ਅਮਿਤਾਭ ਬੱਚਨ ਨੇ ਬਿੱਲੀ ਦੀ ਵੀਡੀਓ ਕੀਤੀ ਸਾਂਝੀ, ਲੋਕ ਹੱਸ-ਹੱਸ ਹੋਏ ਦੂਹਰੇ

Saturday, Dec 11, 2021 - 10:20 AM (IST)

ਅਮਿਤਾਭ ਬੱਚਨ ਨੇ ਬਿੱਲੀ ਦੀ ਵੀਡੀਓ ਕੀਤੀ ਸਾਂਝੀ, ਲੋਕ ਹੱਸ-ਹੱਸ ਹੋਏ ਦੂਹਰੇ

ਮੁੰਬਈ (ਬਿਊਰੋ)– ਬਾਲੀਵੁੱਡ ਦੇ ਬਿੱਗ ਬੀ ਯਾਨੀ ਕਿ ਅਮਿਤਾਭ ਬੱਚਨ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਵੱਖ-ਵੱਖ ਵਿਚਾਰ, ਕਵਿਤਾਵਾਂ, ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ।

ਅਮਿਤਾਭ ਬੱਚਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਹ ਵੀਡੀਓ ਬੇਹੱਦ ਹਾਸੇ ਤੇ ਕਾਮੇਡੀ ਨਾਲ ਭਰਪੂਰ ਹੈ। ਦਰਅਸਲ ਅਮਿਤਾਭ ਬੱਚਨ ਨੇ ਇਕ ਬਿੱਲੀ ਦੀ ਵੀਡੀਓ ਸਾਂਝੀ ਕੀਤੀ ਹੈ ਤੇ ਇਸ ਦੇ ਨਾਲ ਇਕ ਕੈਪਸ਼ਨ ਵੀ ਲਿਖੀ ਹੈ। ਅਮਿਤਾਭ ਨੇ ਲਿਖਿਆ, ‘ਜੇਕਰ ਮੁੱਛਾਂ ਹੋਣ ਤਾਂ ਇਸ ਬਿੱਲੀ ਵਾਂਗ ਹੋਣ ਨਹੀਂ ਤਾਂ ਨਾ ਹੋਣ।’ ਇਸ ਵੀਡੀਓ ਦੇ ਬੈਕਗਰਾਊਂਡ ’ਚ ਕਿਸ਼ੋਰ ਕੁਮਾਰ ਦਾ ਮਸ਼ਹੂਰ ਗੀਤ ‘ਥੋੜ੍ਹੀ ਸੀ ਜੋ ਪੀ ਲੀ ਹੈ’ ਚੱਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਕਰੀਨਾ ਕਪੂਰ ਨੇ ਕੈਟਰੀਨਾ ਦਾ ਕੀਤਾ ਕਲੱਬ 'ਚ ਵੈਲਕਮ ਤਾਂ ਰਿਤਿਕ ਨੇ ਜ਼ਾਹਰ ਕੀਤੀ ਇਹ ਇੱਛਾ

ਵੀਡੀਓ ’ਚ ਤੁਸੀਂ ਵੇਖ ਸਕਦੇ ਹੋ ਕਿ ਬਿੱਲੀ ਇਕ ਗਿਲਾਸ ਦੇ ਨੇੜੇ ਖੜ੍ਹੀ ਹੈ ਤੇ ਵਾਰ-ਵਾਰ ਗਿਲਾਸ ’ਚ ਆਪਣੇ ਅਗਲੇ ਪੰਜੇ ਨੂੰ ਪਾ ਰਹੀ ਹੈ। ਉਹ ਆਪਣੇ ਅਗਲੇ ਪੰਜੇ ਦੇ ਨਾਲ ਗਿਲਾਸ ’ਚ ਪਈ ਹੋਈ ਡਰਿੰਕ ਨੂੰ ਪੀਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਬਾਅਦ ਇਹੀ ਬਿੱਲੀ ਇਕ ਘਰ ਦੀਆਂ ਪੌੜੀਆਂ ’ਤੇ ਚੜ੍ਹਨ ਦੀ ਨਾਕਾਮ ਕੋਸ਼ਿਸ਼ ਕਰਦੀ ਹੋਈ ਵਿਖਾਈ ਦੇ ਰਹੀ ਹੈ। ਇਸ ਵੀਡੀਓ ’ਚ ਬਿੱਲੀ ਦੀ ਚਾਲ ਕਿਸੇ ਸ਼ਰਾਬੀ ਵਾਂਗ ਨਜ਼ਰ ਆ ਰਹੀ ਹੈ।

ਪ੍ਰਸ਼ੰਸਕ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਇਸ ਦਾ ਆਨੰਦ ਮਾਣ ਰਹੇ ਹਨ। ਬਿੱਗ ਬੀ ਵਲੋਂ ਸਾਂਝੀ ਕੀਤੀ ਇਸ ਵੀਡੀਓ ’ਤੇ ਪ੍ਰਸ਼ੰਸਕ ਵੱਖ-ਵੱਖ ਕੁਮੈਂਟਸ ਕਰਕੇ ਆਪਣੀ ਪ੍ਰਤੀਕੀਰਿਆ ਦੇ ਰਹੇ ਹਨ। ਕਿਸੇ ਨੇ ਲਿਖਿਆ ਸਰ ਤੁਸੀਂ ਵੀ ਮਜ਼ਾਕ ਕਰਦੇ ਹੋ ਤੇ ਕਿਸੇ ਨੇ ਲਿਖਿਆ ਤੁਸੀਂ ਕਿਹੜੀ ਲਾਈਨ ’ਚ ਆ ਗਏ ਹੋ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News