ਬਿੱਗ ਬੌਸ ਦੀ ਮਸ਼ਹੂਰ ਮੁਕਾਬਲੇਬਾਜ਼ ਦਾ ਹੋਇਆ ਐਂਕਸੀਡੈਂਟ, ਜਾਣੋ ਕਿਸ ਤਰ੍ਹਾਂ ਹੈ ਅਦਾਕਾਰਾ ਦਾ ਹਾਲ?

Tuesday, Oct 08, 2024 - 01:53 PM (IST)

ਮੁੰਬਈ- ਬਿੱਗ ਬੌਸ ਦੇ ਪ੍ਰਸ਼ੰਸਕਾਂ ਲਈ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਹੁਣ ਇਸ ਰਿਐਲਿਟੀ ਸ਼ੋਅ ਦੇ ਇੱਕ ਮਸ਼ਹੂਰ ਸਾਬਕਾ ਮੁਕਾਬਲੇਬਾਜ਼ ਨਾਲ ਇਕ ਭਿਆਨਕ ਹਾਦਸਾ ਵਾਪਰ ਗਿਆ ਹੈ। ਇਕ ਮਸ਼ਹੂਰ ਅਦਾਕਾਰਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਹੁਣ ਇਸ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਪ੍ਰਸ਼ੰਸਕ ਵੀ ਡਰ ਜਾਣਗੇ। ਦੱਸ ਦੇਈਏ ਕਿ ਅਦਾਕਾਰਾ ਆਪਣੀ ਕਾਰ 'ਚ ਸੀ ਅਤੇ ਕਿਸੇ ਨੇ ਉਨ੍ਹਾਂ ਦੀ ਕਾਰ ਨੂੰ ਇੰਨੀ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ ਕਿ ਕਾਰ ਦੀ ਹਾਲਤ ਵਿਗੜ ਗਈ। ਹੁਣ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਦੀ ਬੇਚੈਨੀ ਵਧਾ ਰਹੀਆਂ ਹਨ।

ਬਿੱਗ ਬੌਸ ਅਦਾਕਾਰਾ ਹੋਈ ਹਾਦਸੇ ਦਾ ਸ਼ਿਕਾਰ
ਤੁਹਾਨੂੰ ਦੱਸ ਦੇਈਏ ਕਿ ਤੇਲਗੂ ਦੇ 'ਬਿੱਗ ਬੌਸ ਸੀਜ਼ਨ 7' 'ਚ ਨਜ਼ਰ ਆਈ ਮਸ਼ਹੂਰ ਪ੍ਰਤੀਯੋਗੀ ਸੁਭਾਸ਼੍ਰੀ ਰਾਏਗੁਰੂ ਜਿਸ ਦੇ ਸੜਕ ਹਾਦਸੇ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਸੁਭਾਸ਼੍ਰੀ ਦਾ ਹਾਦਸਾ ਅੱਜ ਨਹੀਂ ਸਗੋਂ 6 ਅਕਤੂਬਰ ਨੂੰ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਹੈਦਰਾਬਾਦ ਦੇ ਨਾਗਾਰਜੁਨ ਸਾਗਰ ਇਲਾਕੇ ਕੋਲ ਵਾਪਰਿਆ। ਹੁਣ ਸਾਡੇ ਕੋਲ ਇਸ ਬਾਰੇ ਕੁਝ ਜਾਣਕਾਰੀ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ।

