'ਐਨੀਮਲ' ਨੇ ਤੋੜਿਆ 'ਪਠਾਨ' ਸਣੇ ਕਈ ਫ਼ਿਲਮਾਂ ਦਾ ਰਿਕਾਰਡ, ਰਣਬੀਰ ਦੇ ਕਰੀਅਰ ਦੀ ਬਣੀ ਹਾਈਐਸਟ ਓਪਨਰ

Saturday, Dec 02, 2023 - 12:18 PM (IST)

'ਐਨੀਮਲ' ਨੇ ਤੋੜਿਆ 'ਪਠਾਨ' ਸਣੇ ਕਈ ਫ਼ਿਲਮਾਂ ਦਾ ਰਿਕਾਰਡ, ਰਣਬੀਰ ਦੇ ਕਰੀਅਰ ਦੀ ਬਣੀ ਹਾਈਐਸਟ ਓਪਨਰ

ਐਂਟਰਟੇਨਮੈਂਟ ਡੈਸਕ :  ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਮੋਸਟ ਅਵੇਟਿਡ ਫ਼ਿਲਮ ‘ਐਨੀਮਲ’ ਦੀ ਉਡੀਕ ਖ਼ਤਮ ਹੋ ਗਈ ਹੈ ਕਿਉਂਕਿ ਇਹ ਫ਼ਿਲਮ ਬੀਤੇ ਦਿਨੀਂ ਸਿਨੇਮਾਘਰਾਂ 'ਚ ਦਸਤਕ ਦੇ ਚੁੱਕੀ ਹੈ। ਇਸ ਫ਼ਿਲਮ ਨਾਲ ਰਣਬੀਰ ਕਪੂਰ ਪਹਿਲੀ ਵਾਰ ਰਸ਼ਮਿਕਾ ਮੰਦਾਨਾ ਨਾਲ ਨਜ਼ਰ ਆ ਰਹੇ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਫ਼ਿਲਮ ’ਚ ਅਨਿਲ ਕਪੂਰ, ਬੌਬੀ ਦਿਓਲ ਅਤੇ ਤ੍ਰਿਪਤੀ ਡਿਮਰੀ ਵੀ ਅਹਿਮ ਭੂਮਿਕਾਵਾਂ ’ਚ ਹਨ। ਇਸ ਫ਼ਿਲਮ ਨੂੰ ਪਹਿਲੇ ਦਿਨ ਹੀ ਦਰਸ਼ਕਾਂ ਦਾ ਸ਼ਾਨਦਾਰ ਹੁੰਗਾਰਾ ਮਿਲਿਆ। ਫ਼ਿਲਮ ਦਾ ਕ੍ਰੇਜ਼ ਇੰਨਾ ਜ਼ਿਆਦਾ ਸੀ ਕਿ ਇਸ ਨੇ ਐਡਵਾਂਸ ਬੁਕਿੰਗ 'ਚ ਹੀ 30 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਲਈ। ਆਓ ਜਾਣਦੇ ਹਾਂ 'ਐਨੀਮਲ' ਨੇ ਰਿਲੀਜ਼ ਦੇ ਪਹਿਲੇ ਦਿਨ ਕਿੰਨੇ ਕਰੋੜ ਦੀ ਕਮਾਈ ਕੀਤੀ ਹੈ?     

ਨਿਰਦੇਸ਼ਕ ਸੰਦੀਪ ਰੈਡੀ ਵਾਂਗਾ ਦੀ 'ਐਨੀਮਲ' ਨੇ ਰਣਬੀਰ ਕਪੂਰ ਨੂੰ ਇਸ ਤਰੀਕੇ ਨਾਲ ਪਰਦੇ 'ਤੇ ਲਿਆਂਦਾ ਹੈ, ਜੋ ਅੱਜ ਤੱਕ ਕੋਈ ਹੋਰ ਫ਼ਿਲਮ ਨਹੀਂ ਕਰ ਸਕੀ। ਲੋਕਾਂ ਦਾ ਮੂਡ ਇਸ ਉਤਸ਼ਾਹ ਨਾਲ ਇੰਨਾ ਤਿਆਰ ਸੀ ਕਿ ਜਿਵੇਂ ਹੀ ਫ਼ਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋਈ, ਟਿਕਟਾਂ ਦੀ ਵਿਕਰੀ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਈ। ਫਿਲਮ ਨੇ ਐਡਵਾਂਸ ਬੁਕਿੰਗ ਰਾਹੀਂ 34 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ।  

