ਲੰਮੇ ਅਰਸੇ ਤੋਂ ਬਾਅਦ ਸੋਸ਼ਲ ਮੀਡੀਆ ''ਤੇ ਨਜ਼ਰ ਆਏ ਅਮਰਿੰਦਰ ਗਿੱਲ

Sunday, Aug 30, 2020 - 04:06 PM (IST)

ਲੰਮੇ ਅਰਸੇ ਤੋਂ ਬਾਅਦ ਸੋਸ਼ਲ ਮੀਡੀਆ ''ਤੇ ਨਜ਼ਰ ਆਏ ਅਮਰਿੰਦਰ ਗਿੱਲ

ਜਲੰਧਰ(ਬਿਊਰੋ) :  ਸੋਸ਼ਲ ਮੀਡੀਆ ਤੋਂ ਅਕਸਰ ਗਾਇਬ ਰਹਿਣ ਵਾਲੇ ਅਮਰਿੰਦਰ ਗਿੱਲ ਬਹੁਤ ਘੱਟ ਸੋਸ਼ਲ ਮੀਡੀਆ 'ਤੇ ਐਕਟਿਵ ਨਜ਼ਰ ਆਉਂਦੇ ਹਨ ।ਪਰ ਜੇਕਰ ਕਦੀ ਉਹ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਕੋਈ ਤਸਵੀਰ ਸਾਂਝੀ ਕਰ ਦਿੰਦੇ ਹਨ ਤਾਂ ਫੈਨਜ਼ 'ਚ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ ।ਸਾਦੇ ਤੇ ਨਿਮਰ ਸੁਭਾਅ ਦੇ ਅਮਰਿੰਦਰ ਗਿੱਲ ਦੀ ਲੰਮੀ ਚੋੜੀ ਫੈਨ ਫੋਲੋਵਿੰਗ ਹੈ ਪਰ ਅਮਰਿੰਦਰ ਬਹੁਤ ਘੱਟ ਸੋਸ਼ਲ ਮੀਡੀਆ 'ਤੇ ਅਪਡੇਟ ਰਹਿੰਦੇ ਹਨ ਪਰ ਹਾਲ ਹੀ 'ਚ ਅਮਰਿੰਦਰ ਗਿੱਲ ਨੇ ਆਪਣੀਆਂ ਨਵੀਆਂ ਤਸਵੀਰਾਂ ਸਾਂਝੀਆਂ ਕਰਕੇ ਫੈਨਜ਼ ਦੇ ਚਹਿਰੀਆਂ 'ਤੇ ਖੁਸ਼ੀ ਲਿਆ ਦਿੱਤੀ ਹੈ। ਹਾਲਾਂਕਿ ਹਰ ਵਾਰ ਦੀ ਤਰ੍ਹਾਂ ਅਮਰਿੰਦਰ ਗਿੱਲ ਦੀ ਉਹੀ ਲੁੱਕ ਤਸਵੀਰਾਂ 'ਚ ਨਜ਼ਰ ਆਈ। ਅਮਰਿੰਦਰ ਦੀ ਸਾਦਗੀ ਹਜੇ ਵੀ ਉਸਦੀਆਂ 'ਚ ਸਾਫ ਨਜ਼ਰ ਆਉਂਦੀ ਹੈ।

PunjabKesari
ਦੱਸਣਯੋਗ ਹੈ ਕਿ ਅਮਰਿੰਦਰ ਗਿੱਲ ਦੀ ਇਸੇ ਸਾਲ 'ਚੱਲ ਮੇਰਾ ਪੁੱਤ 2' ਫਿਲਮ ਰਿਲੀਜ਼ ਹੋਈ ਸੀ ਤੇ ਉਸ ਤੋਂ ਬਾਅਦ ਅਮਰਿੰਦਰ ਗਿੱਲ ਸੋਸ਼ਲ ਮੀਡੀਆ ਤੋਂ ਦੂਰ ਹੀ ਨਜ਼ਰ ਆਏ।ਇਨਾਂ ਹੀ ਨਹੀਂ ਅਮਰਿੰਦਰ ਦੇ ਸੋਸ਼ਲ ਮੀਡੀਆ 'ਤੇ ਐਕਟਿਵ ਹੋਣ ਦੀ ਉਡੀਕ ਬਾਕੀ ਕਲਾਕਾਰ ਵੀ ਕਰਦੇ ਹਨ। ਹਾਲ ਹੀ 'ਚ ਅਮਰਿੰਦਰ ਵੱਲੋਂ ਅਪਲੋਡ ਕੀਤੀ ਇਸ ਤਸਵੀਰ 'ਚ ਕਈ ਨਾਮੀਂ ਕਲਾਕਾਰਾਂ ਨੇ ਕੁਮੈਂਟਸ ਕੀਤੇ ਹਨ।


author

Lakhan

Content Editor

Related News