ਐਮੀ ਵਿਰਕ ਦੇ ਹੱਥ ਲੱਗੀ ਇੱਕ ਹੋਰ ਬਾਲੀਵੁੱਡ ਫ਼ਿਲਮ, ਹੁਣ ਵਿੱਕੀ ਕੌਸ਼ਲ ਨਾਲ ਆਉਣਗੇ ਨਜ਼ਰ

12/21/2022 2:47:29 PM

ਜਲੰਧਰ (ਬਿਊਰੋ) : ਐਮੀ ਵਿਰਕ ਦਾ ਨਾਂ ਪੰਜਾਬੀ ਇੰਡਸਟਰੀ ਦੇ ਸਟਾਰ ਕਲਾਕਾਰਾਂ ਦੀ ਲਿਸਟ ‘ਚ ਸ਼ੁਮਾਰ ਹੈ। ਐਮੀ ਵਿਰਕ ਉਨ੍ਹਾਂ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਦੀ ਪ੍ਰਸਿੱਧੀ ਬਾਲੀਵੁੱਡ ਤੱਕ ਹੈ। ਉਸ ਨੇ ਗਾਇਕੀ ‘ਚ ਹੀ ਨਹੀਂ, ਸਗੋਂ ਐਕਟਿੰਗ ਦੇ ਖ਼ੇਤਰ ‘ਚ ਵੀ ਖੂਬ ਨਾਂ ਕਮਾਇਆ ਹੈ। ਖ਼ਬਰਾਂ ਹਨ ਕਿ ਐਮੀ ਵਿਰਕ ਦੇ ਹੱਥ ਇੱਕ ਹੋਰ ਬਾਲੀਵੁੱਡ ਫ਼ਿਲਮ ਲੱਗ ਗਈ ਹੈ। ਜੀ ਹਾਂ, ਐਮੀ ਕਰਨ ਜੌਹਰ ਦੇ ਪ੍ਰੋਡਕਸ਼ਨ ਹਾਊਸ ‘ਚ ਬਣਨ ਵਾਲੀ ਫ਼ਿਲਮ ‘ਚ ਕੰਮ ਕਰਨਗੇ। 

ਦੱਸ ਦਈਏ ਕਿ ਇਸ ਫ਼ਿਲਮ ‘ਚ ਉਹ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਤੇ ਤ੍ਰਿਪਤੀ ਦਿਮਰੀ ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਦਾ ਕੀ ਨਾਂ ਹੋਵੇਗਾ, ਇਸ ਬਾਰੇ ਹਾਲੇ ਕੋਈ ਵੀ ਅਪਡੇਟ ਸਾਹਮਣੇ ਨਹੀਂ ਆਈ ਹੈ ਪਰ ਇਹ ਜਾਣਕਾਰੀ ਜ਼ਰੂਰ ਸਾਹਮਣੇ ਆ ਰਹੀ ਹੈ ਕਿ ਇਹ ਫ਼ਿਲਮ 28 ਜੁਲਾਈ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। 

ਦੱਸਣਯੋਗ ਹੈ ਕਿ ਸਾਲ 2022 ਐਮੀ ਲਈ ਕਾਫ਼ੀ ਵਧੀਆ ਰਿਹਾ ਹੈ। ਉਨ੍ਹਾਂ ਦੀ ਫ਼ਿਲਮਾ 'ਸੌਂਕਣ ਸੌਂਕਣੇ', 'ਸ਼ੇਰ ਬੱਗਾ', 'ਬਾਜਰੇ ਦਾ ਸਿੱਟਾ' ਤੇ 'ਓਏ ਮੱਖਣਾ' ਰਿਲੀਜ਼ ਹੋਈਆਂ ਸਨ, ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ। 'ਓਏ ਮੱਖਣਾ' ਫ਼ਿਲਮ ਦਾ ਗੀਤ 'ਚੰਨ ਸਿਤਾਰੇ' ਐਮੀ ਵਿਰਕ ਦੇ ਕਰੀਅਰ ਦੇ ਬੈਸਟ ਗੀਤਾਂ 'ਚੋਂ ਇੱਕ ਬਣ ਗਿਆ ਹੈ। ਇਹ ਗੀਤ ਹਰ ਦਿਨ ਨਵੇਂ ਰਿਕਾਰਡ ਬਣਾ ਰਿਹਾ ਹੈ। 


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੀ ਕਰੋ।


sunita

Content Editor

Related News