ਅਮਿਤਾਭ ਬੱਚਨ ਨੇ ਅੰਬਾਨੀਆਂ ਦੇ ਗ੍ਰੈਂਡ ਪ੍ਰੀ-ਵੈਡਿੰਗ ਫੰਕਸ਼ਨ ਦੇ ਪੜ੍ਹੇ ਕਸੀਦੇ, ਕਿਹਾ- ਅੱਜ ਤੱਕ ਨਹੀਂ ਦੇਖਿਆ ਅਜਿਹਾ ਨ

Tuesday, Mar 05, 2024 - 10:17 AM (IST)

ਅਮਿਤਾਭ ਬੱਚਨ ਨੇ ਅੰਬਾਨੀਆਂ ਦੇ ਗ੍ਰੈਂਡ ਪ੍ਰੀ-ਵੈਡਿੰਗ ਫੰਕਸ਼ਨ ਦੇ ਪੜ੍ਹੇ ਕਸੀਦੇ, ਕਿਹਾ- ਅੱਜ ਤੱਕ ਨਹੀਂ ਦੇਖਿਆ ਅਜਿਹਾ ਨ

ਨਵੀਂ ਦਿੱਲੀ : ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਲਗਭਗ ਸਾਰਾ ਬਾਲੀਵੁੱਡ ਪਹੁੰਚਿਆ। 1 ਮਾਰਚ ਤੋਂ 3 ਮਾਰਚ ਤੱਕ ਚੱਲੇ ਇਸ ਸਮਾਗਮ 'ਚ ਮਨੋਰੰਜਨ ਤੇ ਵਪਾਰਕ ਉਦਯੋਗ ਦੇ ਕਈ ਨਾਮੀ ਚਿਹਰਿਆਂ ਨੇ ਸ਼ਿਰਕਤ ਕੀਤੀ। ਇਸ ਲਿਸਟ 'ਚ ਅਮਿਤਾਭ ਬੱਚਨ ਦਾ ਨਾਂ ਵੀ ਸ਼ਾਮਲ ਹੈ। ਬਿੱਗ ਬੀ ਨੇ ਪੂਰੇ ਪਰਿਵਾਰ ਨਾਲ ਪ੍ਰੀ-ਵੈਡਿੰਗ ਫੰਕਸ਼ਨ 'ਚ ਸ਼ਿਰਕਤ ਕੀਤੀ। ਈਵੈਂਟ ਦੇ ਤੀਜੇ ਦਿਨ ਯਾਨੀ ਐਤਵਾਰ ਨੂੰ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਤੇ ਉਨ੍ਹਾਂ ਦਾ ਪਰਿਵਾਰ ਜਾਮਨਗਰ ਪਹੁੰਚਿਆ ਸੀ। ਸਮਾਗਮ 'ਚ ਸ਼ਿਰਕਤ ਕਰਨ ਮਗਰੋਂ ਐਤਵਾਰ ਨੂੰ ਹੀ ਬੱਚਨ ਪਰਿਵਾਰ ਮੁੰਬਈ ਲਈ ਰਵਾਨਾ ਹੋ ਗਿਆ ਸੀ।

ਐਤਵਾਰ ਨੂੰ ਪ੍ਰਸ਼ੰਸਕਾਂ ਨੂੰ ਨਹੀਂ ਮਿਲੇ ਬਿੱਗ ਬੀ
ਅਮਿਤਾਭ ਬੱਚਨ ਜਿਵੇਂ ਹੀ ਮੁੰਬਈ ਆਏ, ਉਨ੍ਹਾਂ ਨੇ ਸੋਮਵਾਰ ਨੂੰ ਆਪਣੇ ਬਲਾਗ 'ਚ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀ ਚਰਚਾ ਕੀਤੀ। ਦਰਅਸਲ, ਹਰ ਐਤਵਾਰ ਨੂੰ ਬਿੱਗ ਬੀ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਲਈ ਜਲਸਾ ਤੋਂ ਬਾਹਰ ਆਉਂਦੇ ਹਨ ਪਰ ਇਸ ਵਾਰ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਬੰਦ ਰਹੇ। ਅਜਿਹੇ 'ਚ ਉਨ੍ਹਾਂ ਨੇ ਆਪਣੀ ਗੈਰ-ਹਾਜ਼ਰੀ ਦਾ ਕਾਰਨ ਦੱਸਿਆ ਤੇ ਪ੍ਰੀ-ਵੈਡਿੰਗ ਫੰਕਸ਼ਨ ਦੀ ਤਾਰੀਫ਼ ਕੀਤੀ।

