ਐਮੀ ਵਿਰਕ ਆਪਣੇ ਬਾਡੀਗਾਰਡਾਂ ਤੋਂ ਹੋਏ ਪਰੇਸ਼ਾਨ! ਕਿਹਾ- ‘ਨਾਲਾਇਕ’, ਨਵਿਆਂ ਦੀ ਭਾਲ 'ਚ

10/06/2022 11:52:47 AM

ਬਾਲੀਵੁੱਡ ਡੈਸਕ- ਪੰਜਾਬੀ ਇੰਡਸਟਰੀ ’ਚ ਮਸ਼ਹੂਰ ਗਾਇਕ ਅਤੇ ਅਦਾਕਾਰ ਐਮੀ ਵਿਰਕ ਹਮੇਸ਼ਾ ਹੀ ਸੁਰਖੀਆਂ ’ਚ ਰਹਿੰਦੇ ਹਨ। ਇਸ ਦੇ ਨਾਲ ਅਦਾਕਾਰ ਨੂੰ ਲੱਖਾਂ ਲੋਕ ਚਾਹੁਣ ਵਾਲੇ ਹਨ। ਹਾਲ ਹੀ ’ਚ ਐਮੀ ਵਿਰਕ ਨੇ ਸੋਸ਼ਲ ਮੀਡੀਆ ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਨਵੇਂ ਬੌਡੀਗਾਰਡਾਂ ਦੀ ਲੋੜ ਹੈ।

ਉਨ੍ਹਾਂ ਨੇ ਪੋਸਟ ਰਾਹੀਂ ਕਿਹਾ ਹੈ ਕਿ ਉਹ ਅਜਿਹੇ ਲੋਕਾਂ ਨੂੰ ਪਹਿਲ ਦੇਣਗੇ, ਜੋ ਖਾਣ ਪੀਣ ਜ਼ਰਾ ਘੱਟ ਸ਼ੌਕੀਨ ਹੋਣ। ਜਿਸ ਤਰ੍ਹਾਂ ਅੱਜ ਕੱਲ ਪੰਜਾਬੀ ਕਲਾਕਾਰਾਂ ਨੂੰ ਧਮਕੀਆਂ ਮਿਲ ਰਹੀਆਂ ਹਨ, ਉਸ ਤੋਂ ਬਾਅਦ ਕਲਾਕਾਰ ਆਪਣੀ ਸੁਰੱਖਿਆ ਨੂੰ ਲੈਕੇ ਚਿੰਤਤ ਰਹਿੰਦੇ ਹਨ। 

ਇਹ ਵੀ ਪੜ੍ਹੋ : ਪਰਿਵਾਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਨੇਹਾ ਕੱਕੜ, ਕਿਹਾ-ਦਰਸ਼ਨ ਕਰ ਮਿਲਿਆ ਸਕੂਨ

ਐਮੀ ਵਿਰਕ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ  ਕੀਤੀ ਹੈ ਜਿਸ ’ਚ ਅਦਾਕਾਰ ਨੇ ਲਿਖਿਆ ਹੈ ਕਿ ‘ਮੇਰੇ ਵਾਲੇ ਨਾਲਾਇਕ ਹਨ, ਕਿਰਪਾ ਕਰਕੇ ਆਪਣੇ ਖਾਣ ਪੀਣ ਦੇ ਘੱਟ ਸ਼ੌਕੀਨ ਦੋਸਤਾਂ ਨੂੰ ਟੈਗ ਕਰੋ।’

PunjabKesari

ਇਹ ਵੀ ਪੜ੍ਹੋ : ਕਪਿਲ ਦੇ ਸ਼ੋਅ ’ਚ ਰਾਜੂ ਸ਼੍ਰੀਵਾਸਤਵ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ, 11 ਮਸ਼ਹੂਰ ਕਾਮੇਡੀਅਨ ਇਕੱਠੇ ਆਉਣਗੇ ਨਜ਼ਰ

ਇਸ ਦੇ ਨਾਲ ਅਦਾਕਾਰ ਨੇ ਆਪਣੇ ਬੌਡੀਗਾਰਡਾਂ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ । ਵੀਡੀਓ ਸਾਂਝੀ ਕਰਦਿਆਂ ਅਦਾਕਾਰ ਨੇ ਕੈਪਸ਼ਨ ਲਿਖਿਆਂ ਕਿ ‘ਤੁਸੀਂ ਦੋਵੇਂ ਵਾਪਸ ਆਓ, ਫ਼ਿਰ ਦੇਖਦਾ ਮੈਂ।’

 

 
 
 
 
 
 
 
 
 
 
 
 
 
 
 
 

A post shared by Ammy Virk ( ਐਮੀ ਵਿਰਕ ) (@ammyvirk)

ਇਸ ਪੋਸਟ ’ਚ ਕੋਈ ਸੱਚਾਈ ਨਹੀਂ। ਬੱਸ ਐਮੀ ਆਪਣੇ ਬੌਡੀਗਾਰਡਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ। ਕਿਉਂਕਿ ਪਿਛਲੇ 2-3 ਦਿਨਾਂ ਤੋਂ ਸਿੰਗਰ ਦੇ ਬੌਡੀਗਾਰਡ ਮਸਤੀ ਕਰਨ ’ਚ ਬਿਜ਼ੀ ਹਨ। ਬੌਡੀਗਾਰਡ ਦਿੱਲੀ ’ਚ ਹਨ ਅਤੇ ਚਾਂਦਨੀ ਚੌਕ ਦੇ ਛੋਲੇ ਭਟੂਰੇ ਖਾ ਰਹੇ ਹਨ। ਉਹ ਆਪਣੀ ਵੀਡੀਓਜ਼ ਬਣਾ ਕੇ ਐਮੀ ਨੂੰ ਸਾਂਝੀ ਕਰਦੇ ਹਨ ਅਤੇ ਐਮੀ ਇਨ੍ਹਾਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ’ਤੇ ਸਾਂਝੀ ਕਰ ਰਹੇ ਹਨ। 

 
 
 
 
 
 
 
 
 
 
 
 
 
 
 
 

A post shared by Ammy Virk ( ਐਮੀ ਵਿਰਕ ) (@ammyvirk)

 

 


Shivani Bassan

Content Editor

Related News