''ਅੰਗੂਰੀ ਭਾਬੀ'' ਨੇ ਦਿੱਤਾ ਸਲਮਾਨ ਨੂੰ ਝਟਕਾ! (ਦੇਖੋ ਤਸਵੀਰਾਂ)
Thursday, Dec 31, 2015 - 11:22 AM (IST)

ਮੁੰਬਈ : ਬਾਲੀਵੁੱਡ ਦੇ ਸੁਪਰ ਸਟਾਰ ਸਲਮਾਨ ਖਾਨ ਦੇ ਸ਼ੋਅ ''ਬਿੱਗ ਬੌਸ'' ਨੂੰ ''ਭਾਬੀ ਜੀ ਘਰ ਪਰ ਹੈਂ'' ਨੇ ਵੱਡਾ ਝਟਕਾ ਦਿੱਤਾ ਹੈ। ਜਾਣਕਾਰੀ ਅਨੁਸਾਰ ਟੀ.ਆਰ.ਪੀ. ਦੇ ਮਾਮਲੇ ''ਚ ''ਭਾਬੀ ਜੀ ਘਰ ਪਰ ਹੈਂ'' ਕਾਫੀ ਅੱਗੇ ਨਿਕਲ ਗਿਆ ਹੈ। ਦਰਸ਼ਕਾਂ ''ਤੇ ਅੰਗੂਰੀ ਭਾਬੀ ਦਾ ਨਸ਼ਾ ਸਲਮਾਨ ਤੋਂ ਜ਼ਿਆਦਾ ਚੜ੍ਹਿਆ ਹੈ, ਇਸ ਲਈ ਇਸ ਸ਼ੋਅ ਦੀ ਟੀ.ਆਰ.ਪੀ. ਬਿੱਗ ਬੌਸ ਤੋਂ ਵਧੇਰੇ ਹੈ।
''ਭਾਬੀ ਜੀ...'' ਵਿਚ ਮੁੱਖ ਚਾਰ ਕਿਰਦਾਰ ਅੰਗੂਰੀ ਭਾਬੀ, ਅਨੀਤਾ ਭਾਬੀ, ਤਿਵਾੜੀ ਜੀ ਅਤੇ ਵਿਭੂਤੀ ਹਨ, ਜਿਨ੍ਹਾਂ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਜਦੋਂ ਸ਼ੋਅ ਆਨ ਏਅਰ ਜਾਣਾ ਸ਼ੁਰੂ ਹੋਇਆ ਸੀ, ਉਦੋਂ ਹੀ ਇਸ ਸ਼ੋਅ ਨੇ ਟੌਪ-10 ਸ਼ੋਅਜ਼ ''ਚ ਆਪਣੀ ਥਾਂ ਬਣਾ ਲਈ ਸੀ ਅਤੇ ਸ਼ੋਅ ਦੀ ਅੰਗੂਰੀ ਭਾਬੀ ਦੀ ਲੋਕਪ੍ਰਿਯਤਾ ਵਧਦੀ ਜਾ ਰਹੀ ਹੈ। ਦੱਸ ਦੇਈਏ ਕਿ ਸ਼ੋਅ ''ਚ ਸਾਧਾਰਨ ਜਿਹੀ ਨਜ਼ਰ ਆਉਣ ਵਾਲੀ ਅੰਗੂਰੀ ਭਾਬੀ ਅਸਲ ਜ਼ਿੰਦਗੀ ''ਚ ਕਾਫੀ ਹੌਟ ਹੈ। ਹੁਣ ਦੇਖਣਾ ਇਹ ਹੈ ਕਿ ਟੀ.ਵੀ. ਦੀ ਇਹ ਭਾਬੀ ਕਿੰਨੀ ਦੇਰ ਤੱਕ ਬਜਰੰਗੀ ਭਾਈਜਾਨ ਨੂੰ ਟੱਕਰ ਦੇਵੇਗੀ।