ਅਨੰਨਿਆ ਪਾਂਡੇ ਬਣੀ ਮਾਸੀ, ਭੈਣ ਅਲਾਨਾ ਨੇ ਦਿੱਤਾ ਪੁੱਤਰ ਨੂੰ ਜਨਮ

Monday, Jul 08, 2024 - 10:56 AM (IST)

ਅਨੰਨਿਆ ਪਾਂਡੇ ਬਣੀ ਮਾਸੀ, ਭੈਣ ਅਲਾਨਾ ਨੇ ਦਿੱਤਾ ਪੁੱਤਰ ਨੂੰ ਜਨਮ

ਮੁੰਬਈ- ਸੋਸ਼ਲ ਮੀਡੀਆ ਪ੍ਰਭਾਵਕ ਅਤੇ ਅਨੰਨਿਆ ਪਾਂਡੇ ਦੀ ਚਚੇਰੀ ਭੈਣ ਅਲਾਨਾ ਪਾਂਡੇ ਮਾਂ ਬਣ ਗਈ ਹੈ। ਅਲਾਨਾ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਉਸ ਨੇ ਆਪਣੇ ਪਤੀ ਆਈਵਰ ਮੈਕਕ੍ਰੇ ਨਾਲ ਇੱਕ ਵੀਡੀਓ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਆਪਣੇ ਬੇਟੇ ਦੀ ਝਲਕ ਦਿਖਾਈ ਹੈ। ਬੇਬੀ ਬੁਆਏ ਨਾਲ ਅਲਾਨਾ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ। ਉਨ੍ਹਾਂ ਨੇ ਵੀਡੀਓ 'ਚ ਪ੍ਰਸ਼ੰਸਕਾਂ ਨੂੰ ਬੱਚੇ ਦਾ ਚਿਹਰਾ ਵੀ ਦਿਖਾਇਆ ਹੈ।

ਇਹ ਵੀ ਪੜ੍ਹੋ- Bigg Boss OTT 3: ਵਿਸ਼ਾਲ ਪਾਂਡੇ ਦੀ ਮਾਂ ਨੇ ਪੁੱਤਰ ਲਈ ਮੰਗਿਆ ਇਨਸਾਫ, ਅਰਮਾਨ ਮਲਿਕ 'ਤੇ ਭੜਕੀ ਗੌਹਰ ਖ਼ਾਨ

ਵੀਡੀਓ ਸ਼ੇਅਰ ਕਰਦੇ ਹੋਏ ਅਲਾਨਾ ਨੇ ਲਿਖਿਆ- ਸਾਡਾ ਛੋਟਾ ਦੂਤ ਇੱਥੇ ਹੈ। ਵੀਡੀਓ 'ਚ, ਅਲਾਨਾ ਬੇਟੇ ਨੂੰ ਆਪਣੀ ਗੋਦ 'ਚ ਲਿਆ ਹੈ ਅਤੇ ਮੰਮੀ ਅਤੇ ਡੈਡੀ ਦੋਵੇਂ ਬੱਚੇ ਨੂੰ ਪਿਆਰ ਕਰਦੇ ਹਨ ਅਤੇ ਚੁੰਮਦੇ ਹਨ। ਫੈਨਜ਼ ਇਸ ਪੋਸਟ 'ਤੇ ਕਾਫੀ ਕਮੈਂਟ ਕਰਕੇ ਅਲਾਨਾ ਨੂੰ ਵਧਾਈ ਦੇ ਰਹੇ ਹਨ।ਫੈਨਜ਼ ਅਲਾਨਾ ਦੀ ਪੋਸਟ 'ਤੇ ਕੁਮੈਂਟ ਕਰ ਰਹੇ ਹਨ ਅਤੇ ਉਸ ਨੂੰ ਵਧਾਈ ਦੇ ਰਹੇ ਹਨ। ਆਲੀਆ ਕਸ਼ਯਪ ਨੇ ਲਿਖਿਆ- ਓ ਮਾਈ ਗੌਡ। ਤੁਹਾਨੂੰ ਦੋਹਾਂ ਨੂੰ ਵਧਾਈ ਹੋਵੇ।

 

 
 
 
 
 
 
 
 
 
 
 
 
 
 
 
 

A post shared by Alanna Panday (@alannapanday)

ਅਨੰਨਿਆ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਅਲਾਨਾ ਦਾ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ- ਮੇਰਾ ਖੂਬਸੂਰਤ ਬੇਬੀ ਬੁਆਏ ਭਤੀਜਾ ਇੱਥੇ ਹੈ। ਉਸ ਦੀ ਪੋਸਟ 'ਚ ਅਨੰਨਿਆ ਦੀ ਖੁਸ਼ੀ ਸਾਫ ਨਜ਼ਰ ਆ ਰਹੀ ਹੈ।

PunjabKesari

ਅਲਾਨਾ ਪਾਂਡੇ ਇੱਕ ਸੋਸ਼ਲ ਮੀਡੀਆ ਪ੍ਰਭਾਵਕ ਹੈ। ਇੰਸਟਾਗ੍ਰਾਮ 'ਤੇ ਉਸ ਦੇ 1.6 ਮਿਲੀਅਨ ਫਾਲੋਅਰਜ਼ ਹਨ। ਉਸ ਦੇ ਮੈਟਰਨਿਟੀ ਫੋਟੋਸ਼ੂਟ ਅਤੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਅਲਾਨਾ ਜਲਦ ਹੀ ਆਪਣਾ OTT ਡੈਬਿਊ ਕਰਨ ਜਾ ਰਹੀ ਹੈ। ਉਸ ਦਾ ਰਿਐਲਿਟੀ ਸ਼ੋਅ ਦ ਟ੍ਰਾਇਬ ਜਲਦੀ ਹੀ ਪ੍ਰਾਈਮ ਵੀਡੀਓ ਇੰਡੀਆ 'ਤੇ ਰਿਲੀਜ਼ ਹੋਵੇਗਾ। ਇਸ ਸ਼ੋਅ 'ਚ ਭਾਰਤ ਦੇ ਚੋਟੀ ਦੇ ਸੋਸ਼ਲ ਮੀਡੀਆ ਪ੍ਰਭਾਵਕ ਦੀ ਜ਼ਿੰਦਗੀ ਨੂੰ ਦਿਖਾਇਆ ਜਾਵੇਗਾ। ਇਸ ਸ਼ੋਅ ਨੂੰ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਵੱਲੋਂ ਪ੍ਰੋਡਿਊਸ ਕੀਤਾ ਜਾਵੇਗਾ।


author

Priyanka

Content Editor

Related News