ਅਨੰਤ ਅੰਬਾਨੀ ਆਪਣੇ ਵਿਆਹ ਦਾ ਸੱਦਾ ਦੇਣ ਪੁੱਜੇ ਅਦਾਕਾਰ ਅਜੇ ਦੇਵਗਨ ਦੇ ਘਰ

Tuesday, Jun 25, 2024 - 12:51 PM (IST)

ਅਨੰਤ ਅੰਬਾਨੀ ਆਪਣੇ ਵਿਆਹ ਦਾ ਸੱਦਾ ਦੇਣ ਪੁੱਜੇ ਅਦਾਕਾਰ ਅਜੇ ਦੇਵਗਨ ਦੇ ਘਰ

ਮੁੰਬਈ- ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਜਲਦ ਹੀ ਰਾਧਿਕਾ ਮਰਚੈਂਟ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਦੋਵੇਂ 12 ਜੁਲਾਈ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ, ਜਿਸ ਲਈ ਅੰਬਾਨੀ ਪਰਿਵਾਰ ਵਿਆਹ ਦੀਆਂ ਤਿਆਰੀਆਂ 'ਚ ਰੁੱਝਿਆ ਹੋਇਆ ਹੈ। ਜਿੱਥੇ ਕੱਲ੍ਹ ਨੀਤਾ ਅੰਬਾਨੀ ਨੇ ਸਭ ਤੋਂ ਪਹਿਲਾਂ ਕਾਸ਼ੀ ਪਹੁੰਚ ਕੇ ਆਪਣੇ ਬੇਟੇ ਅਨੰਤ ਅੰਬਾਨੀ ਅਤੇ ਹੋਣ ਵਾਲੀ ਨੂੰਹ ਰਾਧਿਕਾ ਮਰਚੈਂਟ ਦੇ ਵਿਆਹ ਦਾ ਸੱਦਾ ਬਾਬਾ ਵਿਸ਼ਵਨਾਥ ਦੇ ਚਰਨਾਂ 'ਚ ਰੱਖਿਆ, ਉਥੇ ਹੀ ਅਨੰਤ ਅੰਬਾਨੀ ਨੇ ਵੀ ਆਪਣੇ ਖਾਸ ਦੋਸਤਾਂ ਅਤੇ ਮਹਿਮਾਨਾਂ ਨੂੰ ਕਾਰਡ ਵੰਡਣੇ ਸ਼ੁਰੂ ਕਰ ਦਿੱਤੇ ਹਨ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਹਾਲ ਹੀ 'ਚ ਅਨੰਤ ਅੰਬਾਨੀ ਆਪਣੇ ਵਿਆਹ ਦਾ ਕਾਰਡ ਦੇਣ ਲਈ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੇ ਘਰ ਗਏ ਸਨ। ਅਜੇ ਦੇਵਗਨ ਦੇ ਘਰ ਸ਼ਿਵਸ਼ਕਤੀ ਤੋਂ ਬਾਹਰ ਆਉਂਦੇ ਅਨੰਤ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਅਨੰਤ ਹਮੇਸ਼ਾ ਦੀ ਤਰ੍ਹਾਂ ਸਖਤ ਸੁਰੱਖਿਆ 'ਚ ਅਜੇ ਦੇ ਘਰ ਤੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ। ਅਨੰਤ ਦਾ ਇਹ ਵੀਡੀਓ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ- ਭੈਣ ਦੇ ਵਿਆਹ 'ਚ ਸ਼ਾਮਲ ਨਾ ਹੋਣ 'ਤੇ ਭਰਾ ਲਵ ਨੇ ਤੋੜੀ ਚੁੱਪੀ, ਕਿਹਾ 1-2 ਦਿਨ 'ਚ ਦੇਵਾਗਾਂ ਜਵਾਬ

ਤੁਹਾਨੂੰ ਦੱਸ ਦੇਈਏ ਕਿ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ 12 ਜੁਲਾਈ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਉਨ੍ਹਾਂ ਦੇ ਵਿਆਹ ਦਾ ਪ੍ਰੋਗਰਾਮ ਜਿਓ ਵਰਲਡ ਕਨਵੈਨਸ਼ਨ ਸੈਂਟਰ 'ਚ ਤਿੰਨ ਦਿਨ ਚੱਲੇਗਾ। ਜਿਸ ਦੀ ਸ਼ੁਰੂਆਤ 12 ਜੁਲਾਈ ਨੂੰ ਸ਼ੁਭ ਵਿਆਹ ਨਾਲ ਹੋਵੇਗੀ। ਇਸ ਤੋਂ ਬਾਅਦ 13 ਜੁਲਾਈ ਨੂੰ ਆਸ਼ੀਰਵਾਦ ਸਮਾਰੋਹ ਅਤੇ 14 ਜੁਲਾਈ ਨੂੰ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜੇਕਰ ਡਰੈੱਸ ਕੋਡ ਦੀ ਗੱਲ ਕਰੀਏ ਤਾਂ ਇਸ ਸ਼ਾਨਦਾਰ ਸ਼ਾਹੀ ਵਿਆਹ ਲਈ 'ਇੰਡੀਅਨ ਫਾਰਮਲ' ਡਰੈੱਸ ਕੋਡ ਤੈਅ ਕੀਤਾ ਗਿਆ ਹੈ, ਜਦੋਂ ਕਿ ਮੰਗਲ ਉਤਸਵ ਯਾਨੀ ਕਿ 14 ਜੁਲਾਈ ਨੂੰ ਰਿਸੈਪਸ਼ਨ ਵਾਲੇ ਦਿਨ ਲਈ ਡਰੈੱਸ ਕੋਡ 'ਭਾਰਤੀ' ਰੱਖਿਆ ਗਿਆ ਹੈ। ਵਿਆਹ ਤੋਂ ਪਹਿਲਾਂ ਹਾਲ ਹੀ 'ਚ ਅਨੰਤ-ਰਾਧਿਕਾ ਲਈ ਕਰੂਜ਼ 'ਤੇ ਇਕ ਗ੍ਰੈਂਡ ਪਾਰਟੀ ਰੱਖੀ ਗਈ ਹੈ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News