ਅਨਿਲ ਕਪੂਰ ਨੇ ਫ਼ਿਲਮ ਇੰਡਸਟਰੀ ''ਚ ਕੀਤੇ 38 ਸਾਲ ਪੂਰੇ, ਪਹਿਲੀ ਫ਼ਿਲਮ ਦੀ ਤਸਵੀਰ ਕੀਤੀ ਸਾਂਝੀ

06/24/2021 9:43:54 AM

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਨਿਲ ਕਪੂਰ ਨੇ ਬਤੋਰ ਮੇਨ ਲੀਡ ਹੀਰੋ ਵਜੋਂ ਹਿੰਦੀ ਫ਼ਿਲਮ ਇੰਡਸਟਰੀ ਵਿੱਚ 38 ਸਾਲ ਪੂਰੇ ਕੀਤੇ ਹਨ। ਅਨਿਲ ਕਪੂਰ ਦੀ ਲਾਈਫ ਦੀ ਪਹਿਲੀ ਬਾਲੀਵੁੱਡ ਫ਼ਿਲਮ 'ਵੋਹ ਸਾਤ ਦਿਨ' 23 ਜੂਨ 1983 ਨੂੰ ਰਿਲੀਜ਼ ਹੋਈ ਸੀ। ਅਨਿਲ ਕਪੂਰ ਨੇ ਫ਼ਿਲਮ ਦੇ ਇਸ ਖ਼ਾਸ ਮੌਕੇ ਅਤੇ ਇੰਡਸਟਰੀ 'ਚ ਉਨ੍ਹਾਂ ਦੇ 38 ਸਾਲਾਂ ਦੇ ਲਈ ਆਪਣੇ ਫੈਨਜ਼ ਦਾ ਧੰਨਵਾਦ ਕੀਤਾ ਹੈ।

PunjabKesari
ਅਨਿਲ ਕਪੂਰ ਨੇ ਆਪਣੀ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, "ਫ਼ਿਲਮ 'ਵੋਹ ਸਾਤ ਦਿਨ' ਨੂੰ ਰਿਲੀਜ਼ ਹੋਏ ਪੂਰੇ 38 ਸਾਲ ਹੋ ਗਏ ਹਨ। ਮੈਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ। ਤੁਸੀਂ ਮੈਨੂੰ ਆਉਣ ਵਾਲੇ ਅਗਲੇ 38 ਸਾਲਾਂ ਤਕ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ। ਮੈਂ ਆਪਣੀ ਸਖਤ ਮਿਹਨਤ ਅਤੇ ਤੁਹਾਡੇ ਪਿਆਰ ਨਾਲ ਇਸ ਸਿਖ਼ਰ 'ਤੇ ਰਹਿਣ ਦੀ ਕੋਸ਼ਿਸ਼ ਕਰਾਂਗਾ। ਧੰਨਵਾਦ!"

PunjabKesari
ਅਨਿਲ ਕਪੂਰ ਨੇ 1979 ਵਿੱਚ ਆਈ ਫ਼ਿਲਮ 'ਹਮਾਰੇ ਤੁਮ੍ਹਾਰੇ' ਵਿੱਚ ਇੱਕ ਛੋਟੀ ਜਿਹੀ ਭੂਮਿਕਾ ਨਿਭਾਈ ਸੀ। ਅਨਿਲ ਕਪੂਰ ਦੀ ਡੈਬਿਊ ਫ਼ਿਲਮ ਨੂੰ ਉਨ੍ਹਾਂ ਦੇ ਪਿਤਾ ਸੁਰਿੰਦਰ ਸਿੰਘ ਅਤੇ ਭਰਾ ਬੋਨੀ ਕਪੂਰ ਨੇ ਪ੍ਰੋਡਿਊਸ ਕੀਤਾ ਸੀ। ਵੱਡੀ ਗੱਲ ਇਹ ਹੈ ਕਿ ਬੋਨੀ ਕਪੂਰ ਇਸ ਫ਼ਿਲਮ ਨੂੰ ਪਦਮਿਨੀ ਕੋਲਹਾਪੁਰੀ ਅਤੇ ਮਿਥੁਨ ਚੱਕਰਵਰਤੀ ਨਾਲ ਬਣਾਉਣਾ ਚਾਹੁੰਦੇ ਸਨ ਪਰ ਮਿਥੁਨ ਉਦੋਂ ਤਕ ਸਟਾਰ ਬਣ ਗਏ ਸੀ ਅਤੇ ਫ਼ਿਲਮਾਂ ਲਈ ਉਨ੍ਹਾਂ ਕੋਲ ਏਨੀ ਲੰਬੀ ਲਾਈਨ ਸੀ ਕਿ ਉਹ ਬੋਨੀ ਨੂੰ ਹਾਂ ਨਹੀਂ ਕਰ ਸਕੇ। ਹੋਰਾਂ ਚਿਹਰਿਆਂ ਨੂੰ ਅਪਰੋਚ ਕਰਨ ਮਗਰੋਂ ਅੰਤ ਵਿੱਚ, ਅਨਿਲ ਕਪੂਰ ਦੀ ਐਂਟਰੀ ਹੋਈ ਅਤੇ ਇਹ ਫ਼ਿਲਮ ਇੱਕ ਹਿੱਟ ਫਿਲਮ ਰਹੀ। 

PunjabKesari


Aarti dhillon

Content Editor

Related News