ਅਮਰਿੰਦਰ ਗਿੱਲ ਦੀ ਫ਼ਿਲਮ ''ਦਾਰੂ ਨਾ ਪੀਂਦਾ ਹੋਵੇ'' ਦੇ ਟਰੇਲਰ ਨੇ ਖਿੱਚਿਆਂ ਲੋਕਾਂ ਦਾ ਧਿਆਨ

Tuesday, Jul 23, 2024 - 02:38 PM (IST)

ਅਮਰਿੰਦਰ ਗਿੱਲ ਦੀ ਫ਼ਿਲਮ ''ਦਾਰੂ ਨਾ ਪੀਂਦਾ ਹੋਵੇ'' ਦੇ ਟਰੇਲਰ ਨੇ ਖਿੱਚਿਆਂ ਲੋਕਾਂ ਦਾ ਧਿਆਨ

ਚੰਡੀਗੜ੍ਹ : ਪੰਜਾਬੀ ਇੰਡਸਟਰੀ ਦੇ ਸੁਰੀਲੇ ਕਲਾਕਾਰ ਅਮਰਿੰਦਰ ਗਿੱਲ ਦੀ ਆਉਣ ਵਾਲੀ ਪੰਜਾਬੀ ਫ਼ਿਲਮ 'ਦਾਰੂ ਨਾ ਪੀਂਦਾ ਹੋਵੇ' ਨਾਲ ਜੁੜੀ ਹੈ। ਫ਼ਿਲਮ ਦਾ ਐਲਾਨ ਹਾਲ ਹੀ 'ਚ ਕੀਤਾ ਗਿਆ ਸੀ ਅਤੇ ਇਸ ਫ਼ਿਲਮ ਦਾ ਪਹਿਲਾਂ ਪੋਸਟਰ ਵੀ ਮੇਕਰਸ ਨੇ ਸ਼ੇਅਰ ਕਰ ਦਿੱਤਾ ਸੀ। ਹੁਣ ਇਸ ਫ਼ਿਲਮ ਦਾ ਭਾਵੁਕ ਅਤੇ ਹਾਸੇ-ਮਜ਼ਾਕ ਵਾਲਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਗਾਇਕ ਦਿਲਜੀਤ ਦੋਸਾਂਝ ਦਾ ਫੈਨਜ਼ ਨੂੰ ਵੱਡਾ ਸਰਪ੍ਰਾਈਜ਼, ਦਿਖਾਈ ਪਹਿਲੀ ਝਲਕ

ਦੱਸ ਦਈਏ ਕਿ ਇਸ ਫ਼ਿਲਮ 'ਚ ਅਮਰਿੰਦਰ ਗਿੱਲ ਮੁੱਖ ਭੂਮਿਕਾ ਨਿਭਾ ਰਹੇ ਹਨ। ਗਿੱਲ ਤੋਂ ਇਲਾਵਾ ਜ਼ਾਫਰੀ ਖ਼ਾਨ, ਸੋਹੇਲਾ ਕੌਰ ਅਤੇ ਪੁਖਰਾਜ ਸੰਧੂ ਵਰਗੇ ਕਲਾਕਾਰ ਵੀ ਮੁੱਖ ਭੂਮਿਕਾ ਨਿਭਾ ਰਹੇ ਹਨ। 'ਦਾਰੂ ਨਾ ਪੀਂਦਾ ਹੋਵੇ' ਦੀ ਕਹਾਣੀ ਹਰਪ੍ਰੀਤ ਸਿੰਘ ਜਵੰਦਾ ਅਤੇ ਨਾਥਨ ਗੈਂਡਰੋਨ ਦੁਆਰਾ ਲਿਖੀ ਗਈ ਹੈ। ਇਹ ਫਿਲਮ 'ਬਰੂਕਸਵੁੱਡ ਫਿਲਮਜ਼' ਦੁਆਰਾ ਬਣਾਈ ਗਈ ਹੈ ਅਤੇ ਸੁਨੀਲ ਸ਼ਰਮਾ, ਦਰਸ਼ਨ ਸ਼ਰਮਾ, ਸੁਖਜਿੰਦਰ ਬੱਚੂ ਅਤੇ ਚਰਨਪ੍ਰੀਤ ਬੱਲ ਸਹਿ-ਨਿਰਮਾਤਾ ਹਨ। ਜਦੋਂ ਕਿ ਇਸ ਦਾ ਨਿਰਦੇਸ਼ਨ ਰਾਜੀਵ ਢੀਂਗਰਾ ਨੇ ਕੀਤਾ ਹੈ।

