ਅੰਕਿਤਾ ਲੋਖੰਡੇ ਦਾ ਵਿਆਹ ਤੋਂ ਬਾਅਦ ਪਹਿਲਾ ਕਰਵਾਚੌਥ, ਵਿੱਕੀ ਜੈਨ ਨੇ ਵੀ ਰੱਖਿਆ ਪਤਨੀ ਲਈ ਵਰਤ

Thursday, Oct 13, 2022 - 01:46 PM (IST)

ਅੰਕਿਤਾ ਲੋਖੰਡੇ ਦਾ ਵਿਆਹ ਤੋਂ ਬਾਅਦ ਪਹਿਲਾ ਕਰਵਾਚੌਥ, ਵਿੱਕੀ ਜੈਨ ਨੇ ਵੀ ਰੱਖਿਆ ਪਤਨੀ ਲਈ ਵਰਤ

ਮੁੰਬਈ (ਬਿਊਰੋ) : ਅੱਜ ਦੁਨੀਆ ਭਰ 'ਚ ਕਰਵਾਚੌਥ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦਿਨ ਸੁਹਾਗਣਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਨਿਰਜਲਾ ਵਰਤ ਰੱਖਦੀਆਂ ਹਨ। ਟੀ. ਵੀ. ਇੰਡਸਟਰੀ ਨਾਲ ਜੁੜੇ ਸਿਤਾਰੇ ਵੀ ਇਸ ਤਿਉਹਾਰ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਅਦਾਕਾਰਾ ਅੰਕਿਤਾ ਲੋਖੰਡੇ ਨੇ ਵੀ ਇਸ ਸਾਲ ਪਹਿਲੀ ਵਾਰ ਕਰਵਾਚੌਥ ਦਾ ਵਰਤ ਰੱਖਿਆ ਹੈ। ਵਿਆਹ ਤੋਂ ਬਾਅਦ ਇਹ ਉਸ ਦਾ ਪਹਿਲਾ ਕਰਵਾਚੌਥ ਹੈ। ਇੱਕ ਇੰਟਰਵਿਊ 'ਚ ਅੰਕਿਤਾ ਲੋਖੰਡੇ ਨੇ ਕਰਵਾਚੌਥ ਦੇ ਜਸ਼ਨ ਬਾਰੇ ਗੱਲ ਕੀਤੀ ਹੈ।

PunjabKesari

ਵਿਆਹ ਤੋਂ ਬਾਅਦ ਅੰਕਿਤਾ ਲੋਖੰਡੇ ਦਾ ਪਹਿਲਾ ਕਰਵਾਚੌਥ
ਇੰਟਰਵਿਊ 'ਚ ਅੰਕਿਤਾ ਲੋਖੰਡੇ ਨੇ ਖ਼ੁਲਾਸਾ ਕੀਤਾ ਹੈ ਕਿ ਉਹ ਪਿਛਲੇ 2-3 ਸਾਲਾਂ ਤੋਂ ਕਰਵਾਚੌਥ ਦਾ ਤਿਉਹਾਰ ਮਨਾ ਰਹੀ ਹੈ। ਅਦਾਕਾਰਾ ਨੇ ਕਿਹਾ, ''ਮੈਂ 2-3 ਸਾਲਾਂ ਤੋਂ ਕਰਵਾਚੌਥ ਮਨਾ ਰਹੀ ਹਾਂ। ਹੁਣ ਜਦੋਂ ਮੈਂ ਆਪਣੇ ਪਤੀ ਨਾਲ ਵਿਆਹ ਕਰਵਾ ਲਿਆ ਹੈ, ਮੈਂ ਉਸ ਲਈ ਵਰਤ ਰੱਖ ਕੇ ਬਹੁਤ ਖੁਸ਼ ਹਾਂ।" ਅਦਾਕਾਰਾ ਨੇ ਇਹ ਵੀ ਦੱਸਿਆ ਕਿ ਉਸ ਦੇ ਪਤੀ ਵਿੱਕੀ ਜੈਨ ਨੇ ਉਸ ਨੂੰ ਤੋਹਫ਼ੇ ਦਾ ਵਾਅਦਾ ਕੀਤਾ ਹੈ, ਜਿਸ ਦਾ ਉਹ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ।

