ਅਨਨਿਆ ਪਾਂਡੇ ਲਹਿੰਗੇ ’ਚ ਲੱਗ ਰਹੀ ਖ਼ੂਬਸੂਰਤ, ਟ੍ਰੈਡੀਸ਼ਨਲ ਲੁੱਕ ’ਚ ਦਿੱਤੇ ਸ਼ਾਨਦਾਰ ਪੋਜ਼

Sunday, Aug 14, 2022 - 02:01 PM (IST)

ਅਨਨਿਆ ਪਾਂਡੇ ਲਹਿੰਗੇ ’ਚ ਲੱਗ ਰਹੀ ਖ਼ੂਬਸੂਰਤ, ਟ੍ਰੈਡੀਸ਼ਨਲ ਲੁੱਕ ’ਚ ਦਿੱਤੇ ਸ਼ਾਨਦਾਰ ਪੋਜ਼

ਬਾਲੀਵੁੱਡ ਡੈਸਕ- ਅਨਨਿਆ ਪਾਂਡੇ ਅਤੇ ਵਿਜੇ ਦੇਵਰਕੋਂਡਾ ਦੀ ਫ਼ਿਲਮ ‘ਲਾਈਗਰ’ 25 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਅਨਨਿਆ ਆਪਣੀ ਸ਼ਾਨਦਾਰ  ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਂਦੀ ਰਹਿੰਦੀ  ਹੈ। ਅਨਨਿਆ ਸੋਸ਼ਲ ਮੀਡੀਆ ’ਤੇ ਐਕਟਿਵ ਅਦਾਕਾਰਾ ’ਚੋਂ ਇਕ ਹੈ। 

PunjabKesari

ਇਹ ਵੀ ਪੜ੍ਹੋ : ਅਮਿਤਾਭ ਨੇ ਹਸਪਤਾਲ ’ਚ ਭਰਤੀ ਕਾਮੇਡੀਅਨ ਦੀ ਰਿਕਵਰੀ ਲਈ ਭੇਜਿਆ ਖ਼ਾਸ ਸੰਦੇਸ਼, ਕਿਹਾ- ‘ਰਾਜੂ ਉਠੋ...’

ਹਾਲ ਹੀ ’ਚ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਦੀ ਟ੍ਰੈਡੀਸ਼ਨਲ ਲੁੱਕ ਦੇਖਣ ਨੂੰ ਮਿਲੀ ਹੈ।ਅਦਾਕਾਰਾ ਨੇ ਆਫ਼ ਵਾਈਟ ਕਲਰ ਦਾ ਲਹਿੰਗਾ ਪਾਇਆ ਹੋਇਆ ਹੈ। 

PunjabKesari

ਇਹ ਵੀ ਪੜ੍ਹੋ : ਦੀਪੇਸ਼ ਭਾਨ ਦੀ ਮੌਤ ਤੋਂ ਬਾਅਦ ਪਰਿਵਾਰ ’ਤੇ 50 ਲੱਖ ਦਾ ਕਰਜ਼ਾ, ਮਦਦ ਲਈ ਅੱਗੇ ਆਈ ਅਦਾਕਾਰਾ ਸੌਮਿਆ ਟੰਡਨ

ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਕੀਤਾ ਹੈ ਅਤੇ ਆਪਣੇ ਵਾਲਾਂ ਨੂੰ ਖ਼ੁੱਲ੍ਹੇ ਛੱਡਿਆ ਹੋਇਆ ਹੈ। ਤਸਵੀਰਾਂ ’ਚ ਅਦਾਕਾਰਾ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਹੈ। ਕੰਨਾਂ ਦੇ ਝੁਮਕੇ ਅਦਾਕਾਰਾ ਦੀ ਲੁੱਕ ਨੂੰ ਚਾਰ-ਚੰਨ ਲਗਾ ਰਹੇ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।

PunjabKesari

ਅਨਨਿਆ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਸਾਊਥ ਅਦਾਕਾਰ ਵਿਜੇ ਦੇਵਰਕੋਂਡਾ ਦੀ ਫ਼ਿਲਮ ‘ਲੀਗਰ’ ਨਜ਼ਰ ਆਵੇਗੀ। ਇਹ ਫ਼ਿਲਮ ਜਲਦ ਹੀ ਰਿਲੀਜ਼ ਲਈ ਤਿਆਰ ਹੈ। ਕਰਨ ਜੌਹਰ ਦੁਆਰਾ ਨਿਰਮਿਤ ਫ਼ਿਲਮ ‘ਲੀਗਰ’ 25 ਅਗਸਤ ਨੂੰ ਰਿਲੀਜ਼ ਹੋਵੇਗੀ।


 


author

Shivani Bassan

Content Editor

Related News