ਹੁਣ ਜੇਕਰ ਦੁਬਾਰਾ ਫ਼ਿਲਮ ਦੇ ਟ੍ਰੇਲਰ ਵੱਲ ਮੁੜੀਏ ਤਾਂ ਇਹ ਫ਼ਿਲਮ ਸ਼ਰਾਬ ਨਾਲ ਬਰਬਾਦ ਹੁੰਦੇ ਰਿਸ਼ਤਿਆਂ 'ਤੇ ਚਾਨਣਾ ਪਾਉਂਦੀ ਹੈ। ਟ੍ਰੇਲਰ ਦੀ ਸ਼ੁਰੂਆਤ ਅਮਰਿੰਦਰ ਗਿੱਲ ਦੇ ਬਚਪਨ ਤੋਂ ਹੁੰਦੀ ਹੈ, ਜਿੱਥੇ ਅਮਰਿੰਦਰ ਗਿੱਲ ਦੇ ਚਾਚਾ ਉਸ ਨੂੰ ਸ਼ਰਾਬ ਪੀਣ ਲਈ ਕਹਿੰਦੇ ਹਨ, ਬਸ ਇੱਥੋਂ ਗਿੱਲ ਦੇ ਬਰਬਾਦੀ ਦੇ ਦਿਨ ਸ਼ੁਰੂ ਹੋ ਜਾਂਦੇ ਹਨ। ਕਹਾਣੀ 'ਚ ਉਦੋਂ ਮੋੜ ਆਉਂਦਾ ਹੈ ਜਦੋਂ ਅਦਾਕਾਰ ਕੋਲ ਰਹਿਣ ਲਈ ਛੋਟੀ ਕੁੜੀ ਆਉਂਦੀ ਹੈ ਅਤੇ ਗਿੱਲ ਦੇ ਸਾਰਾ ਦਿਨ ਸ਼ਰਾਬ ਪੀਂਦੇ ਰਹਿਣ ਤੋਂ ਨਿਰਾਸ਼-ਪਰੇਸ਼ਾਨ ਹੋ ਜਾਂਦੀ ਹੈ ਪਰ ਉਹ ਉਸ ਨੂੰ ਦਾਰੂ ਤੋਂ ਦੂਰ ਰਹਿਣ ਅਤੇ ਉਸ ਨੂੰ ਆਪਣੀ ਜ਼ਿੰਦਗੀ ਬਿਹਤਰ ਕਰਨ ਲਈ ਕਹਿੰਦੀ ਹੈ। ਟ੍ਰੇਲਰ 'ਚ ਕਈ ਥਾਵਾਂ 'ਤੇ ਤੁਹਾਨੂੰ ਹਾਸਾ-ਮਜ਼ਾਕ ਦੇਖਣ ਨੂੰ ਮਿਲੇਗਾ। ਹੁਣ 2 ਅਗਸਤ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਦਾਰੂ ਨਾ ਪੀਂਦਾ ਹੋਵੇ' ਨੂੰ ਪੂਰਾ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਗਾਇਕ ਇੱਕ ਛੋਟੀ ਬੱਚੀ ਦਾ ਦਿਲ ਕਿਵੇਂ ਜਿੱਤਦਾ ਹੈ ਅਤੇ ਉਹ ਸ਼ਰਾਬ ਪੀਣੀ ਛੱਡੇਗਾ ਜਾਂ ਨਹੀਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News