ਲੋਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹੈ ਅਮਰਿੰਦਰ ਗਿੱਲ ਦੀ ਆਵਾਜ਼ ’ਚ ‘ਅੱਖੀਆਂ ਨਿਮਾਣੀਆਂ’ ਗੀਤ

Tuesday, Apr 18, 2023 - 10:44 AM (IST)

ਲੋਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹੈ ਅਮਰਿੰਦਰ ਗਿੱਲ ਦੀ ਆਵਾਜ਼ ’ਚ ‘ਅੱਖੀਆਂ ਨਿਮਾਣੀਆਂ’ ਗੀਤ

ਚੰਡੀਗੜ੍ਹ (ਬਿਊਰੋ) – ਪੰਜਾਬੀ ਫ਼ਿਲਮ ‘ਅੰਨ੍ਹੀ ਦਿਆ ਮਜ਼ਾਕ ਏ’ ਦਾ ਅਗਲਾ ਗੀਤ ‘ਅੱਖੀਆਂ ਨਿਮਾਣੀਆਂ’ ਬੀਤੇ ਦਿਨ ਰਿਲੀਜ਼ ਹੋ ਗਿਆ ਸੀ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਹ ਗੀਤ ਪੰਜਾਬੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਦੀ ਸੁਰੀਲੀ ਆਵਾਜ਼ 'ਚ ਰਿਲੀਜ਼ ਹੋਇਆ ਹੈ। ਲੰਮੇ ਸਮੇਂ ਬਾਅਦ ਸਰੋਤਿਆਂ ਨੂੰ ਅਮਰਿੰਦਰ ਗਿੱਲ ਦੀ ਆਵਾਜ਼ ’ਚ ਕੋਈ ਗੀਤ ਸੁਣਨ ਨੂੰ ਮਿਲਿਆ ਹੈ, ਜੋ ਰੂਹ ਨੂੰ ਸਕੂਨ ਦੇ ਰਿਹਾ ਹੈ। ਆਪਣੀ ਸੁਰੀਲੀ ਆਵਾਜ਼ ਨਾਲ ਅਮਰਿੰਦਰ ਗਿੱਲ ਨੇ ਗੀਤ ਨੂੰ ਚਾਰ ਚੰਨ ਲਾ ਦਿੱਤੇ ਹਨ। 

ਦੱਸ ਦਈਏ ਕਿ ਗੀਤ ‘ਅੱਖੀਆਂ ਨਿਮਾਣੀਆਂ’ਦੇ ਬੋਲ ਨਿੰਮਾ ਲੋਹਾਰਕਾ ਨੇ ਲਿਖੇ ਹਨ, ਜਦੋਂਕਿ ਇਸ ਨੂੰ ਸੰਗੀਤ ਵੀ ਐੱਸ. 5 ਮਿਊਜ਼ਿਕ ਨੇ ਦਿੱਤਾ ਹੈ। ਫ਼ਿਲਮ ਦੀ ਗੱਲ ਕਰੀਏ ਤਾਂ ਇਸ ’ਚ ਐਮੀ ਵਿਰਕ, ਪਰੀ ਪੰਧੇਰ, ਨਾਸਿਰ ਚਿਨਓਟੀ, ਇਫਤਿਖਾਰ ਠਾਕੁਰ, ਨਿਰਮਲ ਰਿਸ਼ੀ, ਹਰਦੀਪ ਗਿੱਲ, ਅਮਰ ਨੂਰੀ, ਦੀਦਾਰ ਗਿੱਲ ਤੇ ਗੁਰਦੀਪ ਗਰੇਵਾਲ ਅਹਿਮ ਕਿਰਦਾਰਾਂ ’ਚ ਹਨ।

ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਰਾਕੇਸ਼ ਧਵਨ ਨੇ ਕੀਤਾ ਹੈ, ਜਿਸ ਨੂੰ ਗੁਰਪ੍ਰੀਤ ਸਿੰਘ ਪ੍ਰਿੰਸ ਤੇ ਕਾਰਜ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਦੁਨੀਆ ਭਰ ’ਚ ਇਹ ਫ਼ਿਲਮ 21 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜੋ ਪੰਜ ਪਾਣੀ ਫ਼ਿਲਮਜ਼ ਤੇ ਰਿਧਮ ਬੁਆਏਜ਼ ਐਂਟਰਟੇਨਮੈਂਟ ਦੀ ਸਾਂਝੀ ਪੇਸ਼ਕਸ਼ ਹੈ।


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ। 


author

sunita

Content Editor

Related News