ਰਣਵੀਰ ਸਿੰਘ ਨੂੰ ਮਿਲ ਐਮੀ ਵਿਰਕ ਨੇ ਕਿਹਾ ‘ਆਈ ਲਵ ਯੂ’, ਅੱਗੋਂ ਮਿਲਿਆ ਇਹ ਜਵਾਬ

11/22/2022 12:14:10 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਅਦਾਕਾਰ ਤੇ ਗਾਇਕ ਐਮੀ ਵਿਰਕ ਨੇ ਕੁਝ ਘੰਟੇ ਪਹਿਲਾਂ ਹੀ ਇੰਸਟਾਗ੍ਰਾਮ ’ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਉਹ ਮਸ਼ਹੂਰ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨਾਲ ਨਜ਼ਰ ਆ ਰਹੇ ਹਨ।

PunjabKesari

ਜੱਫੀ ਪਾ ਕੇ ਖੜ੍ਹੇ ਐਮੀ ਤੇ ਰਣਵੀਰ ਦੇ ਚਿਹਰੇ ’ਤੇ ਵੱਡੀ ਮੁਸਕਾਨ ਹੈ। ਇਸ ਦੇ ਨਾਲ ਹੀ ਕੈਪਸ਼ਨ ’ਚ ਐਮੀ ਵਿਰਕ ਨੇ ਲਿਖਿਆ, ‘‘ਭਾਅ ਜੀ ਆਈ ਲਵ ਯੂ।’’

PunjabKesari

ਦੱਸ ਦੇਈਏ ਕਿ ਐਮੀ ਵਿਰਕ ਵਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਨੂੰ ਰਣਵੀਰ ਸਿੰਘ ਨੇ ਵੀ ਇੰਸਟਾਗ੍ਰਾਮ ਸਟੋਰੀਜ਼ ’ਚ ਅਪਡੇਟ ਕੀਤਾ ਹੈ। ਨਾਲ ਹੀ ਰਣਵੀਰ ਸਿੰਘ ਨੇ ਲਿਖਿਆ, ‘‘ਆਈ ਲਵ ਯੂ ਮੌਰ ਐਮੀ। ਮਾਈ ਮੇਨ ਮੈਨ।’’

PunjabKesari

ਐਮੀ ਵਿਰਕ ਮਸ਼ਹੂਰ ਬਾਲੀਵੁੱਡ ਫ਼ਿਲਮ ‘83’ ’ਚ ਰਣਵੀਰ ਸਿੰਘ ਨਾਲ ਸਕ੍ਰੀਨ ਸਾਂਝੀ ਕਰ ਚੁੱਕੇ ਹਨ। ਇਹ ਫ਼ਿਲਮ ਭਾਰਤੀ ਕ੍ਰਿਕਟ ਟੀਮ ਦੀ 1983 ’ਚ ਕ੍ਰਿਕਟ ਵਰਲਡ ਕੱਪ ਜਿੱਤਣ ’ਤੇ ਬਣੀ ਸੀ। ਰਣਵੀਰ ਸਿੰਘ ਨੇ ਫ਼ਿਲਮ ’ਚ ਕਪਿਲ ਦੇਵ ਤੇ ਐਮੀ ਵਿਰਕ ਨੇ ਕ੍ਰਿਕਟਰ ਬਲਵਿੰਦਰ ਸਿੰਘ ਸੰਧੂ ਦੀ ਭੂਮਿਕਾ ਨਿਭਾਈ ਸੀ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News