਬਲੇਬਾਜ਼ ਸ਼ੋਅ ਤੋਂ ਬਾਹਰ ਹੋਣ ਦੀ ਗੱਲ ਕਰਦੇ ਨਜ਼ਰ ਆਉਂਦੇ ਹਨ। ਇਸ ਦੌਰਾਨ ‘ਬਿੱਗ ਬੌਸ 17’ ਦੇ ਆਉਣ ਵਾਲੇ ਐਪੀਸੋਡ ਦਾ ਪ੍ਰੋਮੋ ਸਾਹਮਣੇ ਆਇਆ ਹੈ, ਜਿਸ ’ਚ ਅੰਕਿਤਾ ਲੋਖੰਡੇ ਮੰਨਾਰਾ ਚੋਪੜਾ ਦੇ ਇਕ ਸ਼ਬਦ ’ਤੇ ਭਾਵੁਕ ਹੋ ਕੇ ਘਰ ਛੱਡਣ ਦੀ ਗੱਲ ਕਰਦੀ ਨਜ਼ਰ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝਿਆ ਪਰਮੀਸ਼ ਵਰਮਾ ਦਾ ਭਰਾ ਸੁਖਨ, ਪਤਨੀ ਤਰਨ ਨਾਲ ਤਸਵੀਰਾਂ ਆਈਆਂ ਸਾਹਮਣੇ

ਇਸ ਪ੍ਰੋਮੋ ’ਚ ਮੰਨਾਰਾ ਅੰਕਿਤਾ ਨੂੰ ਕਹਿੰਦੀ ਹੈ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਤੁਸੀਂ ਦਿਲ ਤੋਂ ਕੀ ਕਹਿੰਦੇ ਹੋ, ਜਿਸ ’ਤੇ ਅੰਕਿਤਾ ਗੁੱਸੇ ਨਾਲ ਚਲੀ ਜਾਂਦੀ ਹੈ ਤੇ ਕਹਿੰਦੀ ਹੈ ਕਿ ਇਸ ਲੜਕੀ ਸਨਾ ਨਾਲ ਮੇਰਾ ਰਿਸ਼ਤਾ ਖ਼ਤਮ ਹੋ ਗਿਆ ਹੈ। ਉਹ ਲੋਕਾਂ ਨੂੰ ਤਸੀਹੇ ਦਿੰਦੀ ਹੈ ਤੇ ਉਹ ਸੋਚਦੀ ਹੈ ਕਿ ਉਹ ਚੰਗੀ ਲੱਗਦੀ ਹੈ। ਇਸ ਤੋਂ ਬਾਅਦ ਉਹ ਆਪਣੇ ਪਤੀ ਵਿੱਕੀ ਜੈਨ ਦੇ ਸਾਹਮਣੇ ਰੋਂਦੀ ਨਜ਼ਰ ਆਉਂਦੀ ਹੈ ਤੇ ਕਹਿੰਦੀ ਹੈ ਕਿ ਉਹ ਘਰ ਜਾਣਾ ਚਾਹੁੰਦੀ ਹੈ ਪਰ ਵਿੱਕੀ ਉਨ੍ਹਾਂ ਨੂੰ ਸ਼ਾਂਤ ਰਹਿਣ ਲਈ ਕਹਿੰਦਾ ਹੈ।

ਇਸ ਪ੍ਰੋਮੋ ਨੂੰ ਦੇਖ ਕੇ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ। ਇਕ ਯੂਜ਼ਰ ਨੇ ਲਿਖਿਆ, ‘‘ਮੰਨਾਰਾ ਹੁਣ ਅੰਕਿਤਾ ਦੇ ਦਿਮਾਗ ਦੇ ਅੰਦਰ ਜਾ ਕੇ ਉਸ ਦੇ ਵਿਚਾਰ ਸੁਣੇਗੀ। ਕੁਝ ਵੀ ਬੋਲਦੀ ਹੈ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਮੰਨਾਰਾ ਸੱਚਮੁੱਚ ਚਿੜਚਿੜੀ ਲੱਗ ਰਹੀ ਹੈ। ਸੋਚਿਆ ਵੀ ਨਹੀਂ ਸੀ ਕਿ ਇਸ ਨਾਲ ਇੰਨੀ ਨਕਾਰਾਤਮਕਤਾ ਫੈਲ ਜਾਵੇਗੀ।’’ ਤੀਜੇ ਯੂਜ਼ਰ ਨੇ ਲਿਖਿਆ, ‘‘ਮੰਨਾਰਾ ‘ਬਿੱਗ ਬੌਸ 17’ ਦੇ ਘਰ ਦੀ ਵਿਲੇਨ ਹੈ।’’

ਤੁਹਾਨੂੰ ਦੱਸ ਦੇਈਏ ਕਿ ਇਸ ਹਫ਼ਤੇ ‘ਬਿੱਗ ਬੌਸ 17’ ’ਚ ਤਹਿਲਕਾ ਯਾਨੀ ਸੰਨੀ ਆਰਿਆ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ ਹੈ, ਜੋ ਤਾਜ਼ਾ ਐਪੀਸੋਡ ’ਚ ਕਾਫ਼ੀ ਭਾਵੁਕ ਨਜ਼ਰ ਆਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News