ਐਮੀ ਵਿਰਕ ਤੇ ਜਾਨੀ ਨੇ ਕਿਉਂ ਮੰਗੀ ਮੁਆਫ਼ੀ, ਜਾਣੋ ਕਿਸ ਗੱਲ ’ਤੇ ਹੋਇਆ ਵਿਵਾਦ
Saturday, Sep 04, 2021 - 01:14 PM (IST)
ਚੰਡੀਗੜ੍ਹ (ਬਿਊਰੋ)– ਐਮੀ ਵਿਰਕ ਤੇ ਜਾਨੀ ਨਾਲ ਹਾਲ ਹੀ ’ਚ ਇਕ ਨਵਾਂ ਵਿਵਾਦ ਜੁੜ ਗਿਆ ਹੈ। ਦੋਵਾਂ ਦੇ ਪਿਛਲੇ ਸਾਲ ਫ਼ਿਲਮ ‘ਸੁਫ਼ਨਾ’ ’ਚ ਆਏ ਗੀਤ ‘ਕਬੂਲ ਏ’ ਨੂੰ ਲੈ ਕੇ ਵਿਵਾਦ ਦੇਖਣ ਨੂੰ ਮਿਲ ਰਿਹਾ ਹੈ।
ਦਰਅਸਲ ਇਸ ਗੀਤ ’ਚ ਕੁਝ ਸ਼ਬਦਾਂ ਨੂੰ ਲੈ ਕੇ ਮੁਸਲਿਮ ਭਾਈਚਾਰੇ ਨੇ ਇਤਰਾਜ਼ ਜਤਾਇਆ ਸੀ, ਜਿਸ ’ਤੇ ਹੁਣ ਐਮੀ ਵਿਰਕ ਤੇ ਜਾਨੀ ਨੇ ਇਕੱਠਿਆਂ ਇਕ ਪੋਸਟ ਸਾਂਝੀ ਕਰਕੇ ਮੁਆਫ਼ੀ ਮੰਗੀ ਹੈ।
ਇਹ ਖ਼ਬਰ ਵੀ ਪੜ੍ਹੋ : ਸਿਧਾਰਥ ਦੀ ਮੌਤ ਨਾਲ ਟੁੱਟਿਆ ਸ਼ਹਿਨਾਜ਼ ਦਾ ਭਰਾ, ਭਾਵੁਕ ਪੋਸਟ ਸਾਂਝੀ ਕਰ ਬਿਆਨ ਕੀਤਾ ਦਰਦ
ਪੋਸਟ ’ਚ ਲਿਖਿਆ ਹੈ, ‘ਮੈਂ ਉਨ੍ਹਾਂ ਸਾਰਿਆਂ ਤੋਂ ਮੁਆਫ਼ੀ ਮੰਗਦਾ ਹਾਂ, ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਸਾਲ 2020 ’ਚ ਆਏ ਗੀਤ ‘ਕਬੂਲ ਏ’ ਕਾਰਨ ਠੇਸ ਪਹੁੰਚੀ ਹੈ। ਮੈਂ ਇਹ ਸਭ ਜਾਣਬੁਝ ਕੇ ਨਹੀਂ ਕੀਤਾ ਹੈ ਤੇ ਜੇਕਰ ਮੈਨੂੰ ਪਤਾ ਹੁੰਦਾ ਤਾਂ ਮੈਂ ਇਨ੍ਹਾਂ ਸ਼ਬਦਾਂ ਦੀ ਵਰਤੋਂ ਗੀਤ ’ਚ ਕਦੇ ਨਾ ਕਰਦਾ।’
ਉਨ੍ਹਾਂ ਅੱਗੇ ਲਿਖਿਆ, ‘ਅਸੀਂ ਗੀਤ ’ਚ ਸ਼ਬਦਾਂ ਨੂੰ ਹਟਾ ਦਿੱਤਾ ਹੈ, ਜਿਵੇਂ ਹੀ ਸਾਨੂੰ ਪਤਾ ਲੱਗਾ ਕਿ ਇਸ ਨਾਲ ਕੁਝ ਲੋਕਾਂ ਨੂੰ ਠੇਸ ਪਹੁੰਚ ਰਹੀ ਹੈ। ਮੈਂ ਆਪਣੇ ਤੇ ਉਨ੍ਹਾਂ ਸਾਰਿਆਂ ਲਈ ਮੁਆਫ਼ੀ ਚਾਹੁੰਦਾ ਹਾਂ, ਜੋ ਇਸ ਗੀਤ ਨਾਲ ਜੁੜੇ ਹਨ।’
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।