ਵਿਜੇ ਦੇਵਰਕੋਂਡਾ ਤੇ ਅਨਨਿਆ ਪਾਂਡੇ ਨੇ ਲੋਕਲ ਟਰੇਨ ’ਚ ਫ਼ਿਲਮ ‘ਲਾਈਗਰ’ ਦੀ ਕੀਤੀ ਪ੍ਰਮੋਸ਼ਨ

Saturday, Jul 30, 2022 - 05:05 PM (IST)

ਵਿਜੇ ਦੇਵਰਕੋਂਡਾ ਤੇ ਅਨਨਿਆ ਪਾਂਡੇ ਨੇ ਲੋਕਲ ਟਰੇਨ ’ਚ ਫ਼ਿਲਮ ‘ਲਾਈਗਰ’ ਦੀ ਕੀਤੀ ਪ੍ਰਮੋਸ਼ਨ

ਮੁੰਬਈ (ਬਿਊਰੋ)– ਬਾਲੀਵੁੱਡ ’ਚ ਆਪਣੀ ਸ਼ੁਰੂਆਤ ਕਰਨ ਵਾਲੇ ਨੌਜਵਾਨ ਸੁਪਰਸਟਾਰ ਵਿਜੇ ਦੇਵਰਕੋਂਡਾ ਤੇ ਅਨਨਿਆ ਪਾਂਡੇ ਦੀ ਫ਼ਿਲਮ ‘ਲਾਈਗਰ’ ਦਾ ਇਸ ਸਮੇਂ ਜ਼ੋਰਦਾਰ ਪ੍ਰਚਾਰ ਕੀਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਡਰੇਕ ਨੇ ਸਿੱਧੂ ਮੂਸੇ ਵਾਲਾ ਦੀ ਟੀ-ਸ਼ਰਟ ਪਹਿਨ ਕੇ ਦਿੱਤੀ ਸ਼ੋਅ ਦੌਰਾਨ ਸ਼ਰਧਾਂਜਲੀ, ਵੀਡੀਓ ਵਾਇਰਲ

ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਤੇ ਕੰਨੜ ਵਰਗੀਆਂ ਪੰਜ ਭਾਸ਼ਾਵਾਂ ’ਚ ਰਿਲੀਜ਼ ਹੋਣ ਵਾਲੀ ਇਹ ਪੈਨ ਇੰਡੀਆ ਫ਼ਿਲਮ ਤੇ ਇਸ ਦੀ ਕਾਸਟ ਸਾਰਿਆਂ ਲਈ ਚਰਚਾ ਦਾ ਵਿਸ਼ਾ ਬਣ ਰਹੀ ਹੈ।

PunjabKesari

ਸ਼ੁੱਕਰਵਾਰ ਦੀ ਸਵੇਰ ਨੂੰ ਵਿਜੇ ਦੇਵਰਕੋਂਡਾ ਤੇ ਅਨਨਿਆ ਪਾਂਡੇ ਨੇ ਫ਼ਿਲਮ ਦੀ ਪ੍ਰਮੋਸ਼ਨ ਲਈ ਮਹਿੰਗੀਆਂ ਕਾਰਾਂ ਨੂੰ ਛੱਡ ਕੇ ਮੁੰਬਈ ’ਚ ਇਕ ਲੋਕਲ ਟਰੇਨ ਦੀ ਚੋਣ ਕੀਤੀ। ਦੋਵਾਂ ਨੇ ਮੁੰਬਈ ਦੇ ਖਾਰ ਸਟੇਸ਼ਨ ਤੋਂ ਲੋਅਰ ਪਰੇਲ ਤੱਕ ਦਾ ਸਫਰ ਕੀਤਾ।

PunjabKesari

ਇਸ ਦੇ ਨਾਲ ਹੀ ਫ਼ਿਲਮ ਦੇ ਨਿਰਮਾਤਾਵਾਂ ਨੇ ਫ਼ਿਲਮ ਦਾ ਦੂਜਾ ਗੀਤ ‘ਵਾਟ ਲਗਾ ਦੇਂਗੇ’ ਵੀ ਰਿਲੀਜ਼ ਕਰ ਦਿੱਤਾ ਹੈ। ਪ੍ਰਸ਼ੰਸਕ ਵੀ ਸੋਸ਼ਲ ਮੀਡੀਆ ਰਾਹੀਂ ਫ਼ਿਲਮ ਪ੍ਰਤੀ ਆਪਣੀ ਉਤਸ਼ਾਹ ਤੇ ਪਿਆਰ ਦਾ ਇਜ਼ਹਾਰ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News