ਪਤਨੀ ਨਾਲ ਤਾਜ ਮਹਿਲ ਦੇਖਣ ਪਹੁੰਚੇ ਅਦਾਕਾਰ ਅਨਿਲ ਕਪੂਰ

Thursday, Nov 28, 2024 - 06:31 PM (IST)

ਪਤਨੀ ਨਾਲ ਤਾਜ ਮਹਿਲ ਦੇਖਣ ਪਹੁੰਚੇ ਅਦਾਕਾਰ ਅਨਿਲ ਕਪੂਰ

ਮੁੰਬਈ- ਬਾਲੀਵੁੱਡ ਅਭਿਨੇਤਾ ਅਨਿਲ ਕਪੂਰ ਨੇ ਆਪਣੀ ਪਤਨੀ ਸੁਨੀਤਾ ਕਪੂਰ ਨਾਲ ਤਾਜ ਮਹਿਲ ਦੀ ਫੇਰੀ ਦੀ ਇਕ ਝਲਕ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਅਨਿਲ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਾਜ ਮਹਿਲ ਦੀ ਯਾਤਰਾ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰ 'ਚ ਅਨਿਲ-ਸੁਨੀਤਾ ਦੀ ਜੋੜੀ ਕਾਫੀ ਖੁਸ਼ ਨਜ਼ਰ ਆ ਰਹੀ ਹੈ, ਇਕ ਤਸਵੀਰ 'ਚ ਅਨਿਲ ਅਤੇ ਸੁਨੀਤਾ ਇਕੱਠੇ ਖੂਬਸੂਰਤ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਤਸਵੀਰ 'ਚ ਅਨਿਲ ਕਪੂਰ ਨੇ ਕਾਲੇ ਰੰਗ ਦਾ ਪਹਿਰਾਵਾ ਪਾਇਆ ਹੋਇਆ ਹੈ, ਜਦਕਿ ਸੁਨੀਤਾ ਨੇ ਸਰਦੀਆਂ ਦੇ ਮੌਸਮ ਲਈ ਗਰਮ ਕੱਪੜੇ ਪਾਏ ਹੋਏ ਹਨ।
ਤਸਵੀਰਾਂ ਦੇ ਨਾਲ ਅਨਿਲ ਕਪੂਰ ਨੇ ਪੋਸਟ ਦੀ ਕੈਪਸ਼ਨ 'ਚ ਲਿਖਿਆ ਹੈ ਕਿ ਸ਼ਾਇਦ ਇਹ ਸੱਚ ਹੈ ਕਿ ਸਾਡੀ ਅਸਲ 'ਚ ਹੋਂਦ ਨਹੀਂ ਹੈ ਜਦੋਂ ਤੱਕ ਕਿ ਸਾਨੂੰ ਮੌਜੂਦ ਦੇਖਣ ਵਾਲਾ ਕੋਈ ਨਾ ਹੋਵੇ, ਅਸੀਂ ਉਦੋਂ ਤੱਕ ਠੀਕ ਤਰ੍ਹਾਂ ਨਾਲ ਗੱਲ ਨਹੀਂ ਕਰ ਸਕਦੇ ਜਦੋਂ ਤੱਕ ਕਿ ਕੋਈ ਸਮਝਣ ਵਾਲਾ ਨਾ ਹੋਵੇ ਸੰਖੇਪ 'ਚ, ਅਸੀਂ ਉਦੋਂ ਤੱਕ ਪੂਰੀ ਤਰ੍ਹਾਂ ਨਾਲ ਜੀਵਤ ਨਹੀਂ ਹਾਂ ਜਦੋਂ ਤੱਕ ਸਾਨੂੰ ਪਿਆਰ ਨਾ ਕੀਤਾ ਜਾਵੇ।


author

Aarti dhillon

Content Editor

Related News