ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੀ ਹੋਈ ''ਕੁਡ਼ਮਾਈ'', ਵੇਖੋ ਖ਼ੂਬਸੂਰਤ ਤਸਵੀਰਾਂ

01/20/2023 11:46:19 AM

ਮੁੰਬਈ (ਬਿਊਰੋ) : ਮੁੰਬਈ ਦੇ ਵੱਡੇ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਨੇ ਬੀਤੇ ਦਿਨ ਕਾਰੋਬਾਰੀ ਵੀਰੇਨ ਮਰਚੈਂਟ ਦੀ ਧੀ ਰਾਧਿਕਾ ਮਰਚੈਂਟ ਨਾਲ ਕੁੜਮਾਈ ਕਰਵਾਈ। ਇਸ ਦੌਰਾਨ ਦੀਆਂ ਸਾਰੀਆਂ ਰਸਮਾਂ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਵਿਖੇ ਨਿਭਾਈਆਂ ਗਈਆਂ। ਇਸ ਮੌਕੇ 'ਤੇ ਮੁਕੇਸ਼ ਅੰਬਾਨੀ ਦਾ ਪੂਰਾ ਪਰਿਵਾਰ ਇਕਜੁੱਟ ਨਜ਼ਰ ਆਇਆ।

PunjabKesari

ਦੱਸ ਦਈਏ ਕਿ 2 ਦਿਨ ਪਹਿਲਾਂ ਮਹਿੰਦੀ ਸੈਰੇਮਨੀ ਦੀ ਰਸਮ ਨਿਭਾਈ ਗਈ ਸੀ।

PunjabKesari

ਇਸ ਦੌਰਾਨ ਈਸ਼ਾ ਅੰਬਾਨੀ ਨੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਰਾਧਿਕਾ ਆਪਣੇ ਸਹੁਰੇ ਮੁਕੇਸ਼ ਅੰਬਾਨੀ ਅਤੇ ਪਤੀ ਅਨੰਤ ਦਾ ਹੱਥ ਫੜੀ ਨਜ਼ਰ ਆ ਰਹੀ ਹੈ।

PunjabKesari

ਇਸ ਤਸਵੀਰ 'ਤੇ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਈਸ਼ਾ ਅੰਬਾਨੀ ਵੱਲੋਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਤਸਵੀਰ 'ਚ ਮੁਕੇਸ਼ ਅੰਬਾਨੀ, ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ।

PunjabKesari

ਦੂਜੇ ਪਾਸੇ ਰਾਧਿਕਾ ਨੇ ਆਪਣੇ ਪਤੀ ਅਤੇ ਸਹੁਰੇ ਦਾ ਹੱਥ ਫੜਿਆ ਹੈ, ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਲੋਕ ਇਸ ਤਸਵੀਰ ਨੂੰ ਖੂਬ ਸ਼ੇਅਰ ਵੀ ਕਰ ਰਹੇ ਹਨ। 

PunjabKesari

ਦੱਸਣਯੋਗ ਹੈ ਕਿ ਕੁੜਮਾਈ ਦੌਰਾਨ ਅਨੰਤ ਟੇਲ ਹਰੇ ਰਵਾਇਤੀ ਕੁੜਤੇ 'ਚ ਨਜ਼ਰ ਆਏ। ਉਥੇ ਹੀ ਰਾਧਿਕਾ ਨੇ ਗੋਲਡਨ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ, ਜਿਸ 'ਚ ਦੋਵੇਂ ਕਾਫ਼ੀ ਖ਼ੂਬਸੂਰਤ ਲੱਗ ਰਹੇ ਸਨ।

PunjabKesari

ਅਨੰਤ ਅਤੇ ਰਾਧਿਕਾ ਨੂੰ ਵਧਾਈਆਂ ਦੇਣ ਲਈ ਪੂਰੇ ਅੰਬਾਨੀ ਪਰਿਵਾਰ ਦਾ ਧੰਨਵਾਦ ਕਰਦੇ ਦੇਖਿਆ ਗਿਆ।

PunjabKesari

ਇਸ ਫੰਕਸ਼ਨ 'ਚ ਬਾਲੀਵੁੱਡ ਤੋਂ ਲੈ ਕੇ ਬਿਜ਼ਨੈੱਸ ਤੱਕ ਦੇ ਦਿੱਗਜ ਸਿਤਾਰੇ ਸ਼ਾਮਲ ਹੋਏ।

 

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News