ਆਨੰਦ ਮਹਿੰਦਰਾ ਹੋਏ '12ਵੀਂ ਫੇਲ' ਦੇ ਮੁਰੀਦ, ਕਿਹਾ- ਵਿਕਰਾਂਤ ਦੀ ਅਦਾਕਾਰੀ 'ਚ ਰਾਸ਼ਟਰੀ ਪੁਰਸਕਾਰ ਜਿੱਤਣ ਦੇ ਸਾਰੇ ਗੁਣ

Thursday, Jan 18, 2024 - 11:43 AM (IST)

ਆਨੰਦ ਮਹਿੰਦਰਾ ਹੋਏ '12ਵੀਂ ਫੇਲ' ਦੇ ਮੁਰੀਦ, ਕਿਹਾ- ਵਿਕਰਾਂਤ ਦੀ ਅਦਾਕਾਰੀ 'ਚ ਰਾਸ਼ਟਰੀ ਪੁਰਸਕਾਰ ਜਿੱਤਣ ਦੇ ਸਾਰੇ ਗੁਣ

ਐਂਟਰਟੇਨਮੈਂਟ ਡੈਸਕ : ਇਨ੍ਹੀਂ ਦਿਨੀਂ ਅਦਾਕਾਰ ਵਿਕਰਾਂਤ ਮੈਸੀ ਆਪਣੀ ਫ਼ਿਲਮ '12ਵੀਂ ਫੇਲ' ਨੂੰ ਲੈ ਕੇ ਖ਼ੂਬ ਸੁਰਖੀਆਂ ਬਟੋਰ ਰਿਹਾ ਹੈ। ਉਸ ਦੀ ਇਸ ਫ਼ਿਲਮ ਨੂੰ ਹਰ ਵਰਗ ਦਾ ਰੱਜਵਾਂ ਪਿਆਰ ਮਿਲ ਰਿਹਾ ਹੈ, ਜਿਸ ਕਾਰਨ ਹੁਣ ਫ਼ਿਲਮ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਫ਼ਿਲਮ ਦੀ ਕਹਾਣੀ ਤੋਂ ਲੈ ਕੇ ਵਿਕਰਾਂਤ ਮੈਸੀ ਦੀ ਅਦਾਕਾਰੀ ਦੇ ਲੱਖਾਂ ਲੋਕ ਦੀਵਾਨੇ ਹੋ ਚੁੱਕੇ ਹਨ। ਇਸੇ ਦੌਰਾਨ ਮਹਿੰਦਰਾ ਐਂਡ ਮਹਿੰਦਰਾ ਦੇ ਚੇਅਰਮੈਨ ਆਨੰਦ ਮਹਿੰਦਰਾ ਵੀ ਇਸ ਫ਼ਿਲਮ ਦੇ ਦੀਵਾਨੇ ਹੋ ਗਏ ਹਨ। ਉਨ੍ਹਾਂ ਨੇ ਫ਼ਿਲਮ ਦੀ ਰੱਜ ਕੇ ਤਾਰੀਫ ਕੀਤੀ। ਆਨੰਦ ਮਹਿੰਦਰਾ ਨੇ ਦੱਸਿਆ ਕਿ ਉਨ੍ਹਾਂ ਨੇ ਵੀਕੈਂਡ 'ਤੇ ਇੱਕ ਫ਼ਿਲਮ ਦੇਖੀ, ਜੋ ਬਹੁਤ ਵਧੀਆ ਸੀ।

PunjabKesari

ਦੱਸ ਦੇਈਏ ਕਿ ਇਹ ਫ਼ਿਲਮ ਵਿਕਰਾਂਤ ਮੈਸੀ ਅਭਿਨੀਤ ਅਤੇ ਵਿਧੂ ਵਿਨੋਦ ਚੋਪੜਾ ਦੁਆਰਾ ਨਿਰਦੇਸ਼ਤ ਹੈ। ਮਹਿੰਦਰਾ ਨੇ ਆਪਣੇ ਟਵੀਟ 'ਚ ਲਿਖਿਆ, ''ਜੇਕਰ ਤੁਸੀਂ ਇਸ ਸਾਲ ਸਿਰਫ ਇਕ ਹੀ ਫ਼ਿਲਮ ਦੇਖਣੀ ਹੈ ਤਾਂ ਇਹ ਦੇਖੋ। ਮਹਿੰਦਰਾ ਨੇ 3 ਪੁਆਇੰਟ 'ਚ ਸਮਝਾਇਆ ਕਿ ਇਸ ਫ਼ਿਲਮ ਨੂੰ ਕਿਉਂ ਦੇਖਣਾ ਚਾਹੀਦਾ ਹੈ।
1. ਪਲਾੱਟ 
2. ਅਦਾਕਾਰੀ
3. ਨੈਰੇਟਿਵ ਸਮਾਇਲ ਯਾਨੀਕਿ ਕਹਾਣੀ ਸੁਣਾਉਣ ਦਾ ਤਰੀਕਾ।

ਉਸ ਨੇ ਇੱਥੋਂ ਤੱਕ ਕਿਹਾ ਕਿ ਵਿਕਰਾਂਤ ਮੈਸੀ ਦੀ ਅਦਾਕਾਰੀ 'ਚ ਰਾਸ਼ਟਰੀ ਫ਼ਿਲਮ ਪੁਰਸਕਾਰ ਜਿੱਤਣ ਦੇ ਸਾਰੇ ਗੁਣ ਹਨ।  


ਦੱਸਣਯੋਗ ਹੈ ਕਿ ‘12ਵੀਂ ਫੇਲ’ ਦੀ ਕਹਾਣੀ ਸੱਚੀ ਘਟਨਾ ’ਤੇ ਆਧਾਰਿਤ ਹੈ, ਜੋ ਇਸ ਨੂੰ ਖ਼ਾਸ ਬਣਾਉਂਦੀ ਹੈ। ਵਿਧੂ ਵਿਨੋਦ ਚੋਪੜਾ ਦੀ ‘12ਵੀਂ ਫੇਲ’ ਪਿਛਲੇ ਸਾਲ 27 ਅਕਤੂਬਰ ਨੂੰ ਦੁਨੀਆ ਭਰ ’ਚ ਹਿੰਦੀ, ਤਾਮਿਲ, ਤੇਲਗੂ ਤੇ ਕੰਨੜਾ ’ਚ ਰਿਲੀਜ਼ ਹੋਈ ਸੀ। 


author

sunita

Content Editor

Related News