PunjabKesari

'ਐਨੀਮਲ' ਦਾ ਓਪਨਿੰਗ ਕਲੈਕਸ਼ਨ
ਟਰੇਡ ਰਿਪੋਰਟਾਂ ਦੇ ਅੰਦਾਜ਼ੇ ਤੋਂ ਪਤਾ ਲੱਗਦਾ ਹੈ ਕਿ 'ਐਨੀਮਲ' ਨੇ ਪਹਿਲੇ ਦਿਨ 60 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਸੈਕਨਿਲਕ ਮੁਤਾਬਕ 'ਐਨੀਮਲ' ਨੇ ਪਹਿਲੇ ਦਿਨ ਕਰੀਬ 61 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਕੱਲੇ ਹਿੰਦੀ ਸੰਸਕਰਣ ਤੋਂ ਫ਼ਿਲਮ ਦਾ ਕੁਲੈਕਸ਼ਨ 50 ਕਰੋੜ ਰੁਪਏ ਤੋਂ ਵੱਧ ਹੋਣ ਦਾ ਅਨੁਮਾਨ ਹੈ। ਤੇਲਗੂ ਉਦਯੋਗ 'ਚ ਆਪਣੀ ਸ਼ੁਰੂਆਤ ਕਰਨ ਵਾਲੇ ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ ਦੀ ਫ਼ਿਲਮ ਨੂੰ ਘਰੇਲੂ ਬਾਜ਼ਾਰ ਤੋਂ ਵੀ ਫ਼ਾਇਦਾ ਹੋਇਆ ਹੈ ਅਤੇ ਤੇਲਗੂ ਸੰਸਕਰਣ ਨੇ 10 ਕਰੋੜ ਰੁਪਏ ਦੀ ਰੇਂਜ 'ਚ ਕਲੈਕਸ਼ਨ ਕੀਤੀ ਹੈ

PunjabKesari

'ਜਵਾਨ' ਅਤੇ 'ਗਦਰ 2' ਨੂੰ ਛੱਡਿਆ ਪਿੱਛੇ 
ਰਣਬੀਰ ਦੀ 'ਐਨੀਮਲ' ਨੇ ਇਸ ਸਾਲ ਦੀ ਦੂਜੀ ਸਭ ਤੋਂ ਵੱਡੀ ਓਪਨਿੰਗ ਦਰਜ ਕੀਤੀ ਹੈ। ਇਸ ਨੇ 40.10 ਕਰੋੜ ਦੀ ਕਮਾਈ ਕਰਨ ਵਾਲੀ 'ਗਦਰ 2' ਅਤੇ ਪਹਿਲੇ ਦਿਨ 44 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਨ ਵਾਲੀ 'ਟਾਈਗਰ 3' ਦੇ ਨਾਲ-ਨਾਲ ਸ਼ਾਹਰੁਖ ਖ਼ਾਨ ਦੀ ਵੱਡੀ ਫ਼ਿਲਮ 'ਪਠਾਨ' ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਸ਼ਾਹਰੁਖ ਦੀ ਵਾਪਸੀ ਫ਼ਿਲਮ 'ਪਠਾਨ' ਨੇ ਪਹਿਲੇ ਦਿਨ 57 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਭਾਰਤ 'ਚ 'ਐਨੀਮਲ' ਦਾ ਕੁੱਲ ਸੰਗ੍ਰਹਿ ਆਸਾਨੀ ਨਾਲ ਇਸ ਤੋਂ ਵੱਧ ਜਾ ਰਿਹਾ ਹੈ। ਇਹ ਰਣਬੀਰ ਦੇ ਕਰੀਅਰ ਦਾ ਸਭ ਤੋਂ ਵੱਡਾ ਓਪਨਿੰਗ ਕਲੈਕਸ਼ਨ ਹੈ। ਇਸ ਤੋਂ ਪਹਿਲਾਂ ਰਣਬੀਰ ਦੀ ਸਭ ਤੋਂ ਵੱਡੀ ਓਪਨਿੰਗ ਫ਼ਿਲਮ 'ਬ੍ਰਹਮਾਸਤਰ' ਸੀ, ਜਿਸ ਨੇ ਪਹਿਲੇ ਦਿਨ 36 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਪਹਿਲੇ ਵੀਕੈਂਡ 'ਚ 'ਐਨੀਮਲ' ਕਿੰਨੀ ਕਮਾਈ ਕਰਦੀ ਹੈ।


author

sunita

Content Editor

Related News