ਸ਼ਰਾਬੀ ਦੇ ਨਸ਼ੇ 'ਚ ਧੁੱਤ ਵਿਅਕਤੀ ਨੇ ਕਾਰ ਨੂੰ ਮਾਰੀ ਟੱਕਰ
ਮੀਡੀਆ ਰਿਪੋਰਟਾਂ ਮੁਤਾਬਕ ਇਕ ਬਾਈਕ ਸਵਾਰ ਨੇ ਕੰਟਰੋਲ ਗੁਆ ਦਿੱਤਾ ਅਤੇ ਅਦਾਕਾਰਾ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਹ ਮੋਟਰਸਾਈਕਲ ਸਾਹਮਣੇ ਵਾਲੇ ਪਾਸਿਓਂ ਆ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਸ਼ਰਾਬ ਦੇ ਨਸ਼ੇ 'ਚ ਸੀ ਅਤੇ ਸ਼ਰਾਬ ਦੇ ਨਸ਼ੇ 'ਚ ਉਸ ਨੇ ਇਹ ਹਾਦਸਾ ਕੀਤਾ। ਹੁਣ ਪ੍ਰਸ਼ੰਸਕ ਅਦਾਕਾਰਾ ਨੂੰ ਲੈ ਕੇ ਚਿੰਤਤ ਹੋਣਗੇ ਅਤੇ ਹਰ ਕੋਈ ਜਾਣਨਾ ਚਾਹੇਗਾ ਕਿ ਸੁਭਾਸ਼੍ਰੀ ਰਾਏਗੁਰੂ ਕਿਵੇਂ ਹੈ? ਕੀ ਉਹ ਗੰਭੀਰ ਜ਼ਖਮੀ ਹੈ? ਤਾਂ ਤੁਹਾਨੂੰ ਦੱਸ ਦੇਈਏ ਕਿ ਇਸ ਸੜਕ ਹਾਦਸੇ ਵਿੱਚ ਕੋਈ ਵੀ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋਇਆ ਹੈ। ਹਾਲਾਂਕਿ ਅਦਾਕਾਰਾ ਦੀ ਕਾਰ ਅਤੇ ਬਾਈਕ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ।

ਬਾਈਕ ਸਵਾਰ ਹੋਇਆ ਜ਼ਖਮੀ 
ਇੰਨਾ ਹੀ ਨਹੀਂ, ਇਹ ਵੀ ਕਿਹਾ ਜਾ ਰਿਹਾ ਹੈ ਕਿ ਹਾਦਸੇ ਦੌਰਾਨ ਜਿਸ ਕਾਰ 'ਚ ਸੁਭਾਸ਼੍ਰੀ ਰਾਏਗੁਰੂ ਬੈਠੀ ਸੀ, ਉਹ ਉਸ ਦੀ ਨਹੀਂ, ਸਗੋਂ ਇਕ ਪ੍ਰੋਡਕਸ਼ਨ ਹਾਊਸ ਦੀ ਸੀ, ਜਿਸ 'ਚ ਅਦਾਕਾਰਾ ਕੰਮ ਲਈ ਇਸਤੇਮਾਲ ਕਰ ਰਹੀ ਸੀ। ਚੰਗੀ ਗੱਲ ਇਹ ਹੈ ਕਿ ਕਾਰ ਨੁਕਸਾਨੇ ਜਾਣ ਦੇ ਬਾਵਜੂਦ ਅਦਾਕਾਰਾ ਸੁਰੱਖਿਅਤ ਹੈ, ਜਦਕਿ ਬਾਈਕ ਸਵਾਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਸ ਦਾ ਬਚਾਅ ਹੋ ਗਿਆ ਕਿਉਂਕਿ ਉਸ ਨੇ ਹੈਲਮੇਟ ਪਾਇਆ ਹੋਇਆ ਸੀ। ਸੁਭਾਸ਼੍ਰੀ ਰਾਏਗੁਰੂ ਦੀ ਗੱਲ ਕਰੀਏ ਤਾਂ ਬਿੱਗ ਬੌਸ ਤੋਂ ਇਲਾਵਾ ਉਹ ਕਈ ਤੇਲਗੂ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ। ਉਸ ਨੇ ਅਮੀਗੋਸ, ਰੁਦਰਵੀਣਾ ਅਤੇ ਕਥਾ ਵੇਣੁਕਾ ਕਥਾ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


Priyanka

Content Editor

Related News