ਅਦਾਕਾਰ ਅੰਗਦ ਬੇਦੀ ਨੇ ਐਥਲੈਟਿਕਸ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਗ਼ਮਾ

Tuesday, Oct 31, 2023 - 11:58 AM (IST)

ਅਦਾਕਾਰ ਅੰਗਦ ਬੇਦੀ ਨੇ ਐਥਲੈਟਿਕਸ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਗ਼ਮਾ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਅੰਗਦ ਬੇਦੀ ਦੇ ਫੈਨਜ਼ ਲਈ ਇਕ ਖ਼ੁਸਖਬਰੀ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜੀ ਹਾਂ, ਅੰਗਦ ਬੇਦੀ ਨੇ ਸੋਨ ਤਗ਼ਮਾ ਜਿੱਤਿਆ ਹੈ। ਹੁਣ ਫੈਨਜ਼ ਇਹ ਸੋਚ ਰਹੇ ਹੁਣੇ ਕਿ ਅਜਿਹਾ ਅੰਗਦ ਬੇਦੀ ਨੇ ਕੀ ਕੀਤਾ, ਜੋ ਉਸ ਨੇ ਸੋਨ ਤਗ਼ਮਾ ਜਿੱਤ ਲਿਆ। ਦਰਅਸਲ, ਅੰਗਦ ਬੇਦੀ ਨੇ 400 ਮੀਟਰ ਦੌੜ 'ਚ ਹਿੱਸਾ ਲਿਆ ਸੀ ਅਤੇ ਇਸੇ ਦੌੜ 'ਚ ਉਸ ਨੇ ਸੋਨ ਤਗ਼ਮਾ ਆਪਣੇ ਨਾਂ ਕੀਤਾ। ਇਸ ਜਿੱਤ ਦੇ ਜਸ਼ਨ 'ਚ ਉਸ ਦੀ ਪਤਨੀ ਨੇਹਾ ਧੂਪੀਆ ਨੇ ਆਪਣੇ ਪਤੀ ਦਾ ਖ਼ਾਸ ਸਵਾਗਤ ਕੀਤਾ।

PunjabKesari

ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ, ਜਿਸ 'ਚ ਨੇਹਾ ਏਅਰਪੋਰਟ 'ਤੇ ਪਤੀ ਅੰਗਦ ਬੇਦੀ ਦਾ ਇੰਤਜ਼ਾਰ ਕਰਦੀ ਨਜ਼ਰ ਆ ਰਹੀ ਹੈ। ਜਿਵੇਂ ਹੀ ਉਸ ਦਾ ਪਤੀ ਏਅਰਪੋਰਟ ਤੋਂ ਬਾਹਰ ਆਇਆ ਤਾਂ ਉਸ ਨੇ ਉਸ ਨੂੰ ਗਲੇ ਲਗਾ ਲਿਆ। ਇਸ ਤੋਂ ਬਾਅਦ ਉਹ ਅੰਗਦ ਬੇਦੀ ਨੂੰ ਗੋਲਡ ਮੈਡਲ ਵੀ ਪਾਉਂਦੀ ਹੈ। 

ਦੱਸ ਦਈਏ ਕਿ ਇਸ ਰੇਸ ਦਾ ਆਯੋਜਨ ਦੁਬਈ 'ਚ ਕੀਤਾ ਗਿਆ ਸੀ। ਅੰਗਦ ਬੇਦੀ ਨੇ 'ਓਪਨ ਇੰਟਰਨੈਸ਼ਨਲ ਮਾਸਟਰਜ਼ 2023 ਐਥਲੈਟਿਕਸ ਚੈਂਪੀਅਨਸ਼ਿਪ' ਦੀ 400 ਮੀਟਰ ਦੌੜ 'ਚ ਹਿੱਸਾ ਲਿਆ, ਜਿਸ 'ਚ ਉਸ ਨੇ ਸੋਨ ਤਗ਼ਮਾ ਜਿੱਤਿਆ ਹੈ।

ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਅੰਗਦ ਬੇਦੀ ਦੇ ਪਿਤਾ, ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਦਾ 23 ਅਕਤੂਬਰ ਨੂੰ ਦਿਹਾਂਤ ਹੋ ਗਿਆ ਸੀ। ਹੁਣ ਪੁੱਤਰ ਨੇ ਆਪਣੇ ਪਿਤਾ ਦੇ ਸਨਮਾਨ 'ਚ ਇਹ ਜਿੱਤ ਹਾਸਲ ਕਰਕੇ ਪੂਰੇ ਦੇਸ਼ ਨੂੰ ਆਪਣੇ 'ਤੇ ਮਾਣ ਮਹਿਸੂਸ ਕਰਵਾਇਆ ਹੈ। ਅੰਗਦ ਬੇਦੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰਕੇ ਲਿਖਿਆ, ''ਨਾ ਦਿਲ ਸੀ, ਨਾ ਹਿੰਮਤ, ਨਾ ਸਰੀਰ ਤਿਆਰ ਸੀ ਅਤੇ ਨਾ ਹੀ ਮੰਨ ਰਿਹਾ ਸੀ ਪਰ ਉੱਪਰੋਂ ਇੱਕ ਸ਼ਕਤੀ ਨੇ ਮੈਨੂੰ ਅੱਗੇ ਵਧਾਇਆ। ਇਹ ਮੇਰਾ ਸਭ ਤੋਂ ਵਧੀਆ ਸਮਾਂ ਨਹੀਂ ਹੈ ਅਤੇ ਨਾ ਹੀ ਮੇਰਾ ਬੈਸਟ ਫਾਰਮ ਹੈ ਪਰ ਫਿਰ ਵੀ ਮੈਂ ਕਰਕੇ ਦਿਖਾਇਆ। ਇਹ ਮੈਡਲ ਮੇਰੇ ਲਈ ਹਮੇਸ਼ਾ ਖ਼ਾਸ ਰਹੇਗਾ। ਮੇਰੇ ਨਾਲ ਹੋਣ ਲਈ ਧੰਨਵਾਦ ਪਿਤਾ ਜੀ। ਮੈਨੂੰ ਤੈਰੀ ਬਹੁਤ ਯਾਦ ਕਰਦਾ ਹਾਂ। ਇਹ ਜਿੱਤ ਮੇਰੇ ਪਿਤਾ ਨੂੰ ਸਮਰਪਿਤ ਹੈ।''


author

sunita

Content Editor

Related News