ਅਮਿਤਾਭ ਬੱਚਨ ਦੇ ਪ੍ਰਸ਼ੰਸਕਾਂ ਲਈ ਖੁਸ਼ਖ਼ਬਰੀ, ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਕੰਮ ’ਤੇ ਪਰਤੇ

Thursday, Sep 01, 2022 - 01:42 PM (IST)

ਅਮਿਤਾਭ ਬੱਚਨ ਦੇ ਪ੍ਰਸ਼ੰਸਕਾਂ ਲਈ ਖੁਸ਼ਖ਼ਬਰੀ, ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਕੰਮ ’ਤੇ ਪਰਤੇ

ਮੁੰਬਈ- ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਕੋਰੋਨਾ ਦੀ ਲਪੇਟ ’ਚ ਆ ਗਏ ਸੀ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਟਵੀਟ ਰਾਹੀਂ ਦਿੱਤੀ ਸੀ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਤਾਂ ਅਮਿਤਾਭ ਬੱਚਨ ਦੇ ਪ੍ਰਸ਼ੰਸਕ ਚਿੰਤਤ ਹੋ ਗਏ। ਹੁਣ ਆਖ਼ਿਰਕਾਰ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਸਾਹਮਣੇ ਆਈ ਹੈ।

PunjabKesari

ਇਹ ਵੀ ਪੜ੍ਹੋ : ਭਾਰਤੀ ਸਿੰਘ ਅਤੇ ਪੁੱਤਰ ਗੋਲਾ ਗਣੇਸ਼ ਨੂੰ ਪ੍ਰਾਰਥਨਾ ਕਰਦੇ ਹੋਏ ਆਏ ਨਜ਼ਰ, ਮਾਂ-ਪੁੱਤਰ ਦੀ ਜੋੜੀ ਨੇ ਲਾਈਆ ਰੌਣਕਾਂ

ਅਮਿਤਾਭ ਬੱਚਨ ਨੇ ਹੁਣ ਆਪਣੇ ਬਲਾਗ ਰਾਹੀਂ ਪ੍ਰਸ਼ੰਸਕਾਂ ਨੂੰ ਆਪਣੀ ਸਿਹਤ ਬਾਰੇ ਅਪਡੇਟ ਸਾਂਝੀ ਕੀਤੀ ਹੈ। ਕੋਰੋਨਾ ਨਾਲ ਸੰਕਰਮਿਤ ਹੋਣ ਤੋਂ ਬਾਅਦ ਅਦਾਕਾਰ ਨੇ 9 ਦਿਨ ਆਈਸੋਲੇਸ਼ਨ ’ਚ ਬਿਤਾਏ, ਜਿਸ ਤੋਂ ਬਾਅਦ ਉਹ ਹੁਣ ਕੰਮ ’ਤੇ ਵਾਪਸ ਆ ਗਏ ਹਨ। 

PunjabKesari

ਅਦਾਕਾਰ ਨੇ ਅੱਜ ਬਲਾਗ ਪੋਸਟ ’ਚ ਲਿਖਿਆ ਕਿ ‘ਕੰਮ ’ਤੇ ਵਾਪਸ, ਤੁਹਾਡੀਆਂ ਪ੍ਰਾਰਥਨਾਵਾਂ ਲਈ ਧੰਨਵਾਦ, ਬੀਤੀ ਰਾਤਾਂ ਨਕਾਰਾਤਮਕ ਸੀ, 9 ਦਿਨਾਂ ਦਾ ਆਈਸੋਲੇਸ਼ਨ ਹੁਣ ਖ਼ਤਮ ਹੋ ਗਿਆ ਹੈ, ਵੈਸੇ 7 ਦਿਨ ਲਾਜ਼ਮੀ ਹਨ। ਮੇਰਾ ਪਿਆਰ ਹਮੇਸ਼ਾ ਵਾਂਗ ਤੁਹਾਡੇ ਸਾਰਿਆਂ ਲਈ ਦਿਆਲੂ ਅਤੇ ਚਿੰਤਤ, ਪਰਿਵਾਰ ’ਚ ਹਰ ਕੋਈ ਧਿਆਨ ਰੱਖਦਾ ਹੈ, ਤੁਹਾਡੇ ਲਈ ਮੇਰੇ ਕੋਲ ਸਿਰਫ਼ ਮੇਰੇ ਹੱਥ ਜੋੜੇ ਹਨ।’

ਇਹ ਵੀ ਪੜ੍ਹੋ : ਦੂਜੀ ਵਾਰ ਮਾਂ ਬਣਨਾ ਚਾਹੁੰਦੀ ਹੈ ਭਾਰਤੀ ਸਿੰਘ, ‘C-ਸੈਕਸ਼ਨ’ ਡਿਲਿਵਰੀ ਕਾਰਨ ਕਰਨਾ ਪੈ ਰਿਹਾ ਇੰਤਜ਼ਾਰ

ਦੱਸ ਦੇਈਏ ਅਮਿਤਾਭ ਬੱਚਨ  ਇਸ ਸਮੇਂ ਟੀ.ਵੀ ਸ਼ੋਅ ਕੌਨ ਬਣੇਗਾ ਕਰੋੜਪਤੀ ਸੀਜ਼ਨ 14 ਨੂੰ ਹੋਸਟ ਕਰ ਰਹੇ ਹਨ ਅਤੇ ਜਿਸ ਕਾਰਨ ਉਹ ਲੋਕਾਂ ਨੂੰ ਮਿਲਦੇ ਰਹਿੰਦੇ ਹਨ।


author

Shivani Bassan

Content Editor

Related News