ਅਨੰਨਿਆ ਪਾਂਡੇ ਨੂੰ ਮਿਲਿਆ ਪਿਆਰ ''ਚ ਧੋਖਾ,  ਇਸ ਵੀਡੀਓ ਨੇ ਮੀਡੀਆ ''ਤੇ ਮਚਾਈ ਹਲਚਲ

Tuesday, Aug 13, 2024 - 06:52 PM (IST)

ਅਨੰਨਿਆ ਪਾਂਡੇ ਨੂੰ ਮਿਲਿਆ ਪਿਆਰ ''ਚ ਧੋਖਾ,  ਇਸ ਵੀਡੀਓ ਨੇ ਮੀਡੀਆ ''ਤੇ ਮਚਾਈ ਹਲਚਲ

ਮੁੰਬਈ - ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾਂ 'ਚੋਂ ਇਕ ਅਨੰਨਿਆ ਪਾਂਡੇ ਅਕਸਰ ਆਪਣੀ ਅਦਾਕਾਰੀ ਲਈ ਨਹੀਂ ਸਗੋਂ ਆਪਣੀ ਨਿੱਜੀ ਜ਼ਿੰਦਗੀ ਲਈ ਮਸ਼ਹੂਰ ਰਹਿੰਦੀ ਹੈ। ਪਹਿਲਾਂ ਉਸ ਦਾ ਨਾਂ ਆਦਿਤਿਆ ਰਾਏ ਕਪੂਰ ਨਾਲ ਜੁੜਿਆ ਸੀ। ਦੋਵਾਂ ਨੂੰ ਕਈ ਵਾਰ ਇਕੱਠੇ ਵੀ ਦੇਖਿਆ ਜਾਂਦਾ ਰਿਹਾ ਸੀ। ਕਈ ਪਾਰਟੀਆਂ ਜਾਂ ਸਮਾਗਮਾਂ ਵਿਚ ਦੋਵੇਂ ਇਕ ਕਪਲ ਵਾਂਗ ਰਹਿੰਦੇ ਸਨ। ਇਸ ਤੋਂ ਬਾਅਦ ਖਬਰ ਆਈ ਕਿ ਦੋਹਾਂ ਨੇ ਆਪਣੇ ਰਾਹ ਵੱਖ ਕਰ ਲਏ ਹਨ। ਆਦਿਤਿਆ ਅਤੇ ਅਨੰਨਿਆ ਦੇ ਬ੍ਰੇਕਅੱਪ ਦੀ ਖਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ ਸੀ।

ਫਿਰ ਅਨੰਤ ਅੰਬਾਨੀ ਦੇ ਵਿਆਹ 'ਚ ਉਨ੍ਹਾਂ ਦਾ ਨਾਂ ਤਲਾਕਸ਼ੁਦਾ ਕ੍ਰਿਕਟਰ ਹਾਰਦਿਕ ਪੰਡਯਾ ਨਾਲ ਜੋੜਿਆ ਜਾਣ ਲੱਗਾ। ਅੰਬਾਨੀ ਪ੍ਰੋਗਰਾਮ 'ਚ ਦੋਵੇਂ ਕਾਫੀ ਨੇੜੇ ਆ ਗਏ ਸੀ ਪਰ ਹੁਣ ਲੱਗਦਾ ਹੈ ਕਿ ਅਨੰਨਿਆ ਅਤੇ ਹਾਰਦਿਕ ਦੀ ਕੈਮਿਸਟਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਗਈ ਹੈ। ਇਸ ਵਾਇਰਲ ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਅਨੰਨਿਆ ਨੂੰ ਪਿਆਰ 'ਚ ਧੋਖਾ ਦਿੱਤਾ ਗਿਆ ਹੈ। ਇਸ ਰਾਹੀਂ ਉਸ ਨੇ ਆਪਣੇ ਦਿਲ ਦੀ ਗੱਲ ਦੱਸੀ ਹੈ। ਇਸ ਵੀਡੀਓ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਹੈਰਾਨ ਵੀ ਹਨ ਅਤੇ ਪ੍ਰੇਸ਼ਾਨ ਵੀ।

ਇਹ ਖ਼ਬਰ ਵੀ ਪੜ੍ਹੋ - ਬੋਨੀ ਕਪੂਰ ਨੇ ਜਨਮ ਦਿਨ ਮੌਕੇ 'ਤੇ ਪਤਨੀ ਸ਼੍ਰਦੇਵੀ ਨੂੰ ਕੀਤਾ ਯਾਦ, ਸਾਂਝੀ ਕੀਤੀ ਪੋਸਟ

