ਮਹੇਸ਼ ਬਾਬੂ ਤੇ ਰਾਜਾਮੌਲੀ ਨੇ ‘ਐਨੀਮਲ’ ਪ੍ਰੀ-ਰਿਲੀਜ਼ ਪ੍ਰੋਗਰਾਮ ’ਚ ਆਕਰਸ਼ਣ ਵਧਾਇਆ

Wednesday, Nov 29, 2023 - 03:35 PM (IST)

ਮਹੇਸ਼ ਬਾਬੂ ਤੇ ਰਾਜਾਮੌਲੀ ਨੇ ‘ਐਨੀਮਲ’ ਪ੍ਰੀ-ਰਿਲੀਜ਼ ਪ੍ਰੋਗਰਾਮ ’ਚ ਆਕਰਸ਼ਣ ਵਧਾਇਆ

ਮੁੰਬਈ (ਬਿਊਰੋ) - ‘ਐਨੀਮਲ’ ਦੀ ਸ਼ਾਨ ਹਰ ਬੀਤਦੇ ਦਿਨ ਦੇ ਨਾਲ ਨਵੀਆਂ ਉਚਾਈਆਂ ’ਤੇ ਪਹੁੰਚ ਰਹੀ ਹੈ ਤੇ ਹੁਣ ਟੀਮ ਨੇ ਹੈਦਰਾਬਾਦ ’ਚ ਪ੍ਰੀ-ਰਿਲੀਜ਼ ਈਵੈਂਟ ਦੇ ਨਾਲ ਚੀਜ਼ਾਂ ਨੂੰ ਇਕ ਸਟੈੱਪ ਹੋਰ ਉੱਚਾ ਕਰ ਲਿਆ ਹੈ। ਫਿਲਮ ਦੀ ਸ਼ਾਨਦਾਰ ਕਾਸਟ ਅਨਿਲ ਕਪੂਰ, ਰਣਬੀਰ ਕਪੂਰ, ਰਸ਼ਮਿਕਾ ਮੰਦਾਨਾ, ਬੌਬੀ ਦਿਓਲ, ਨਿਰਦੇਸ਼ਕ ਸੰਦੀਪ ਰੈਡੀ ਵਾਂਗਾ ਤੇ ਨਿਰਮਾਤਾ ਭੂਸ਼ਣ ਕੁਮਾਰ, ਮਾਵੇਰਿਕ ਫਿਲਮ ਨਿਰਦੇਸ਼ਕ ਐੱਸ.ਐੱਸ. ਰਾਜਾਮੌਲੀ ਤੇ ਸੁਪਰਸਟਾਰ ਮਹੇਸ਼ ਬਾਬੂ ਇਸ ਈਵੈਂਟ ’ਚ ਸ਼ਾਮਲ ਹੋਏ। ਇਹ ਸਿਨੇਮਾ ਪ੍ਰੇਮੀਆਂ ਲਈ ਇਕ ਸੰਪੂਰਨ ਪਲ ਸੀ, ਕਿਉਂਕਿ ਇਕ ਛੱਤ ਹੇਠਾਂ ਸਾਰੇ ਦਿੱਗਜਾਂ ਨੂੰ ਦੇਖਣਾ ਦੁਰਲੱਭ ਹੈ। 

ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਮੁੜ ਦਿੱਤੀ ਸਲਮਾਨ ਖ਼ਾਨ ਨੂੰ ਧਮਕੀ, ਅਲਰਟ 'ਤੇ ਮੁੰਬਈ ਪੁਲਸ, ਵਧਾਈ ਸੁਰੱਖਿਆ

ਘਟਨਾ ਉਦੋਂ ਹੋਰ ਵੱਡੀ ਹੋ ਗਈ ਜਦੋਂ ਮਹੇਸ਼ ਬਾਬੂ ਤੇ ਐੱਸ. ਰਾਜਾਮੌਲੀ ਨੇ ਸੰਦੀਪ ਰੈੱਡੀ ਵਾਂਗਾ ਦੁਆਰਾ ਨਿਰਦੇਸ਼ਿਤ ‘ਐਨੀਮਲ’ ਬਾਰੇ ਕੁਝ ਗੱਲਾਂ ਕਹੀਆਂ। ‘ਐਨੀਮਲ’ ਨੂੰ ਭੂਸ਼ਣ ਕੁਮਾਰ ਤੇ ਕ੍ਰਿਸ਼ਨ ਕੁਮਾਰ ਦੀ ਟੀ-ਸੀਰੀਜ਼, ਮੁਰਾਦ ਖੇਤਾਨੀ ਦੇ ਸਿਨੇ1 ਸਟੂਡੀਓਜ਼ ਤੇ ਪ੍ਰਣਯ ਰੈੱਡੀ ਵਾਂਗਾ ਦੀ ਭਦਰਕਾਲੀ ਪਿਕਚਰਸ ਦਾ ਸਮਰਥਨ ਪ੍ਰਾਪਤ ਹੈ। ਫਿਲਮ 1 ਦਸੰਬਰ, 2023 ਨੂੰ ਦਰਸ਼ਕਾਂ ਨੂੰ ਇਕ ਰੋਮਾਂਚਕ ਸਫ਼ਰ ’ਤੇ ਲਿਜਾਣ ਦਾ ਵਾਅਦਾ ਕਰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News