ਸਿੱਧੂ ਮੂਸੇ ਵਾਲਾ ਲਈ ਲਾਸ ਏਂਜਲਸ ਦੀ ਇਸ ਜਗ੍ਹਾ ’ਤੇ ਪਹੁੰਚੇ ਅੰਮ੍ਰਿਤ ਮਾਨ, ਦੋਸਤ ਲਈ ਸਾਂਝੀ ਕੀਤੀ ਖ਼ਾਸ ਪੋਸਟ

Monday, Nov 14, 2022 - 11:10 AM (IST)

ਸਿੱਧੂ ਮੂਸੇ ਵਾਲਾ ਲਈ ਲਾਸ ਏਂਜਲਸ ਦੀ ਇਸ ਜਗ੍ਹਾ ’ਤੇ ਪਹੁੰਚੇ ਅੰਮ੍ਰਿਤ ਮਾਨ, ਦੋਸਤ ਲਈ ਸਾਂਝੀ ਕੀਤੀ ਖ਼ਾਸ ਪੋਸਟ

ਚੰਡੀਗੜ੍ਹ (ਬਿਊਰੋ)– ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਅੱਜ ਵੀ ਆਪਣੇ ਗੀਤਾਂ ਰਾਹੀਂ ਅਮਰ ਹੈ। ਬੇਸ਼ੱਕ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਹੈ ਪਰ ਉਸ ਦੇ ਚਾਹੁਣ ਵਾਲਿਆਂ ਦੇ ਦਿਲਾਂ ’ਚ ਉਹ ਅਜੇ ਵੀ ਜ਼ਿੰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਫ਼ਿਲਮਾਂ ਨਾ ਚੱਲਣ ਤੋਂ ਪ੍ਰੇਸ਼ਾਨ ਅਕਸ਼ੇ ਕੁਮਾਰ, ਕਿਹਾ– ‘ਮੈਨੂੰ ਆਪਣੀ ਫੀਸ ਘੱਟ ਕਰਨੀ ਹੋਵੇਗੀ’

ਪੰਜਾਬੀ ਗਾਇਕ ਅੰਮ੍ਰਿਤ ਮਾਨ ਸਿੱਧੂ ਮੂਸੇ ਵਾਲਾ ਦੇ ਖ਼ਾਸ ਦੋਸਤਾਂ ’ਚੋਂ ਇਕ ਹਨ। ਅੰਮ੍ਰਿਤ ਮਾਨ ਇਨ੍ਹੀਂ ਦਿਨੀਂ ਲਾਸ ਏਂਜਲਸ ’ਚ ਹਨ, ਜਿਥੋਂ ਅੰਮ੍ਰਿਤ ਮਾਨ ਨੇ ਸਿੱਧੂ ਮੂਸੇ ਵਾਲਾ ਦੇ ਨਾਂ ਇਕ ਤਸਵੀਰ ਸਾਂਝੀ ਕੀਤੀ ਹੈ।

ਇਸ ਤਸਵੀਰ ’ਚ ਦੇਖਿਆ ਜਾ ਸਕਦਾ ਹੈ ਕਿ ਲਾਸ ਏਂਜਲਸ ਦੀ ਇਕ ਕੰਧ ’ਤੇ ਸਿੱਧੂ ਮੂਸੇ ਵਾਲਾ ਦੀ ਤਸਵੀਰ ਬਣੀ ਹੈ, ਜਿਸ ’ਤੇ ਲੈਜੰਡ ਲਿਖਿਆ ਹੈ। ਇਸ ਤਸਵੀਰ ਦੇ ਅੱਗੇ ਅੰਮ੍ਰਿਤ ਮਾਨ ਖੜ੍ਹੇ ਨਜ਼ਰ ਆ ਰਹੇ ਹਨ।

PunjabKesari

ਤਸਵੀਰ ਦੀ ਕੈਪਸ਼ਨ ’ਚ ਆਪਣੇ ਜਿਗਰੀ ਦੋਸਤ ਨੂੰ ਯਾਦ ਕਰਦਿਆਂ ਅੰਮ੍ਰਿਤ ਮਾਨ ਨੇ ਲਿਖਿਆ, ‘‘ਅੱਜ ਲਾਸ ਏਂਜਲਸ ਯੂ. ਐੱਸ. ਏ. ਜਦੋਂ ਗਿਆ ਤਾਂ ਖ਼ਾਸ ਤੌਰ ’ਤੇ ਇਸ ਜਗ੍ਹਾ ’ਤੇ ਜਾਣ ਦਾ ਦਿਲ ਕੀਤਾ। ਇੰਝ ਲੱਗਦਾ ਸੀ ਕਿ ਸਿੱਧੂ ਹੁਣ ਵੀ ਬੋਲੂ, ਹੁਣ ਵੀ ਬੋਲੂ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News