PunjabKesari

ਅਨੰਤ-ਰਾਧਿਕਾ ਦੀ ਪ੍ਰੀ-ਵੈਡਿੰਗ
ਅਮਿਤਾਭ ਬੱਚਨ ਨੇ ਕਿਹਾ, “ਇਹ ਇੱਕ ਅਜਿਹਾ ਅਨੁਭਵ ਹੈ, ਜਿਸ ਨੂੰ ਦੇਖਣ ਤੋਂ ਬਾਅਦ ਹੀ ਵਿਸ਼ਵਾਸ ਕੀਤਾ ਜਾ ਸਕਦਾ ਹੈ…ਤੇ ਅਨੁਭਵ ਦੇ ਅਨੰਦ ਬਾਰੇ ਬਹੁਤ ਕੁਝ ਨਹੀਂ ਕਿਹਾ ਜਾ ਸਕਦਾ ਪਰ ਤੁਸੀਂ ਸਾਰੇ ਇਸ ਨੂੰ ਜ਼ਰੂਰ ਦੇਖੋ ਤੇ ਫਿਰ ਸਲੋਕਾਂ, ਮੰਤਰਾਂ ਦੀ ਮਹਿਮਾ ਦਾ ਆਨੰਦ ਮਾਣੋ ਤੇ ਮੇਜ਼ਬਾਨਾਂ ਦੁਆਰਾ ਬਣਾਇਆ ਗਿਆ ਬ੍ਰਹਮ ਮਾਹੌਲ ਅਤੇ ਵਾਤਾਵਰਣ... ਬਸ ਅਦੁੱਤੀ ਸੀ...।''

PunjabKesari

ਡੋਨਾਲਡ ਟਰੰਪ ਦੀ ਧੀ ਇਵਾਂਕਾ ਨੂੰ ਮਿਲੇ ਅਮਿਤਾਭ 
ਇਸ ਦੌਰਾਨ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਮੁਕੇਸ਼ ਅੰਬਾਨੀ ਅਮਿਤਾਭ ਨਾਲ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੂੰ ਮਿਲਵਾਉਂਦੇ ਹਨ। ਅਮਿਤਾਭ ਬੱਚਨ ਨੇ ਇਵਾਂਕਾ ਨਾਲ ਹੱਥ ਮਿਲਾਇਆ ਅਤੇ ਉਸ ਦਾ ਹਾਲ-ਚਾਲ ਪੁੱਛਿਆ। ਇਸ ਤੋਂ ਬਾਅਦ ਮੁਕੇਸ਼ ਅੰਬਾਨੀ ਨੇ ਟਰੰਪ ਦੀ ਧੀ ਨੂੰ ਅਭਿਸ਼ੇਕ ਬੱਚਨ ਨਾਲ ਵੀ ਮਿਲਾਇਆ। ਲੋਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਉਨ੍ਹਾਂ ਦੇ ਨਾਲ ਪਤਨੀ ਜਯਾ, ਬੇਟਾ ਅਭਿਸ਼ੇਕ ਬੱਚਨ, ਨੂੰਹ ਐਸ਼ਵਰਿਆ ਰਾਏ ਬੱਚਨ ਅਤੇ ਪੋਤੀ ਆਰਾਧਿਆ ਬੱਚਨ ਵੀ ਸਨ।

ਬਿੱਗ ਬੀ ਨੇ ਇਸ ਸੈਲੀਬ੍ਰੇਸ਼ਨ ਨੂੰ ਲੈ ਕੇ ਆਪਣਾ ਅਨੁਭਵ ਦੱਸਿਆ। ਉਸ ਨੇ ਕਿਹਾ ਹੈ ਕਿ ਉਸ ਨੇ ਇਸ ਤਰ੍ਹਾਂ ਦੀਆਂ ਸ਼ਾਨਦਾਰ ਚੀਜ਼ਾਂ ਪਹਿਲਾਂ ਕਦੇ ਨਹੀਂ ਦੇਖੀਆਂ ਸਨ। ਅਭਿਨੇਤਾ ਨੇ ਆਪਣੇ ਬਲਾਗ 'ਚ ਲਿਖਿਆ- ਐਤਵਾਰ ਨੂੰ ਸਾਡੇ ਜਲਸੇ ਦੇ ਦਰਵਾਜ਼ੇ ਨਹੀਂ ਖੁੱਲ੍ਹੇ ਪਰ ਵਿਆਹ ਦੇ ਦਰਵਾਜ਼ੇ ਜ਼ਰੂਰ ਖੁੱਲ੍ਹੇ ਹਨ। ਵਿਆਹ ਦੇ ਸਥਾਨ ਤੋਂ ਲੈ ਕੇ ਹਰ ਚੀਜ਼ ਨੂੰ ਦੇਖਦੇ ਹੋਏ, ਸਾਡਾ ਕਹਿਣਾ ਹੈ ਕਿ ਅਸੀਂ ਪਹਿਲਾਂ ਕਦੇ ਅਜਿਹਾ ਅਨੁਭਵ ਨਹੀਂ ਕੀਤਾ ਸੀ, ਹਰ ਸੀਨ ਅਦਭੁਤ ਸੀ।  ਅਮਿਤਾਭ ਨੇ ਅੱਗੇ ਲਿਖਿਆ, 'ਸ਼ਲੋਕਾਂ ਦੀ ਮਹਿਮਾ ਅਤੇ ਮੰਤਰਾਂ ਦੇ ਜਾਪ ਨੇ ਪੂਰੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ ਸੀ।'


author

sunita

Content Editor

Related News