ਜੈਕੀ ਚੈਨ ਨੂੰ ਮਿਲਣ ਲਈ ਉਤਸ਼ਾਹਿਤ ਹਾਂ : ਅਮਾਇਰਾ

12/29/2015 1:00:07 PM

ਮੁੰਬਈ : ਉੱਭਰਦੀ ਬਾਲੀਵੱਡ ਅਦਾਕਾਰਾ ਅਮਾਇਰਾ ਦਸਤੂਰ ਜੈਕੀ ਚੈਨ ਨੂੰ ਮਿਲਣ ਲਈ ਬੇਹੱਦ ਉਤਸ਼ਾਹਿਤ ਹੈ। ਅੱਜਕਲ ਉਹ ਬੀਜਿੰਗ ''ਚ ਕੌਮਾਂਤਰੀ ਫਿਲਮ ''ਕੁੰਗ ਫੂ ਯੋਗਾ'' ਦੀ ਸ਼ੂਟਿੰਗ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਹ ਮਾਰਸ਼ਲ ਆਰਟਸ ਵਾਲੀਆਂ ਫਿਲਮਾਂ ਦੇ ਸਟਾਰ ਕਲਾਕਾਰ ਜੈਕੀ ਚੈਨ ਨੂੰ ਮਿਲਣ ਦੀ ਉਡੀਕ ਕਰ ਰਹੀ ਹੈ। ਇਸ ਫਿਲਮ ''ਚ ਉਸ ਨੂੰ ਜੈਕੀ ਨਾਲ ਦੇਖਿਆ ਜਾਵੇਗਾ। 
ਉਸ ਨੇ ਕਿਹਾ, ''''ਫਿਲਮ ਲਈ ਇਹ ਮੇਰਾ ਦੂਜਾ ਸ਼ੈਡਿਊਲ ਹੈ। ਛੇਤੀ ਹੀ ਸੋਨੂੰ ਸੂਦ ਸਾਡੇ ਨਾਲ ਸ਼ਾਮਲ ਹੋਣਗੇ। ਮੈਂ ਉਸ ਪਲ ਦੀ ਉਡੀਕ ਕਰ ਰਹੀ ਹਾਂ।''''  


Related News