ਕਾਨਸ ਫ਼ਿਲਮ ਫੈਸਟੀਵਲ ''ਚ ਅਨਸੂਯਾ ਸੇਨ ਗੁਪਤਾ ਨੇ ਮਾਰੀ ਬਾਜ਼ੀ, ਜਿੱਤਿਆ ਇਹ ਪੁਰਸਕਾਰ

05/25/2024 12:05:55 PM

ਮੁੰਬਈ (ਬਿਊਰੋ): 77ਵੇਂ ਕਾਨਸ ਫ਼ਿਲਮ ਫੈਸਟੀਵਲ 'ਚ ਭਾਰਤੀ ਸਿਤਾਰਿਆਂ ਨੇ ਆਪਣਾ ਜਲਵਾ ਬਿਖੇਰਿਆ ਹੈ। ਕਈ ਮਸ਼ਹੂਰ ਸਿਤਾਰਿਆਂ ਨੇ ਰੈੱਡ ਕਾਰਪੇੱਟ 'ਤੇ ਰੈਂਪ ਵਾਕ ਕਰਕੇ ਮਾਣ ਵਧਾਇਆ ਹੈ। ਇਨ੍ਹਾਂ 'ਚ ਭਾਰਤੀ ਅਨਸੂਯਾ ਸੇਨ ਗੁਪਤਾ ਦਾ ਨਾਂ ਵੀ ਸ਼ਾਮਲ ਹੋਇਆ ਹੈ। ਕਾਨਸ ਫ਼ਿਲਮ ਫੈਸਟੀਵਲ 'ਚ ਪੁਰਸਕਾਰ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਹੈ, ਜਿਸ ਨੂੰ ਆਪਣੀ ਫ਼ਿਲਮ 'ਦਿ ਸ਼ੈਮਲੇਸ' ਲਈ ਸਭ ਤੋਂ ਵਧੀਆ ਸਲਾਹਕਾਰ ਦਾ ਇਨਾਮ ਮਿਲਿਆ ਹੈ।

ਇਹ ਖ਼ਬਰ ਵੀ ਪੜ੍ਹੋ ਦੀਪਿਕਾ ਪਾਦੁਕੋਣ ਨੇ ਕਰਵਾਇਆ ਫੋਟੋਸ਼ੂਟ, ਬੇਬੀ ਬੰਪ ਕੀਤਾ ਫਲਾਂਟ

ਦੱਸ ਦਈਏ ਕਿ ਇਸ ਫ਼ਿਲਮ ਦਾ ਨਿਰਦੇਸ਼ਨ ਕਾਨਸਟੈਂਟਿਨ ਬੋਜਾਨੋਵ ਨੇ ਕੀਤਾ ਹੈ। ਇਸ ਫ਼ਿਲਮ 'ਚ ਅਨਸੂਯਾ ਨੇ ਇੱਕ ਵੇਸ਼ਵਾ ਦਾ ਕਿਰਦਾਰ ਨਿਭਾਇਆ ਹੈ, ਜੋ ਇੱਕ ਪੁਲਸ ਵਾਲੇ ਦੀ ਹੱਤਿਆ ਕਰਕੇ ਵੇਸ਼ਿਆ ਘਰ ਤੋਂ ਭੱਜ ਜਾਂਦੀ ਹੈ। ਇਸ ਫ਼ਿਲਮ 'ਚ ਅਨਸੂਯਾ ਤੋਂ ਇਲਾਵਾ ਅਦਾਕਾਰਾ ਓਮਾਰਾ ਸ਼ੈੱਟੀ ਵੀ ਅਹਿਮ ਭੂਮਿਕਾ 'ਚ ਨਜ਼ਰ ਆ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 


Anuradha

Content Editor

Related News