ਅਮਿਤਾਭ ਬੱਚਨ ਦੇ ਘਰ ਕੋਰੋਨਾ ਵਾਇਰਸ ਨੇ ਇੰਝ ਦਿੱਤੀ ਦਸਤਕ!

7/13/2020 1:18:51 PM

ਮੁੰਬਈ (ਵੈੱਬ ਡੈਸਕ) — ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ 8 ਲੱਖ ਤੋਂ ਵੱਧ ਮਾਮਲੇ ਹੋ ਗਏ ਹਨ। ਅਮਿਤਾਭ ਬੱਚਨ ਸਮੇਤ ਉਨ੍ਹਾਂ ਦਾ ਪੂਰਾ ਪਰਿਵਾਰ ਕੋਰੋਨਾ ਦੀ ਚਪੇਟ 'ਚ ਆ ਗਏ ਹਨ, ਜਦੋਂ ਕਿ ਜਯਾ ਬੱਚਨ ਦੀ ਰਿਪੋਰਟ ਨੈਗਟਿਵ ਆਈ ਹੈ ਪਰ ਹੁਣ ਵੱਡਾ ਸਵਾਲ ਇਹ ਹੈ ਕਿ ਬੱਚਨ ਪਰਿਵਾਰ ਤੱਕ ਕੋਰੋਨਾ ਵਾਇਰਸ ਪਹੁੰਚਿਆ ਕਿਸ ਤਰ੍ਹਾਂ। ਖ਼ਬਰਾਂ ਦੀ ਮੰਨੀਏ ਤਾਂ ਅਭਿਸ਼ੇਕ ਬੱਚਨ ਕੁਝ ਦਿਨਾਂ ਤੋਂ ਘਰੋਂ ਬਾਹਰ ਜਾ ਰਹੇ ਸਨ। ਅਭਿਸ਼ੇਕ ਬੱਚਨ ਆਪਣੀ ਵੈੱਬ ਸੀਰੀਜ਼ ਦੀ ਡਬਿੰਗ ਲਈ ਸਟੂਡੀਓ ਜਾਂਦੇ ਸਨ।
PunjabKesari
ਦੱਸਿਆ ਤਾਂ ਇਹ ਵੀ ਜਾ ਰਿਹਾ ਹੈ ਕਿ ਅਮਿਤਾਭ ਬੱਚਨ ਵੀ ਆਪਣੇ ਡਬਿੰਗ ਸਟੂਡੀਓ ਜਨਕ 'ਚ ਗਏ ਸਨ। ਉਹ ਕਿਸੇ ਵਿਗਿਆਪਨ ਦੀ ਡਬਿੰਗ ਲਈ ਗਏ ਸਨ।
PunjabKesari
ਦੱਸਣਯੋਗ ਹੈ ਕਿ 'ਜਨਕ' ਅਮਿਤਾਭ ਬੱਚਨ ਦਾ ਹੀ ਬੰਗਲਾ ਹੈ, ਜਿਸ 'ਚ ਉਨ੍ਹਾਂ ਨੇ ਆਪਣਾ ਦਫ਼ਤਰ ਅਤੇ ਸਟੂਡੀਓ ਬਣਾਇਆ ਹੋਇਆ ਹੈ। ਬਿੱਗ ਬੀ ਦਾ ਇਹ ਘਰ ਜੁਹੂ ਸਥਿਤ ਹੈ, ਜਿੱਥੇ ਕੋਰੋਨਾ ਦੇ ਸਭ ਤੋਂ ਵੱਧ ਮਰੀਜ਼ ਆਏ ਹਨ। ਕਿਹਾ ਇਹ ਵੀ ਜਾਂਦਾ ਹੈ ਕਿ ਅਮਿਤਾਭ ਦੇ ਘਰ ਕੋਰੋਨਾ ਕਿਸੇ ਸਟਾਫ਼ ਮੈਂਬਰ ਦੇ ਜ਼ਰੀਏ ਪਹੁੰਚਿਆ ਹੋਵੇ।
PunjabKesari
ਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ਦੋਵੇਂ ਮੁੰਬਈ ਦੇ ਨਾਨਾਵਤੀ ਹਸਪਤਾਲ 'ਚ ਦਾਖਲ ਹਨ। ਅਭਿਸ਼ੇਕ ਬੱਚਨ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਅਤੇ ਫਾਲੋਅਰਜ਼ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਠੀਕ ਹਨ, ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਸ ਦੇ ਪੂਰੇ ਪਰਿਵਾਰ ਦਾ ਕੋਰੋਨਾ ਟੈਸਟ ਹੋਇਆ ਹੈ ਅਤੇ ਬੀ. ਐਮ. ਸੀ. ਉਨ੍ਹਾਂ ਦੇ ਸੰਪਰਕ 'ਚ ਹੈ।
PunjabKesari
ਇੰਸਟਾਗ੍ਰਾਮ ਪੋਸਟ ਨੂੰ ਸਾਂਝਾ ਕਰਦੇ ਹੋਏ ਅਭਿਸ਼ੇਕ ਬੱਚਨ ਨੇ ਲਿਖਿਆ ਸੀ, 'ਕੱਲ੍ਹ, ਮੇਰੇ ਪਿਤਾ ਤੇ ਮੇਰਾ ਕੋਰੋਨਾ ਟੈਸਟ ਪੌਜ਼ੇਟਿਵ ਆਇਆ। ਸਾਡੇ ਦੋਵਾਂ 'ਚ ਕੋਰੋਨਾ ਦੇ ਹਲਕੇ ਲੱਛਣ ਹਨ ਤੇ ਅਸੀਂ ਹਸਪਤਾਲ 'ਚ ਦਾਖਲ ਹਾਂ। ਅਸੀਂ ਸਾਰੇ ਸਬੰਧਤ ਅਥਾਰਟੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ ਤੇ ਸਾਡੇ ਪਰਿਵਾਰ ਅਤੇ ਸਟਾਫ਼ ਦਾ ਕੋਰੋਨਾ ਟੈਸਟ ਹੋ ਗਿਆ ਹੈ। ਬੀ. ਐਮ. ਸੀ. ਉਨ੍ਹਾਂ ਦੇ ਸੰਪਰਕ 'ਚ ਹੈ। ਮੈਂ ਸਾਰਿਆਂ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਉਹ ਸ਼ਾਂਤ ਰਹਿਣ ਤੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ।'ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

Content Editor sunita