ਅਨਨਿਆ ਪਾਂਡੇ ਨੇ ਮਾਲਦੀਵ ’ਚ ਮਨਾਇਆ ਨਵੇਂ ਸਾਲ ਦਾ ਜਸ਼ਨ, ਹੌਟ ਲੁੱਕ ’ਚ ਸਾਂਝੀਆਂ ਕੀਤੀਆਂ ਤਸਵੀਰਾਂ

Saturday, Jan 02, 2021 - 03:54 PM (IST)

ਅਨਨਿਆ ਪਾਂਡੇ ਨੇ ਮਾਲਦੀਵ ’ਚ ਮਨਾਇਆ ਨਵੇਂ ਸਾਲ ਦਾ ਜਸ਼ਨ, ਹੌਟ ਲੁੱਕ ’ਚ ਸਾਂਝੀਆਂ ਕੀਤੀਆਂ ਤਸਵੀਰਾਂ

ਮੁੰਬਈ: ਅਦਾਕਾਰ ਅਨਨਿਆ ਪਾਂਡੇ ਇਨੀਂ ਦਿਨੀਂ ਮਾਲਦੀਵ ’ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਅਨਨਿਆ ਨੇ ਨਿਊ ਈਅਰ ਦਾ ਜਸ਼ਨ ਵੀ ਮਾਲਦੀਲ ’ਚ ਹੀ ਮਨਾਇਆ ਹੈ। ਅਨਨਿਆ ਨੇ ਨਿਊ ਈਅਰ ਦੇ ਖ਼ਾਸ ਮੌਕੇ ’ਤੇ ਸੋਸ਼ਲ ਮੀਡੀਆ ’ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜੋ ਖ਼ੂਬ ਵਾਇਰਲ ਹੋ ਰਹੀਆਂ ਹਨ।

PunjabKesari
ਤਸਵੀਰਾਂ ’ਚ ਅਦਾਕਾਰਾ ਸਨਫਲਾਵਰ ਬਿਕਨੀ ’ਚ ਨਜ਼ਰ ਆ ਰਹੀ ਹੈ। ਖੁੱਲ੍ਹੇ ਵਾਲਾਂ ਅਤੇ ਡਿਜ਼ਾਈਨਰ ਸ਼ੇਡਸ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਕੰਪਲੀਟ ਕੀਤਾ ਹੋਇਆ ਹੈ। ਅਦਾਕਾਰਾ ਸਮੁੰਦਰ ਤੋਂ ਬਾਹਰ ਆਉਂਦੇ ਹੋਏ ਜ਼ਬਰਦਸਤ ਪੋਜ ਦੇ ਰਹੀ ਹੈ। ਤਸਵੀਰਾਂ ਸ਼ੇਅਰ ਕਰਦੇ ਹੋਏ ਅਨਨਿਆ ਨੇ ਲਿਖਿਆ.. 'looking on the brighter side #Hello2021'

PunjabKesari
ਇਸ ਤੋਂ ਇਲਾਵਾ ਅਨਨਿਆ ਨੇ ਹਲਕੇ ਲਾਲ ਅਤੇ ਪੀਲੇ ਰੰਗ ਦੀ ਸ਼ਾਰਟ ਡਰੈੱਸ ’ਚ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ’ਚ ਅਦਾਕਾਰਾ ਕਾਫ਼ੀ ਬੋਲਡ ਨਜ਼ਰ ਆ ਰਹੀ ਹੈ। ਸਾਲ 2020 ਨੇ ਮੈਨੂੰ ਬਹੁਤ ਕੁਝ ਸਿਖਾਇਆ।

PunjabKesari
ਤੁਹਾਡੇ ਪਿਆਰ ਅਤੇ ਸਨਮਾਨ ਲਈ ਮੈਂ ਤੁਹਾਡੀ ਧੰਨਵਾਦੀ ਰਹਾਂਗੀ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਸੰਦ ਕਰ ਰਹੇ ਹਨ। 

PunjabKesari
ਕੰਮ ਦੀ ਗੱਲ ਕਰੀਏ ਤਾਂ ਅਨਨਿਆ ਨੇ ਸਾਲ 2019 ’ਚ ‘ਸਟੂਡੈਂਟ ਆਫ ਦਿ ਈਅਰ 2’ ਨਾਲ ਬਾਲੀਵੁੱਡ ’ਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ਅਨਨਿਆ ਨੇ ‘ਖਾਲੀ ਪੀਲੀ’ ਅਤੇ ‘ਪਤੀ-ਪਤਨੀ ਔਰ ਵੋ’ ’ਚ ਵੀ ਕੰੰਮ ਕੀਤਾ।  


author

Aarti dhillon

Content Editor

Related News