ਅਨੰਨਿਆ ਦਾ ਟੁੱਟਿਆ ਦਿਲ ? 
ਅਨੰਨਿਆ ਪਾਂਡੇ ਦਾ ਜੋ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਉਸ ਵਿਚ ਅਦਾਕਾਰਾ ਆਪਣੀ ਕਾਰ ਤੋਂ ਹੇਠਾਂ ਉਤਰਦੀ ਨਜ਼ਰ ਆ ਰਹੀ ਹੈ। ਅਕਸਰ ਪੈਪਸ ਅਨੰਨਿਆ ਪਾਂਡੇ ਨੂੰ ਕੈਪਚਰ ਕਰਦੇ ਹਨ, ਉਸ ਦੀਆਂ ਫੋਟੋਆਂ ਤੋਂ ਇਲਾਵਾ, ਉਸ ਦੇ ਵੀਡੀਓ ਵੀ ਸਾਹਮਣੇ ਆਉਂਦੇ ਰਹਿੰਦੇ ਹਨ। ਕਦੀ ਉਹ ਕਾਰ 'ਚੋਂ ਉਤਰਦੀ ਨਜ਼ਰ ਆਉਂਦੀ ਹੈ ਤਾਂ ਕਦੀ ਦੋਸਤਾਂ ਨਾਲ ਘੁੰਮਦੀ ਨਜ਼ਰ ਆਉਂਦੀ ਹੈ। ਅਜਿਹੇ 'ਚ ਹੁਣ ਅਨੰਨਿਆ ਪਾਂਡੇ ਦਾ ਇਕ ਵੀਡੀਓ ਸਾਹਮਣੇ ਆਈ ਹੈ। ਇਸ 'ਚ ਅਦਾਕਾਰਾ ਕਾਰ ਤੋਂ ਉਤਰ ਰਹੀ ਹੈ ਅਤੇ ਬਿਨਾਂ ਮੇਕਅੱਪ ਦੇ ਵੀ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸ ਦੀ ਟੀ-ਸ਼ਰਟ 'ਤੇ ਇਕ ਸੰਦੇਸ਼ ਲਿਖਿਆ ਹੋਇਆ ਹੈ। ਇਸ ਵਿਚ ਲਿਖਿਆ ਹੈ, "ਆਪਣੇ ਆਪ ਨੂੰ ਪਿਆਰ ਕਰੋ।" ਇਸ ਵੀਡੀਓ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹੰਗਾਮਾ ਮਚ ਗਿਆ ਹੈ। ਯੂਜ਼ਰਸ ਅਤੇ ਪ੍ਰਸ਼ੰਸਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਅਨੰਨਿਆ ਪਾਂਡੇ ਦੀ ਇਸ ਵੀਡੀਓ ਨੂੰ ਦੇਖ ਕੇ ਇਕ ਯੂਜ਼ਰ ਨੇ ਲਿਖਿਆ, "ਅਨੰਨਿਆ ਆਪਣੇ ਆਪ ਨੂੰ ਪਿਆਰ ਕਰਦੀ ਹੈ ਕਿਸੇ ਹੋਰ ਨੂੰ ਨਹੀਂ।" ਇਕ ਹੋਰ ਨੇ ਲਿਖਿਆ, "ਆਦਿਤਿਆ ਰਾਏ ਕਪੂਰ ਨੇ ਮੇਰਾ ਦਿਲ ਬੁਰੀ ਤਰ੍ਹਾਂ ਤੋੜਿਆ ਹੈ।" ਤੀਜੇ ਨੇ ਲਿਖਿਆ, "ਕੀ ਕਿਸੇ ਨੇ ਉਸ ਨਾਲ ਧੋਖਾ ਕੀਤਾ ਹੈ ?" ਇਕ ਹੋਰ ਯੂਜ਼ਰ ਨੇ ਲਿਖਿਆ ਕਿ ਅਨੰਨਿਆ ਪਾਂਡੇ ਨੂੰ ਹੁਣ ਪਿਆਰ ਨੂੰ ਭੁੱਲ ਜਾਣਾ ਚਾਹੀਦਾ ਹੈ ਅਤੇ ਜ਼ਿੰਦਗੀ ਵਿਚ ਅੱਗੇ ਵਧਣਾ ਚਾਹੀਦਾ ਹੈ। ਅਨੰਨਿਆ ਪਾਂਡੇ ਦੀ ਨਵੀਂ ਫਿਲਮ CTRL ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਫਿਲਮ ਤਕਨੀਕ 'ਤੇ ਆਧਾਰਿਤ ਹੋਵੇਗੀ। ਇਹ ਫਿਲਮ ਸਿਨੇਮਾਘਰਾਂ 'ਚ ਨਹੀਂ ਸਗੋਂ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 

 
 


author

Sunaina

Content Editor

Related News