PunjabKesari

ਵਿੱਕੀ ਜੈਨ ਨੇ ਵੀ ਰੱਖਿਆ ਅੰਕਿਤਾ ਲਈ ਵਰਤ 
ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਛੋਟੇ ਪਰਦੇ ਦੀ ਸਭ ਤੋਂ ਪਿਆਰੀ ਜੋੜੀ ਹੈ। ਅਜਿਹੇ 'ਚ ਵਿੱਕੀ ਜੈਨ ਨੇ ਵੀ ਅੰਕਿਤਾ ਲਈ ਵਰਤ ਰੱਖਿਆ ਹੈ। ਅੰਕਿਤਾ ਨੇ ਕਿਹਾ, ''ਮੈਂ ਵਿੱਕੀ ਨੂੰ ਪੁੱਛਿਆ ਕਿ ਕੀ ਉਹ ਮੇਰੇ ਲਈ ਵਰਤ ਰੱਖਣਗੇ ਤਾਂ ਇਸ 'ਤੇ ਉਨ੍ਹਾਂ ਨੇ ਜਵਾਬ ਦਿੱਤਾ ਕਿ ਜਦੋਂ ਉਹ ਵਰਤ ਤੋੜੇਗੀ, ਉਹ ਵੀ ਉਦੋਂ ਹੀ ਕੁੱਝ ਖਾਵੇਗਾ।''

PunjabKesari

ਅੰਕਿਤਾ ਦੇ ਘਰ ਹੋਵੇਗੀ ਕਰਵਾਚੌਥ ਦੀ ਗ੍ਰੈਂਡ ਪਾਰਟੀ
ਕਰਵਾਚੌਥ ਦਾ ਫੰਕਸ਼ਨ ਅੰਕਿਤਾ ਲੋਖੰਡੇ ਦੇ ਘਰ ਰੱਖਿਆ ਗਿਆ ਹੈ, ਜਿਸ 'ਚ ਟੀਵੀ ਇੰਡਸਟਰੀ ਨਾਲ ਜੁੜੇ ਕਈ ਸਿਤਾਰੇ ਨਜ਼ਰ ਆਉਣਗੇ। ਉਨ੍ਹਾਂ ਦੱਸਿਆ ਕਿ ਇਹ ਜਸ਼ਨ ਉਨ੍ਹਾਂ ਦੇ ਘਰ ਹੀ ਹੋਵੇਗਾ। ਪਾਰਟੀ ਦਾ ਥੀਮ (ਰੈੱਡ) ਹੋਵੇਗਾ। ਸਾਰੀਆਂ ਅਭਿਨੇਤਰੀਆਂ ਰੈੱਡ ਕਲਰ ਦੇ ਪਹਿਰਾਵੇ 'ਚ ਨਜ਼ਰ ਆਉਣਗੀਆਂ। ਇਸ ਫੰਕਸ਼ਨ 'ਚ ਸ਼ਰਧਾ ਆਰੀਆ ਤੋਂ ਲੈ ਕੇ ਯੁਵਿਕਾ ਚੌਧਰੀ ਤੱਕ ਦੇ ਆਉਣ ਦੀ ਉਮੀਦ ਹੈ।

PunjabKesari

ਦੱਸਣਯੋਗ ਹੈ ਕਿ ਅੰਕਿਤਾ ਲੋਖੰਡੇ ਨੇ ਦਸੰਬਰ 2021 ਨੂੰ ਵਿੱਕੀ ਜੈਨ ਨਾਲ ਵਿਆਹ ਕਰਵਾਇਆ ਸੀ। ਦੋਵਾਂ ਨੇ ਕਈ ਸਾਲਾਂ ਤੱਕ ਇੱਕ-ਦੂਜੇ ਨੂੰ ਡੇਟ ਵੀ ਕੀਤਾ ਸੀ। ਵਰਕ ਫਰੰਟ ਦੀ ਗੱਲ ਕਰੀਏ ਤਾਂ ਅੰਕਿਤਾ ਲੋਖੰਡੇ ਜਲਦੀ ਹੀ ਫ਼ਿਲਮ 'ਸੁਤੰਤਰ ਵੀਰ ਸਾਵਰਕਰ' 'ਚ ਨਜ਼ਰ ਆਵੇਗੀ। ਉਹ ਰਣਦੀਪ ਹੁੱਡਾ ਅਤੇ ਆਨੰਦ ਪੰਡਿਤ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।

PunjabKesari


author

sunita

Content Editor

Related News