2023 ’ਚ ਅਨਿਲ ਕਪੂਰ ਦੇ ਹੱਥ ਲੱਗੀਆਂ ਵੱਡੀਆਂ ਫ਼ਿਲਮਾਂ, ਹਾਈ-ਆਕਟੇਨ ਐਕਸ਼ਨ ਫ਼ਿਲਮ ’ਚ ਵੀ ਆਉਣਗੇ ਨਜ਼ਰ

Tuesday, May 16, 2023 - 01:42 PM (IST)

2023 ’ਚ ਅਨਿਲ ਕਪੂਰ ਦੇ ਹੱਥ ਲੱਗੀਆਂ ਵੱਡੀਆਂ ਫ਼ਿਲਮਾਂ, ਹਾਈ-ਆਕਟੇਨ ਐਕਸ਼ਨ ਫ਼ਿਲਮ ’ਚ ਵੀ ਆਉਣਗੇ ਨਜ਼ਰ

ਮੁੰਬਈ (ਬਿਊਰੋ)– ਅਨਿਲ ਕਪੂਰ ਦਾ ਸਾਲ 2023 ਦਾ ਜ਼ਿਆਦਾਤਰ ਹਿੱਸਾ ਬਿਜ਼ੀ ਰਹਿਣ ਵਾਲਾ ਹੈ। ਉਹ ਹਾਈ-ਆਕਟੇਨ ਐਕਸ਼ਨ ਫ਼ਿਲਮ ‘ਸੂਬੇਦਾਰ’ ਤੇ 2019 ਦੇ ਮਲਿਆਲਮ-ਭਾਸ਼ਾ ਦੇ ਹਿੱਟ ‘ਐਂਡਰਾਇਡ ਕੁੰਜੱਪਨ ਵਰਜਨ 5.25’ ਦੇ ਹਿੰਦੀ-ਭਾਸ਼ਾ ਦੇ ਰੂਪਾਂਤਰ ਲਈ ਸ਼ੂਟਿੰਗ ’ਚ ਬਿਜ਼ੀ ਹੋਣ ਵਾਲੇ ਹਨ।

ਅਨਿਲ ਕਪੂਰ ਨੇ ਸ਼ੈਲੇਂਦਰ ਰੁੰਗਟਾ ਉਰਫ ਸ਼ੈਲੀ ਦੇ ਰੂਪ ’ਚ ਡਿਜ਼ਨੀ ਹਾਟਸਟਾਰ ’ਤੇ ‘ਦਿ ਨਾਈਟ ਮੈਨੇਜਰ’ ਦੀ ਸਟ੍ਰੀਮਿੰਗ ’ਚ ਆਪਣੀ ਭੂਮਿਕਾ ਲਈ ਸਮੀਖਿਆਵਾਂ ਇਕੱਠੀਆਂ ਕਰਕੇ 2023 ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਜੇਰੇਮੀ ਰੇਨਰ ਦੀ ਡਿਜ਼ਨੀ ਸੀਰੀਜ਼ ‘ਰੇਨਰਵਸ਼ਨ’ ’ਚ ਮਹਿਮਾਨ ਭੂਮਿਕਾ ਨਿਭਾਉਂਦਿਆਂ ਤੇ ਅਖੀਰ ’ਚ ‘ਜੁਗ ਜੁਗ ਜੀਓ’ ’ਚ ਸਰਵੋਤਮ ਸਹਾਇਕ ਅਦਾਕਾਰ ਲਈ ਫ਼ਿਲਮਫੇਅਰ ਅੈਵਾਰਡ ਜਿੱਤ ਕੇ 2023 ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਆਰੀਅਨ ਡਰੱਗਸ ਕੇਸ : ਸਮੀਰ ਵਾਨਖੇੜੇ ਦਾ ਫੋਨ ਜ਼ਬਤ, 25 ਕਰੋੜ ਵਸੂਲਣ ਦੀ ਸਾਜ਼ਿਸ਼ ਦਾ ਪਰਦਾਫਾਸ਼

ਬਹੁਮੁਖੀ ਅਦਾਕਾਰ ਨੇ ਹੁਣੇ ਹੀ ਪੁਸ਼ਟੀ ਕੀਤੀ ਹੈ ਕਿ ਉਹ ਸੁਰੇਸ਼ ਤ੍ਰਿਵੇਣੀ ਵਲੋਂ ਨਿਰਦੇਸ਼ਿਤ ਤੇ ਅਬੁਦੰਤੀਆ ਐਂਟਰਟੇਨਮੈਂਟ ਵਲੋਂ ਨਿਰਮਿਤ ਹਾਈ-ਆਕਟੇਨ ਐਕਸ਼ਨ ਡਰਾਮਾ ‘ਸੂਬੇਦਾਰ’ ਦੀ ਸ਼ੂਟਿੰਗ ਕਰੇਗਾ।

ਕਪੂਰ ਨੇ ਕਿਹਾ ਕਿ ਉਨ੍ਹਾਂ ਨੇ ਬਹੁਤ ਸਾਰੀਆਂ ਐਕਸ਼ਨ ਫ਼ਿਲਮਾਂ ਕੀਤੀਆਂ ਹਨ ਪਰ ਇਹ ਸ਼ੁੱਧ ਐਕਸ਼ਨ ਤੇ ਡਰਾਮੈਟਿਕ ਐਕਸ਼ਨ ਫ਼ਿਲਮ ਹੈ। ਉਹ ਇਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਫਿਲਹਾਲ ਇਸ ਬਾਰੇ ਉਨ੍ਹਾਂ ਵਲੋਂ ਜ਼ਿਆਦਾ ਖ਼ੁਲਾਸਾ ਨਹੀਂ ਕੀਤਾ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News