ਅਨਨਿਆ ਪਾਂਡੇ ਦੀ ਗਰੀਬ ਬੱਚਿਆਂ ਦੇ ਨਾਲ ਮਸਤੀ, ਪੋਜ਼ ਦਿੰਦੇ ਹੋਏ ਬੇਹੱਦ ਖੁਸ਼ ਦਿਖੀ ਅਦਾਕਾਰਾ

05/03/2022 10:54:10 AM

ਮੁੰਬਈ- ਅਦਾਕਾਰਾ ਅਨਨਿਆ ਪਾਂਡੇ ਕਿਸੇ ਨਾ ਕਿਸੇ ਕਾਰਨ ਕਰਕੇ ਚਰਚਾ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੂੰ ਕੁਝ ਗਰੀਬ ਬੱਚਿਆਂ ਨੇ ਉਨ੍ਹਾਂ ਨੂੰ ਘੇਰ ਲਿਆ। ਬੱਚੇ ਅਦਾਕਾਰਾ ਦੇ ਨਾਲ ਤਸਵੀਰਾਂ ਖਿੱਚਵਾਉਣਾ ਚਾਹੁੰਦੇ ਸਨ। ਅਨਨਿਆ ਨੇ ਬੱਚਿਆਂ ਦੇ ਨਾਲ ਖੂਬ ਪੋਜ਼ ਦਿੱਤੇ, ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। 

PunjabKesari
ਤਸਵੀਰਾਂ 'ਚ ਅਨਨਿਆ ਬਲੈਕ ਆਊਟਫਿੱਟ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਸਲੀਪਰ ਪਾਏ ਹੋਏ ਹਨ। ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਅਦਾਕਾਰਾ ਕੂਲ ਲੱਗ ਰਹੀ ਹੈ।

PunjabKesari
ਅਦਾਕਾਰਾ ਗਰੀਬ ਬੱਚਿਆਂ ਦੇ ਨਾਲ ਮਸਤੀ ਭਰੇ ਅੰਦਾਜ਼ 'ਚ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ ਅਤੇ ਕਾਫੀ ਖੁਸ਼ ਲੱਗ ਰਹੀ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਿਆਰ ਦੇ ਰਹੇ ਹਨ। 

PunjabKesari
ਕੰਮ ਦੀ ਗੱਲ ਕਰੀਏ ਤਾਂ ਅਨਨਿਆ ਨੂੰ ਆਖਿਰੀ ਵਾਰ ਫਿਲਮ 'ਗਹਿਰਾਈਆਂ' 'ਚ ਦੇਖਿਆ ਗਿਆ ਸੀ। ਹੁਣ ਅਦਾਕਾਰਾ ਬਹੁਤ ਜਲਦ ਫਿਲਮ 'ਲਾਈਗਰ' 'ਚ ਨਜ਼ਰ ਆਉਣ ਵਾਲੀ ਹੈ। 

PunjabKesari
ਇਸ ਫਿਲਮ 'ਚ ਅਦਾਕਾਰਾ ਦੇ ਨਾਲ ਵਿਜੇ ਦੇਵਰਕੋਂਡਾ ਨਜ਼ਰ ਆਉਣਗੇ। ਇਸ ਤੋਂ ਇਲਾਵਾ ਅਦਾਕਾਰਾ 'ਖੋਹ ਗਏ ਹਮ ਕਹਾਂ' 'ਚ ਦਿਖਾਈ ਦੇਵੇਗੀ।

PunjabKesari


Aarti dhillon

Content Editor

Related News