ਸਿੱਧੂ ਮੂਸੇ ਵਾਲਾ ਕਤਲ ਕਾਂਡ ਤੋਂ ਦੁਖੀ ਐਮੀ ਵਿਰਕ ਨੇ ਫ਼ਿਲਮ ‘ਸ਼ੇਰ ਬੱਗਾ’ ਦੀ ਰਿਲੀਜ਼ ਡੇਟ ਕੀਤੀ ਮੁਲਤਵੀ

06/04/2022 5:25:01 PM

ਚੰਡੀਗੜ੍ਹ (ਬਿਊਰੋ)– ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ ਫ਼ਿਲਮ ‘ਸ਼ੇਰ ਬੱਗਾ’ 10 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਸੀ ਪਰ ਹੁਣ ਇਸ ਫ਼ਿਲਮ ਦੀ ਰਿਲੀਜ਼ ਡੇਟ ਮੁਲਤਵੀ ਕਰ ਦਿੱਤੀ ਗਈ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਐਮੀ ਵਿਰਕ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਪੇਜ ਤੋਂ ਪਿਤਾ ਦਾ ਪਹਿਲਾ ਬਿਆਨ ਆਇਆ ਸਾਹਮਣੇ, ‘ਹਾਲੇ ਮੇਰੇ ਪੁੱਤ ਦਾ ਸਿਵਾ ਠੰਡਾ ਨਹੀਂ ਹੋਇਆ...’

ਐਮੀ ਵਿਰਕ ਨੇ ਪੋਸਟ ’ਚ ਲਿਖਿਆ, ‘‘ਫ਼ਿਲਮ ‘ਸ਼ੇਰ ਬੱਗਾ’ ਦੀ ਟੀਮ ਹੋਣ ਦਾ ਨਾਅਤੇ, ਅਸੀਂ ਤੁਹਾਨੂੰ ਸਾਰਿਆਂ ਨੂੰ 10 ਜੂਨ ਨੂੰ ਸਿਨੇਮਾਘਰਾਂ ’ਚ ਮਿਲਣ ਵਾਲੇ ਸੀ ਪਰ ਬੇਹੱਦ ਦੁਖੀ ਤੇ ਝੰਜੋੜ ਕੇ ਰੱਖ ਦੇਣ ਵਾਲੇ ਇਸ ਸਮੇਂ ’ਚ ਅਸੀਂ ਇਸ ਹਾਲਤ ’ਚ ਨਹੀਂ ਹਾਂ ਕਿ ਆਪਣੀ ਫ਼ਿਲਮ ਦਾ ਜਸ਼ਨ ਮਨਾਈਏ। ਇਸ ਕਰਕੇ ਅਸੀਂ ‘ਸ਼ੇਰ ਬੱਗਾ’ ਦੀ ਰਿਲੀਜ਼ ਡੇਟ ਮੁਲਤਵੀ ਕਰ ਦਿੱਤੀ ਹੈ। ਅਗਲੀ ਜਾਣਕਾਰੀ ਜਲਦ ਹੀ ਸਾਂਝੀ ਕੀਤੀ ਜਾਵੇਗੀ।’’

PunjabKesari

ਦੱਸ ਦੇਈਏ ਕਿ ਸਿੱਧੂ ਦੇ ਕਤਲ ਕਾਰਨ ਐਮੀ ਵਿਰਕ ਬੇਹੱਦ ਦੁਖੀ ਹਨ। ਉਨ੍ਹਾਂ ਦੀ ਸਿੱਧੂ ਮੂਸੇ ਵਾਲਾ ਨਾਲ ਚੰਗੀ ਦੋਸਤੀ ਸੀ। ਐਮੀ ਅਕਸਰ ਸੋਸ਼ਲ ਮੀਡੀਆ ’ਤੇ ਸਿੱਧੂ ਨਾਲ ਲਾਈਵ ਆ ਚੁੱਕੇ ਹਨ। ਸਿੱਧੂ ਦੇ ਕਤਲ ਦੀ ਖ਼ਬਸ ਸਾਹਮਣੇ ਆਉਣ ਤੋਂ ਬਾਅਦ ਐਮੀ ਨੇ ਫ਼ਿਲਮ ਦਾ ਪ੍ਰਚਾਰ ਕਰਨਾ ਬੰਦ ਕਰ ਦਿੱਤਾ ਸੀ ਕਿਉਂਕਿ ਇਸ ਗੱਲ ਨਾਲ ਪੂਰੀ ਸੰਗੀਤ ਤੇ ਫ਼ਿਲਮ ਇੰਡਸਟਰੀ ਸਦਮੇ ’ਚ ਹੈ।

ਐਮੀ ਨੇ ਸਿੱਧੂ ਲਈ ਪੋਸਟ ਸਾਂਝੀ ਕਰਕੇ ਲਿਖਿਆ ਸੀ, ‘‘ਵਾਹਿਗੁਰੂ, ਪਰਿਵਾਰ ਨੂੰ ਬਲ ਬਖਸ਼ਣ ਸੱਚੇ ਪਾਤਸ਼ਾਹ।’’

ਐਮੀ ਤੇ ਸੋਨਮ ਦੀ ਫ਼ਿਲਮ ‘ਸ਼ੇਰ ਬੱਗਾ’ ਦਾ ਟਰੇਲਰ 23 ਮਈ ਨੂੰ ਰਿਲੀਜ਼ ਹੋਇਆ ਸੀ। ਇਸ ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਜਗਦੀਪ ਸਿੱਧੂ ਨੇ ਕੀਤਾ ਹੈ। ਫ਼ਿਲਮ ਨੂੰ ਲੈ ਕੇ ਟੀਮ ਬੇਹੱਦ ਉਤਸ਼ਾਹਿਤ ਸੀ ਪਰ ਇੰਡਸਟਰੀ ’ਚ ਵਾਪਰੀ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਦੇ ਚਲਦਿਆਂ ਕੋਈ ਵੀ ਕਲਾਕਾਰ ਆਪਣਾ ਗੀਤ ਜਾਂ ਫ਼ਿਲਮ ਰਿਲੀਜ਼ ਕਰਨ ਦੀ ਹਾਲਤ ’ਚ ਨਹੀਂ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News