'ਲਾਫਟਰ ਸ਼ੈੱਫ' ਸ਼ੋਅ 'ਚ ਮਸ਼ਹੂਰ ਗਾਇਕ ਨਾਲ ਹੋਇਆ ਹਾਦਸਾ, ਵੀਡੀਓ ਵਾਇਰਲ

Monday, Sep 23, 2024 - 09:11 PM (IST)

'ਲਾਫਟਰ ਸ਼ੈੱਫ' ਸ਼ੋਅ 'ਚ ਮਸ਼ਹੂਰ ਗਾਇਕ ਨਾਲ ਹੋਇਆ ਹਾਦਸਾ, ਵੀਡੀਓ ਵਾਇਰਲ

ਮੁੰਬਈ- ਛੋਟੇ ਪਰਦੇ ਦਾ ਸ਼ੋਅ 'ਲਾਫਟਰ ਸ਼ੈੱਫ ਅਨਲਿਮਟਿਡ ਐਂਟਰਟੇਨਮੈਂਟ' ਇਨ੍ਹੀਂ ਦਿਨੀਂ ਲਾਈਮਲਾਈਟ 'ਚ ਹੈ। ਸ਼ੋਅ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਸ਼ੋਅ 'ਚ ਕਈ ਮਸ਼ਹੂਰ ਟੀਵੀ ਸਿਤਾਰੇ ਕੁਕਿੰਗ ਕਰਦੇ ਨਜ਼ਰ ਆ ਰਹੇ ਹਨ। ਦਰਸ਼ਕਾਂ ਨੂੰ ਪਹਿਲੀ ਵਾਰ ਸੈਲੇਬਸ ਨੂੰ ਖਾਣਾ ਪਕਾਉਂਦੇ ਦੇਖ ਕੇ ਬਹੁਤ ਮਜ਼ਾ ਆ ਰਿਹਾ ਹੈ। ਪਰ ਹਾਲ ਹੀ 'ਚ ਸੈੱਟ 'ਤੇ ਅਭਿਨੇਤਰੀ ਰੀਮ ਸ਼ੇਖ ਨਾਲ ਹਾਦਸਾ ਹੋ ਗਿਆ, ਜਿਸ ਕਾਰਨ ਉਨ੍ਹਾਂ ਦਾ ਚਿਹਰਾ ਝੁਲਸ ਗਿਆ, ਜਦਕਿ ਇਸ ਹਾਦਸੇ ਦੇ ਕੁਝ ਹਫਤਿਆਂ ਦੇ ਅੰਦਰ ਹੀ ਗਾਇਕ ਰਾਹੁਲ ਵੈਦਿਆ ਦਾ ਚਿਹਰਾ ਸੜਨ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਹੋਰ ਮੁਕਾਬਲੇਬਾਜ਼ਾਂ ਨੇ ਵੀ ਦੇਖਿਆ। ਪ੍ਰਸ਼ੰਸਕਾਂ ਦੇ ਵੀ ਹੋਸ਼ ਉੱਡ ਗਏ ਹਨ।

ਦਰਅਸਲ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਰਾਹੁਲ ਵੈਦਿਆ ਸੈੱਟ 'ਤੇ ਖਾਣਾ ਬਣਾ ਰਹੇ ਸਨ। ਰਾਹੁਲ ਅਚਾਨਕ ਪੈਨ 'ਚ ਕੁਝ ਪਾ ਦਿੰਦਾ ਹੈ, ਜਿਸ ਤੋਂ ਬਾਅਦ ਉਹ ਜਲਦੀ ਨਾਲ ਪੈਨ ਨੂੰ ਫੜ ਲੈਂਦਾ ਹੈ। ਇਸ ਦੌਰਾਨ ਕੜਾਹੀ ਤੋਂ ਅੱਗ ਦੀਆਂ ਲਪਟਾਂ ਉੱਠਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਉਸ ਤੋਂ ਕੁਝ ਦੂਰੀ 'ਤੇ ਖੜ੍ਹੀਆਂ ਨਿਆ ਸ਼ਰਮਾ ਅਤੇ ਜੰਨਤ ਜ਼ੁਬੈਰ ਉਸ ਨੂੰ ਦੇਖ ਕੇ ਡਰ ਕੇ ਚੀਕਾਂ ਮਾਰਦੀਆਂ ਹਨ। ਮੇਕਰਸ ਨੇ ਇਸ ਘਟਨਾ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਰਾਹੁਲ ਭਾਂਡੇ 'ਚ ਕੁਝ ਪਾਉਂਦੇ ਹਨ, ਅੱਗ ਦੀਆਂ ਲਪਟਾਂ ਉਸ ਦੇ ਚਿਹਰੇ ਦੇ ਨੇੜੇ ਪਹੁੰਚ ਜਾਂਦੀਆਂ ਹਨ।

ਇਹ ਖ਼ਬਰ ਵੀ ਪੜ੍ਹੋ- ਹੜ੍ਹ ਪੀੜਤਾਂ ਲਈ ਮਸੀਹਾ ਬਣਿਆ ਇਹ ਅਦਾਕਾਰ, ਦਾਨ ਕੀਤੀ ਮੋਟੀ ਰਕਮ

ਵੀਡੀਓ ਦੇਖ ਕੇ ਪ੍ਰਸ਼ੰਸਕਾਂ ਨੇ ਜਤਾਈ ਚਿੰਤਾ 
ਮੀਡੀਆ ਰਿਪੋਰਟਾਂ ਮੁਤਾਬਕ ਰਾਹੁਲ ਵੈਦਿਆ ਫਿਲਹਾਲ ਠੀਕ ਹਨ ਅਤੇ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ ਹੈ। ਹਾਲਾਂਕਿ ਇਹ ਵੀਡੀਓ ਕਾਫੀ ਡਰਾਉਣੀ ਹੈ। ਇਸ ਘਟਨਾ 'ਤੇ ਕਈ ਯੂਜ਼ਰਸ ਨੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ। ਇੱਕ ਮੀਡੀਆ ਯੂਜ਼ਰ ਨੇ ਲਿਖਿਆ, ਇਹ ਹੈ ਅਸਲੀ ਖਤਰੋਂ ਕੇ ਖਿਲਾੜੀ। ਇਕ ਯੂਜ਼ਰ ਨੇ ਲਿਖਿਆ, ਉਮੀਦ ਹੈ ਰਾਹੁਲ ਠੀਕ ਹਨ। ਇਕ ਯੂਜ਼ਰ ਨੇ ਲਿਖਿਆ, ਵੀਡੀਓ ਦੇਖ ਕੇ ਡਰ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News